ਪੰਨਾ:Alochana Magazine January, February and March 1985.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੈਂਕੜੇ ਦਰਸ਼ਕ ਹਾਲ ਦੀਆਂ ਵੱਖੀਆਂ ਤੇ ਖੜੇ ਹੋ ਕੇ ਨਾਟਕ ਵੇਖਦੇ ਸਨ । ਸ਼ੀਲਾ ਭਾਟੀਆ ਦੇ ‘ਨਾਟਕ ਵਾਲੇ ਦਿਨ ਤਾਂ ਭੀੜ ਦਾ ਕੋਈ ਪਾਰ ਵਾਰ ਨਹੀਂ ਸੀ । ਇਸ ਨਾਟਕ ਮੇਲੇ ਵਿਚ ਇਹ ਗੱਲ ਨਿੱਤਰ ਕੇ ਸਾਹਮਣੇ ਆਈ ਕਿ ਪੰਜਾਬੀ ਨਾਟਕ ਦਾ ਮਿਆਰ ਸਮਕਾਲੀ ਭਾਰਤੀ ਭਾਸ਼ਾਵਾਂ ਦੇ ਨਾਟਕਾਂ ਨਾਲ ਮੋਢਾ ਮੋਚਦਾ ਹੈ । ਸਾਰੇ ਨਾਟਕਾਂ ਵਿਚ ਮੰਚਣ ਦੇ ਸਾਰੇ ਪੱਖ ਕਲਾਤਮਿਕ ਅਤੇ ਸੁਹਜਾਤਮਿਕ ਦ੍ਰਿਸ਼ਟੀ ਤੋਂ ਸ਼ਲਾਘਾਯੋਗ ਸਨ । ਮੰਚ ਦੀ ਜੜਤ ਸੰਕੇਤਮਈ ਪਰੰਤ ਪ੍ਰਭਾਵਸ਼ਾਲੀ ਸੀ । ਰੋਸ਼ਨੀ ਦੀ ਵਰਤੋਂ ਵਿਸ਼ੇਸ਼ ਰੂਪ ਵਿਚ ਪਾਜੈਕਟਰ ਰਾਹੀਂ ਬੱਦਲਾਂ, ਝਖੜਾਂ ਅਤੇ ਚੰਨ ਤਾਰਿਆਂ ਦੇ ਪ੍ਰਭਾਵ ਉਚਿਤ ਵਾਤਾਵਰਣ ਨੂੰ ਉਸਾਰਦੇ ਸਨ । ਅਦਾਕਾਰੀ ਦਾ ਪੱਧਰ ਬਹੁਤ ਉੱਚਾ ਸੀ ਅਤੇ ਕਲਾਕਾਰਾਂ ਵਿਚ ਇਕ ਵਿਸ਼ੇਸ਼ ਪ੍ਰਕਾਰ ਦੀ ਵਿਲੱਖਣਤਾ ਦ੍ਰਿਸ਼ਟੀਗੋਚਰ ਹੋ ਰਹੀ ਸੀ ਜੋ ਕਿ ਪੰਜਾਬੀ ਭਾਸ਼ਾ ਅਤੇ ਪੰਜਾਬੀ ਸਭਿਆਚਾਰ ਪ੍ਰਤੀ ਉਨ੍ਹਾਂ ਦੇ ਮੋਹ ਅਤੇ ਸਨੇਹ ਦੀ ਪ੍ਰਤੀਕ ਸੀ । ਕਲਾਕਾਰਾਂ ਵਿਚ ਗੈਰ ਪੰਜਾਬੀ ਕਲਾਕਾਰ ਵੀ ਮੌਜੂਦ ਸਨ ਪਰੰਤੂ ਉਨ੍ਹਾਂ ਦਾ ਮੰਚ ਤੇ ਸਾਰਾ ਵਿਹਾਰ ਪੰਜਾਬੀਅਤ ਦੇ ਰੰਗ ਵਾਲਾ ਸੀ | ਨਾਟਕ ਮੇਲੇ ਦੇ ਆਰੰਭ ਵਿਚ ਅਤੇ ਸਮਾਪਤੀ ਤੇ ਵੀ ਭਾਸ਼ਨ ਪੰਜਾਬੀ ਵਿਚ ਦਿੱਤੇ ਗਏ । ਮੰਚ ਤੋਂ ਸਾਰੀਆਂ ਸੂਚਨਾਵਾਂ ਪੰਜਾਬੀ ਵਿਚ ਹੀ ਦਿੱਤੀਆਂ ਗਈਆਂ । ਇਸ ਪ੍ਰਕਾਰ ਦਿੱਲੀ ਨਿਵਾਸੀਆਂ ਵਿਚ ਪੰਜਾਬੀ ਭਾਸ਼ਾ ਪ੍ਰਤੀ ਹੀਣਤਾਭਾਵ ਦੂਰ ਕਰਨ ਦਾ ਉਪਰਾਲਾ ਕੀਤਾ ਗਿਆ । ਦਿੱਲੀ ਪ੍ਰਸ਼ਾਸਨ ਅਤੇ ਪੰਜਾਬੀ ਅਕਾਡਮੀ ਇਸ ਗੱਲ ਵਾਸਤੇ ਵੀ ਪ੍ਰਸੰਸਾ ਦੇ ਪਾਤਰ ਹਨ ਕਿ ਪੰਜਾਬੀ ਨਾਟਕ ਮੰਡਲੀਆਂ ਨੂੰ ਪਹਿਲੀ ਵਾਰ ਉਨ੍ਹਾਂ ਦੀ ਕਲਾ ਦੇ ਮੇਚ ਦਾ ਮਿਹਨਤਾਨਾ ਦਿੱਤਾ ਗਿਆ । ਹਰੇਕ ਨਾਟਕ ਮੰਡਲੀ ਨੂੰ 10,000/-, ਰੁਪਏ ਦੇ ਕੇ ਪੰਜਾਬੀ ਅਕਾਡਮੀ ਨੇ ਕਲਾਕਾਰਾਂ ਦਾ ਨਾ ਕੇਵਲ ਹੋਂਸਲਾ ਵਧਇਆ ਹੈ ਸਗੋਂ ਉਨ੍ਹਾਂ ਦੀ ਕਦਰਦਾਨ ਵੀ ਕੀਤੀ ਹੈ । ਇਸ ਪ੍ਰਕਾਰ ਉਹ ਭਵਿਖ ਲਈ ਵੀ ਪੰਜਾਬੀ ਨਾਟਕ ਤੇ ਰੰਗਮੰਚ ਨਾਲ ਜੁੜੇ ਗਏ ਹਨ । | ਇਸ ਪੰਜਾਬੀ ਨਾਟਕ ਮੇਲੇ ਦੇ ਨਾਟਕਾਂ ਵਿਚੋਂ ਤਿੰਨ ਨਾਟਕਾਂ ਬਾਰੇ ਮੇਰੀ ਡਾਇਰੀ ਦੇ ਪਤਰੇ ਪਾਠਕਾਂ ਦੀ ਨਜ਼ਰ ਹਨ : ਸਵਾਮੀ ਜੀ ਕਮਾਨੀ ਆਡੀਟੋਰੀਅਮ ਵਿਚ ਪੰਜਾਬੀ ਅਕਾਦਮੀ ਦਿੱਲੀ ਦੀ ਛਤਰ ਛਾਇਆ ਹ9 ਹੋ ਰਹੇ ਨਾਟਕ ਮੇਲੇ ਵਿਚ ਤਿੰਨ ਨਾਟਕ ਖੇਡੇ ਜਾ ਚੁੱਕੇ ਹਨ-ਕਲ ਕਾਲਜ ਬੰਦ ਰਹਰਾ) ਰਿਸ਼ਤਿਆਂ ਦਾ ਕੀ ਰਖੀਏ ਨਾਂ ਅਤੇ ਕੰਧਾਂ ਰੇਤ ਦੀਆਂ | ਅੱਜ ਦਾ ਨਾਟਕ ਵੇਖਣ ਦਰਸ਼ਕਾਂ ਨੇ ਚੰਗਾ ਹੁੰਗਾਰਾ ਭਰਿਆ ਹੈ । | ਨਾਟਕ ਦਾ ਆਰੰਭ ਰੱਬ ਨੂੰ ਸੰਬੋਧਿਤ ਇਕ ਰਾਤ ਨਾਲ ਹੁੰਦਾ ਹੈ “ਮੈਂ ਨਹੀਂ ਆਉਣੇ ਤੇਰੇ ਮੰਦਰ, ਰੱਬ ਭੁੱਲਾਂ ਮੈਂ ਆਪਣੇ ਅੰਦਰ । ਸੂਤਰਧਾਰ ਜਾਂ ਨਟ ਨਟੀ ਦੀ ਥਾਂ ਦੇ ੫ ਸ਼ੰਕਰ ਤੇ ਪੂਰਨ ਦੇ ਵਾਰਤਾਲਾਪ ਵਿਚ ਨਾਟਕ ਦਾ ਸਮਾਂ ਪੂਰਬ-ਅਕਬਰ ਕਾਲ, ਨਾਟਕ ਕਾਲ, ਨਾਟਕ ਦੀ 120