ਪੰਨਾ:Alochana Magazine January, February and March 1985.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਇਕ ਹੋਰ ਸਰਲ ਅਤੇ ਆਕਾਰ ਵਿਚੋਂ ਮਲੋਂ ਛੋਟੀ ਜਿਹੀ ਕਵਿਤਾ ਵਿਚ ਸਮੇਂ ਦਾ ਕੰਨਾ ਵੱਡਾ ਸੱਚ ਬਿਆਨ ਕੀਤਾ ਗਿਆ ਹੈ । ਅਜ ਵਕਤ ਇਹ ਕਹਿੰਦਾ ਹੈ ਸ਼ਮਸ਼ੀਰ ਦੀ ਗੱਲ ਛੇੜੋ । ਬਾਜਾਂ ਦੀ ਉਡਾਰੀ ਦੀ, ਨਵਯੁਗ ਦੀ ਉਸਾਰੀ ਦੀ ਤਕਦੀਰ ਦੀ ਗੱਲ ਛੇੜੋ । ਇਸ ਕਵਿਤਾ ਵਿਚ ਚੁਸਤ ਅਤੇ ਤੀਬਰ ਵਰਨਣ ਦਾ ਵਹਾ ਅਤੇ ਜ਼ੋਰ ਵਾਚਣ ਯੋਗ ਹੈ । ਕਵੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸੋਂ ਸ਼ਕਤੀ ਅਤੇ ਉਤਸ਼ਾਹ ਪ੍ਰਾਪਤੀ ਵਾਸਤੇ ਹੋਕਾ ਦਿੰਦਾ ਹੈ ਜਿਨ੍ਹਾਂ ਨੇ ਮਜ਼ਲੂਮ, ਲਿਤਾੜੀ ਹੋਈ, ਦੀਨ ਅਤੇ ਦੁਖੀ ਲੋਕਾਈ ਦੀ ਰਾਖੀ ਵਾਸਤੇ ਜ਼ੁਲਮ ਜਬਰ ਦੀਆਂ ਸ਼ਕਤੀਆਂ ਨਾਲ ਲੋਹਾ ਲਿਆ ਅਤੇ 'ਮਾਨਸ ਦਾ ਜਾਤ ਸਭੈ ਏਕੈ ਪਹਿਚਾਨਬੋ" ਦਾ ਅਮਰ ਸੁਨੇਰਾ ਦਿੱਤਾ । “ਦੁਨੀਆਂਚ ਉਸ ਦੀ ਇਕ ਹੋਰ ਮਹੱਤਵ ਪੂਰਣ ਰਚਨਾ ਹੈ । ਇਸ ਦੀ ਮਹੱਤਾ ਇਸ ਗੱਲ ਵਿਚ ਹੈ ਕਿ ਹਸਰਤ ਦਾ ਬਤੌਰ ਮਨੁੱਖ ਅਤੇ ਕਵੀ ਜਿਵੇਂ ਇਕਰਾਰਨਾਮਾ (manifesto) ਹੈ । ਇਸ ਕਵਿਤਾ ਵਿਚ ਉਹ ਬਹੁਤ ਅਹਿਮ ਨੁਕਤੇ ਉਭਾਰਦਾ ਹੈ Rਹ ਮਨੁੱਖ ਉਸ ਦੀ ਹੋਣੀ, ਹੋਦ ਦੇ ਤਕਜ਼ਿਆਂ ਤੋਂ ਬਿਨਾਂ ਆਦਿ ਤੋਂ ਲ ਕੇ ਆਧੁਨਿਕਤਮ ਛਿਣ ਤੱਕ ਸਾਰੀ ਕਾਇਨਾਤ ਦਾ ਜਾਇਜ਼ਾ (survey) ਪੇਸ਼ ਕਰਦਾ ਹੈ ਉਹ ਕੱਟੜ ਆਸ਼ਾਵਾਦੀ ਹੈ ਅਤੇ ਉਸ ਨੂੰ ਮਨੁੱਖ ਕਰਮ, ਤਕਦੀਰ, ਅਮਲ, ਉੱਦਮ ਅਤੇ ਸਾਹਸ ਉਤੇ ਦ੍ਰਿੜ੍ਹ ਵਿਸ਼ਵਾਸ ਹੈ । ਉਹ ਦੁਨੀਆਂ ਨੂੰ ਦੁਖਾਂ ਦਾ ਸਾਰ ਨਹੀਂ ਸਮਝਦਾ। ਨਾ ਜ਼ਿੰਦਗੀ ਦਾ ਮੰਤਵ ਤਿਆਗ ਮੰਨਦਾ ਹੈ । ਉਸ ਨੂੰ ਨਾਰੀ ਨਾਲ ਅੰਤਾਂ ਦਾ ਸਨੇਹ ਹੈ, ਇਸ਼ਕ ਹੈ, ਮਾਂ ਦੇ ਰੂਪ ਵਿਚ ਵੀ, ਮਹਿਬੂਬ ਦੇ ਰੂਪ ਵਿਚ ਵੀ। ਉਸ ਦਾ ਇਹ ਵਿਚਾਰ ਵਜ਼ਨਦਾਰ ਵੀ ਹੈ ਅਤੇ ਵਾਸਤਵਿਕ ਵੀ । ਇਹ ਸੰਸਾਰ ਮਾਨਣਯੋਗ ਹੈ, ਧਰਤਾ ਉਤੇ ਸਵੱਰਗ ! ਉਹ ਇਸ ਦੇ ਸਭ ਰਸਾਂ ਨੂੰ ਭੋਗਣਾ ਚਾਹੁੰਦਾ ਹੈ : “ਮਰਾ ਕਹਿਣਾ ਹੈ । ਦੁਨੀਆਂ ਸਵੱਰਗ ਤੋਂ ਵੱਧ ਸੁਹਣੀ ਹੈ ਇਹ ਮਾਂ ਵੀ ਹੈ ਅਤੇ ਹੁਸ਼ਨਾਕ ਵੀ ਹਰ ਰੂਪ ਮੋਹਣੀ ਹੈ । ਹਜ਼ਾਰਾਂ ਫਿਰਦੀਆਂ ਹੂਰਾਂ ਨੇ ਹਿਕ ਤੇ ਫੁੱਲ ਲਟਕਾਈ 50