ਪੰਨਾ:Alochana Magazine January, February and March 1985.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰਾਸ਼ਟਰ-ਪੂਜ ਜੱਥੇ, ਭਗਤ ਸਿੰਘ ਦੀ ਸ਼ਹੀਦੀ, ਕਿਤਨਾ ਵਾਸਤਵਿਕ ਰੋਮਾਂਸ ਇਸ ਕਾਂਗਰਸ ਅੰਦੋਲਨ ਦੇ ਪੰਜਾਬੀ ਲੋਕਾਂ ਨੇ ਉਪਜਾਇਆ ਹੈ । ਪਰ ਸਾਡੇ ਲੇਖਕ ਇਸਦੀਆਂ ਸਿਰਜਣਾਤਮਕ ਸੰਭਾਵਨਾਵਾਂ ਤੋਂ ਪ੍ਰੇਰਿਤ ਹੋਣ ਦੀ ਥਾਂ ਘਟੀਆ ਕਿਸਮ ਦੇ ਰੁਮਾਂਸ ਜਾਂ ਦੂਜੇ ਦਰਜੇ ਦੀਆਂ ਗਲਾਂ ਵਿਚ ਰੁਚਿਤ ਰਹੇ । 58 ਪਰ ਸੁਤੰਤਰਤਾ ਪ੍ਰਾਪਤੀ ਤੋਂ ਮਗਰੋਂ ਦੇ ਵਰਿਆਂ ਵਿਚ ਬਦਲੀਆਂ ਪਰਿਸਥਿਤੀਆਂ ਕਾਰਨ ਜਾਂ ਸ਼ਾਇਦ ਯਥਾਰਥਵਾਦੀ ਸੋਝੀ ਦੇ ਵਿਕਸਿਤ ਹੋਣ ਕਾਰਨ ਸਾਡੇ ਗਲਪਕਾਰਾਂ ਨੇ ਸਮਕਾਲੀ ਇਤਿਹਾਸ ਦੀਆਂ ਇਨ੍ਹਾਂ ਜੁਗ-ਪਲਟਾਊ ਘਟਨਾਵਾਂ ਉਤੇ ਧਿਆਨ ਕੇਤ ਕੀਤਾ ਹੈ । 'ਇਕ' ਮਿਆਨ ਦੋ ਤਲਵਾਰਾਂ (ਨਾਨਕ ਸਿੰਘ), 'ਤੂਤਾਂ ਵਾਲਾ ਖੂਹ' (ਸੋਹਣ ਸਿੰਘ ਸ਼ੀਤਲ), 'ਬਾਬਾ ਆਸਮਾਨ' (ਸੰਤ ਸਿੰਘ ਸੇਖੋ ), ਕੱਲ੍ਹ ਵੀ ਸੂਰਜ ਨਹੀਂ ਚੜੇਗਾ' (ਸੁਰਜੀਤ ਸਿੰਘ ਸੇਠੀ) ਤੋਂ ਬਿਨਾਂ ਕੇਸਰ ਸਿੰਘ ਦੇ ਲਗਪਗ ਸਾਰੇ ਹੀ ਨਾਵਲਾਂ ਦੀ ਕਥਾ ਵਸਤੂ ਦਾ ਆਧਾਰ ਆਜ਼ਾਦੀ ਦੀਆਂ ਵਿਭਿੰਨ ਲਹਿਰਾਂ ਤੇ ਸਾਕੇ ਹੀ ਹਨ । fਸਿਲ ਅਲੂਣੀ ਤੋਂ ਬਿਨਾਂ, ਜਿਸ ਨਾਵਲ ਵਿਚ ਗੁਰਦੁਆਰਾ ਸੁਧਾਰ ਲਹਿਰ ਨੂੰ ਆਧਾਰ ਬਣਾਇਆ ਗਿਆ ਹੈ, ਨਰੂਲਾਂ ਨੇ ਨਿਰੋਲ ਰਾਜਨੀਤਿਕ ਅੰਦੋਲਨਾਂ ਨੂੰ ਭਾਵੇਂ ਵਿਸ਼ਾ ਨਹੀਂ ਬਣਾਇਆ, ਪਰ ਉਸ ਦੀਆਂ ਲਗਭਗ ਸਭ ਰਚਨਾਵਾਂ ਵਿਚ ਇਨ੍ਹਾਂ ਰਾਜਸੀ ਤੇ ਸਾਂਸਕ੍ਰਿਤਿਕ ਅੰਦੋਲਨਾਂ ਦਾ ਪ੍ਰਸੰਗ ਵਸ ਜ਼ਿਕਰ ਮਿਲਦਾ ਹੈ । ਪਿਉ ਪੁੱਤਰ’ ਵਿਚੋਂ ਕੂਕਾ ਲਹਿਰ ਅਤੇ ਕਾਮਾ ਗਾਟਾ ਮਾਰੂ ਦੇ ਸਾਕੇ ਦੀਆਂ ਸੋਆਂ ਪੈਂਦੀਆਂ ਹਨ । ਹੀਰੇ ਦਾ ਪਿਉ ਨਾਮਧਾਰੀ ਲਹਿਰ ਦੌਰਾਨ ਮਫ਼ਰੂਰ ਹੋ ਬਾਹਰ ਮਲਾਇਆ ਚਲਿਆ ਗਿਆ ਸੀ 64 ਅਤੇ ਮਗਰੋਂ ਕੈਨੇਡਾ ਵਿਚ ਰਹਿੰਦਿਆਂ ਹੋਇਆਂ ਉਥੇ ਗਦਰ ਪਾਰਟੀ ਜਥੇਬੰਦ ਕਰਦਾ ਰਿਹਾ ਸੀ | ਸਤਵੰਤ ਦਾ ਪਿਉ ਠਾਕਰ ਸਿੰਘ ਕਾਮਾਗਾਟਾ ਮਾਰੂ ਜਹਾਜ਼ ਵਿਚ ਵਾਪਸ ਆਇਆ ਸੀ ਅਤੇ ਬਜਬਜ ਘਾਟ ਦੇ ਸਾਕੇ ਵਿਚ ਅੰਗੇਜ਼ ਦੀਆਂ ਗੋਲੀਆਂ ਦੀ ਬੌਛਾੜ ਤੋਂ ਬਚਕੇ ਨਿਕਲ ਆਉਣ ਵਾਲਿਆਂ ਵਿਚੋਂ ਸੀ , 60 ਮਾਮਾ ਗੁਰਨਾਮ ਸਿੰਘ ਸਿੰਘ ਸਭਾ ਲਹਿਰ ਵਿਚ ਸ਼ਾਮਲ ਹੋ ਕੇ ਪੂਰਬ ਵੱਲ ਇਕ ਪ੍ਰਚਾਰਕ ਜਥੇ ਨਾਲ ਚਲਿਆ ਜਾਂਦਾ ਹੈ । ਸਗੋ ਸੱਚ ਤਾਂ ਇਹ ਹੈ ਕਿ ਨਾਵਲ ਦੇ ਮੁੱਖ ਪਾਤਰਾਂ ਦੀ ਹੋਣੀ ਉਤੇ ਉਸ ਸਮੇਂ ਦੇ ਰਾਜਨੀਤਿਕ ਅੰਦੋਲਨਾਂ ਦਾ ਪ੍ਰਛਾਵਾਂ ਹੈ । ਨਾਵਲ ਵਿਚ ਇਨ੍ਹਾਂ ਅੰਦੋਲਨਾਂ ਦਾ ਧਮੀ ਸੁਰ ਵਿਚ ਬਿਆਨ ਅਤੇ ਇਨਾਂ ਅੰਦੋਲਨਾਂ ਵਿਚ ਜੂਝਣ ਵਾਲਿਆਂ ਦੀ ਆਪਣੀ ਤੇ ਉਨ੍ਹਾਂ ਦੇ ਪਰਿਵਾਰਾਂ ਦਾ ਮੰਦੀ ਦਸ਼ਾਂ ਉਸ ਸਮੇਂ ਦੀ ਸਥਿਤੀ ਦਾ ਵਾਸਤਵਿਕ ਪ੍ਰਗਟਾ ਹੈ ਜਦੋਂ ਰਾਸ਼ਟਰੀ ਮੁਕਤੀ ਅੰਦੋਲਨ ਦੀ ਚੰਗਿਆੜੀ ਅਜੇ ਅੰਗ੍ਰੇਜ਼ੀ ਸਾਮਰਾਜ ਦੀ ਵਿਆਪਕ ਸ਼ਕਤੀ ਦੇ ਟਾਕਰੇ ਬਹੁਤ ਕਮਜ਼ੋਰ ਸੀ । ਨਾਮਧਾਰੀ ਲਹਿਰ ਵਿਚ ਹਿੱਸਾ ਲੈਣ ਕਾਰਨ ਪੁਲਸ ਦਮਨ ਤੋਂ ਬਚਣ ਲਈ ਹੀਰੇ ਦੇ ਪਿਤਾ ਹਰਨਾਮ ਸਿੰਘ ਦਾ ਘਰ ਬਾਰ ਛੱਡਕੇ ਜੱਸ ਜਾਣਾ ਪਰ ‘ਕਦੇ ਕਦਾਈ ਬਾਹਰ ਟਾਪੂਆਂ ਵਿਚੋਂ ਉਸਦੀ ਸੋ ਆਉਣਾ, ਹਲਕੇ ਜਿਹੇ ਵਿਅੰਗ ਨਾਲ ਉਨੀਵੀਂ ਸਦੀ ਦੇ ਅੰਤ ਤਕ ਅੰਗਜ਼ੀ ਸਾਮਰਾਜ ਦੀ ਤਾਕਤ ਤੇ ਸਾਡੀ ਕਮਜ਼ੋਰੀ ਦਾ ਸੰਕੇਤ ਹੈ (58 27