ਪੰਨਾ:Alochana Magazine January, February and March 1985.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਰੋਜ਼ੇ ਨਮਾਜ਼ ਤੇ ਪੂਜਾ ਪਾਠ ਵਿਚ ਕੋਈ ਵਿਤਕਰਾ ਨਹੀਂ ਸਨ ਕਰਦੇ 183 ਹਿੰਦੂਆਂ ਤੇ ਸਿੱਖਾਂ ਵਿਚ ਰਿਸ਼ਤੇ ਨਾਤੇ ਆਮ ਹੁੰਦੇ ਸਨ । ਇਕ ਬੰਨੇ ਹਿੰਦੂ ਸਿੱਖ ਤੇ ਦੂਜੇ ਬੰਨੇ ਮੁਸਲਮਾਨ ਬਿਨਾਂ ਕਿਸੇ ਤਲਖੀ ਤੋਂ ਆਪਣੇ ਧਾਰਮਿਕ ਵਖੇਵੇਂ ਨੂੰ ਸਹਿਜ ਰੂਪ ਵਿਚ ਪ੍ਰਵਾਨ ਕਰਦੇ ਸਨ। ਪੰਜਾਬ ਦੇ ਇਸ ਕਿਤਿਕ ਯਥਾਰਥ ਦੇ “ਪਿਉ ਪੁੱਤਰ’ ਵਿਚ ਵਿਸ ਚਿੱਤਰ ਅਤੇ 'ਜਗਰਾਤਾਂ' ਵਿਚ ਸੰਕੇਤ ਮਿਲਦੇ ਹਨ । ਪਿਉ ਪੁੱਤਰ ਦੇ ਪਹਲੇ ਪੰਨਿਆਂ ਵਿਚ ਉਤਮ ਹਟਵਾਣੀਆ, ਗੁਲਾਮ ਨਬੀ ਕਸਾਈ, ਮੌਲਵੀ ਅਬਦੁਲ ਗਨੀ ਤੇ ਗੁਰਾਂ ਹਕਮ ਇਕੋ ਸਾਂਝੇ ਭਾਈਚਾਰੇ ਦੇ ਮੈਂਬਰ ਜਾਪਦੇ ਹਨ । ਹੀਰੇ ਦੀ ਭੈਣ ਸ਼ਿਵ ਕੌਰ ਸੰਤ ਰਾਮ ਨਾਉਂ ਦੇ ਹਿੰਦੂ ਹਟਵਾਣੀਏ ਨਾਲ ਵਿਆਹੀ ਜਾਂਦੀ ਹੈ ਅਤੇ ਉਸਦੀ ਨਾਨੀ ਤੁਲਸੀ ਦੇ ਵਿਆਹ ਆਦਿ ਦੀਆਂ ਹਿੰਦੂ ਰੀਤਾਂ ਰਸਮਾਂ ਦੀ ਪਾਲਣਾ ਕਰਦੀ ਹੈ । ਹੀਰਾ ਆਪਣੇ ਨਾਨੇ ਦੇ ਫੁਲ ਹਰਿਦੁਆਰ ਪਾਉਣ ਗਿਆਂ ਬਿਨਾਂ ਹੀਲਹੁਜਤ ਰੋਹਿਤ ਦੇ ਕਹੇ ਅਨੁਰ ਸਭ ਕੁਝ ਕਰਦਾ ਜਾਂਦਾ ਹੈ । 85 . ਪਰ ਛੇਤੀ ਹੀ ਇਸ ਸਾਂਝ ਵਿਚ ਤੇੜਾਂ ਪੈਂਦੀਆਂ ਦਿਸਦੀਆਂ ਹਨ : ਧਾਰਮਿਕ ਜਾਤੀ ਦੀਆਂ ਲਹਿਰਾਂ ਜਿਥੇ ਲੋਕਾਂ ਨੂੰ ਆਪਣੇ ਸਾਂਸਕ੍ਰਿਤਿਕ ਵਿਰਸੇ ਉਤੇ ਗੌਰਵ ਕਰਨ ਲਈ ਪ੍ਰੇਰਦੀਆਂ ਹਨ, ਉਥੇ ਉਨ੍ਹਾਂ ਵਿਚ ਨਿਵੇਕਲੇਪਨ ਦਾ ਅਹਿਸਾਸ ਜਗਾਕੇ ਮਿਸ਼ਿਤ ਪੰਜਾਬੀ ਭਾਈਚਾਰੇ ਨੂੰ ਖੰਡ ਖੰਡ ਕਰਨ ਦਾ ਕਾਰਨ ਬਣਦੀਆਂ ਹਨ । ਮਾਮਾ ਗੁਰਨ ਮ ਸਿੰਘ ਨੇ ਖੁਦ ਸ਼ਿਵ ਕੌਰ ਦਾ ਵਿਆਹ ਸੰਤ ਰਾਮ ਨਾਲ ਕੀਤਾ ਹੈ । ਪਰ ਹੁਣ ਜਦ ਦਾ ਮਾਮਾ ਸਿੰਘ ਸਭੀਆ ਬਣਿਆ ਹੈ, ਉਹ ਸੰਤ ਰਾਮ ਨੂੰ ਸਿੱਧੇ ਮੂੰਹ ਬੁਲਾਉਂਦਾ ਵੀ ਨਹੀਂ 18? ਫੱਜਾ ਪਹਿਲਵਾਨ ਰਮੇ ਹਲਵਾਈ ਦੀ ਦੁਕਾਨ ਤੋਂ ਮੁਸਲਮਾਨਾਂ ਲਈ ਰੱਖੇ ਨਿਵੇਕਲੇ ਬਾਟੇ ਵਿਚ ਪੂਆਂ ਦੇ ਦੁੱਧ ਦੇ ਤਹਾ ਹੈ । ਪਰ ਉਸ ਵਿਚ ਨਵੀਂ ਨਵੀਂ ਜਾਗੀ ਧਾਰਮਿਕ ਚੇਤੰਨਤਾ ਹੁਣ ਇਹ ਵਿਤਕਰੇ ਸਹਿਣ ਨਹੀਂ ਕਰ ਸਕਦੀ। ਉਸਨੂੰ ਇਤਰਾਜ਼ ਹੈ ਕਿ ਰਾਮਾ ਹੋਲਵਾਈ 'ਮੁਸਲਮਾਨਾਂ ਨੂੰ ਖਬਰੇ ਜਨੌਰ ਜਾਣਦਾ ਹੈ ਜੋ ਬਾਟੇ ਨੂੰ ਕਦੇ ਮਜਵਉਦਾ ਨਹੀਂ, ਗੱਦੀ ਦੇ ਫੱਟੇ ਥੱਲੇ ਪਏ ਬਾਟੇ ਨੂੰ ਕੁੱਤੇ ਚੱਟਦੇ ਰਹਿੰਦੇ ਹਨ ਅਤੇ ਦੁੱਧ ਉਹ ਇਉਂ ਉਲਦਦਾ ਹੈ ਜਿਵੇਂ ਕਿ ਜੇ ਕੋਹੜੇ ਨੂੰ ਦਈਦਾ ਹੈ । '88 'ਜਗਰਾਤਾ ਵਿਚ ਸ਼ੰਕਰਦਾਸ ਲਈ ਇਹ ਜ਼ਰੂਰੀ ਜਾਪਦਾ ਹੈ ਕਿ ਪੀਤਾਂ ਬਖਸ਼ ਤੋਂ ਮਿਲਣ ਵਾਲੇ ਜਮਾਲ ਨਾਉਂ ਦੇ ਕੁੱਕੜ ਦਾ ਸ਼ੁਧੀਕਰਨ ਕਰਕੇ ਉਸਦਾ ਨਾਉਂ ਭਗਤੂ ਰੱਖ ਦੇਵੇ ਅਤੇ ਪੰਜੇ ਵਕਤ ਬਾਂਗ ਦੇਣ ਵਾਲੇ ਇਸ ਦੀਨਦਾਰ ਕੁਕੜ ਨੂੰ ਨਮਾਜ਼ ਦੀ ਥਾਂ ਹਿੰਦੂ ਪੂਜਾ ਪਾਠ ਦੇ ਯੋਗ ਅਭਿਆਸ ਕਰਾਉਣ ਦਾ ਯਤਨ ਕਰੇ , 89 ਇਹ ਗੱਲ ਬਹੁਤੀ ਅਸੰਭਵ ਵੀ ਨਹੀਂ ਕਿਉਂਕਿ ਉਸਦੇ ਵੇਖਦਿਆਂ ਵੇਖਦਿਆਂ ਹੀ ਰਾਵਲਪਿੰਡੀ ਦੇ ਆਰੀਆ ਸਮਾਜੀਆਂ ਨੇ ਕਈ ਮੁਸਲਮਾਨਾਂ ਨੂੰ ਸ਼ੁਧ ਕਰ ਲਿਆ ਸੀ । ਧਾਰਮਿਕ ਰਾਸ਼ਟਰਵਾਦ ਦੀਆਂ ਲਹਿਰਾਂ ਦੇ ਪ੍ਰਭਾਵ ਕਾਰਨ ਲੋਕਾਂ ਵਿਚ ਵਧਦੀ ਪਰਸਪਰ ਅਸਹਿਣਸ਼ੀਲਤਾ ਅਤੇ ਖਿਚੋਤਾਣ ਦਾ ਬਿਉਰਾ ਤਾਂ ਦੂਸਰੇ ਪੰਜਾਬੀ ਗਲਪਕਾਰਾਂ, 29