ਪੰਨਾ:Alochana Magazine January, February and March 1985.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਹਵਾ ਮਹਿਕਾਂ ਭਰੀ ਵਗਦੀ ਚੇਵਾ ਸਦਾ ਨਸ਼ਿਆਈ ! ਪਰ ਇਸ ਦਾ ਇਹ ਮਤਲਬ ਨੇਹੀਂ ਕਿ ਉਹ ਭੋਗ ਵਿਲਾਸ ਨੂੰ ਹੀ ਜ਼ਿੰਦਗੀ ਦਾ ਅੰਤਮ ਟੀਚਾ ਸਮਝਦਾ ਹੈ । ਉਹ ਤਾਂ ਮਹਿਬੂਬ (ਨਾਰੀ) ਦਾ ਸਾਥ ਇਸ ਲਈ ਲੋੜਦਾ ਹੈ ਕਿ ਇਕ ਇਕ, ਦੋ ਯਾਰਾਂ' ਕਥਨ ਅਨੁਸਾਰ ਉਹ ਦੋਵੇਂ ਮਿਲਕੇ ਮਨੁੱਖ ਦੇ ਸਰਬ ਵਿਆਪੀ ਕਲਿਆਣ ਵਾਸਤੇ ਸਾਰੇ ਬ੍ਰਹਿਮੰਡ ਅਤੇ ਸ਼ਿਸ਼ਟੀ ਦੀ ਖੋਜ ਅਤੇ ਪ੍ਰਕਿਰਤੀ ਦੇ ਸਾਰੇ ਦੇ ਸਾਰੇ ਰਹੱਸਾਂ ਦੀ ਜਾਣਕਾਰੀ ਪ੍ਰਾਪਤ ਕਰਨ ਦਾ ਵਿਸ਼ਾਲ ਅਤੇ ਵਿਸਤ੍ਰਿਤ ਕਾਰਜ ਝਟ ਪਟ ਨੇਪਰੇ ਚੜ੍ਹਾ ਲਿਆ ਜਾਵੇ । ਉਹ ਆਪਣੀ ਮਹਿਬੂਬਾ (ਨਰੀ, ਸਾਥ) ਨੂੰ ਸੰਬੋਧਨ ਕਰ ਕੇ ਏਲਾਨ ਕਰਦਾ ਹੈ : “ਖੁਦੀ ਤੇ ਕਰਮ ਤੋਂ ਹੀ ਹੈ ਮਨੁੱਖ ਦੀ ਸੂਰਜੀ ਕਾਇਆ। ਮੁੱਹਬਤ ਦੇ ਤਲਿਸਮਾਂ ਦੀ ਅਨਖੀ ਹੈ ਸਦਾ ਮਾਇਆ ॥ ਅਸਾਂ ਆਕਾਸ਼ ਗਾਹਣੇ ਨੇ ਪੁਲਾੜਾਂ ਦੀ ਹਰ ਇਕ ਧਰਤੀ । ਅਸਾਡੀ ਤਾਰਿਆਂ ਦੇ ਨਾਲ ਜੁੜਦੀ ਰੋਜ਼ ਹੈ ਸੁਰਤ । ਅਸਾਂ ਜਾਣਾ ਤੁਹਾਡੇ ਨਾਲ ਚੰਨਤ ਦੇ ਦਵਾਰਾਂ ਤੇ। ਸਦਾ ਮਾਨਵ ਦੀ ਜੈ ਹੋ ਵਿਸ਼ਵ ਦੇ ਕੁਲ ਪੁਲਾੜਾਂ ਤੇ ' ਹਸਰਤ ਭਾਰਤ ਦੇ ਪ੍ਰਾਚੀਨ ਗੌਰਵਮਈ ਧਾਰਮਿਕ, ਸਮਾਜਿਕ ਅਤੇ ਸਭਿਆਚਾਰਿਕ ਵਿਰਸੇ ਨਾਲ ਜੁੜਿਆ ਹੋਇਆ ਹੈ । ਸਾਡੀਆਂ ਪੁਰਾਤਨ ਸਾਹਿਤਿਕ ਪ੍ਰੰਪਰਾਵਾਂ ਨਾਲ ਵੀ ਉਸ ਨੇ ਆਪਣਾ ਨਾਤਾ ਜੋੜੀ ਰਖਿਆ ਹੈ । ਉਸ ਨੇ ਹੁਣ ਤੱਕ ਪ੍ਰਾਪਤ ਸਾਹਿਤ ਦਾ ਡੂੰਘਾ ਅfਧਐਨ ਕੀਤਾ ਹੈ । ਉਸ ਨੇ ਸੰਸਾਰ ਪ੍ਰਸਿੱਧ ਭਾਰਤੀ, ਯੂਰਪੀ ਅਤੇ ਰੂਸੀ ਲੇਖਕਾਂ ਦੀਆਂ ਸ਼ਾਹਕਾਰ ਰਚਨਾਵਾਂ ਨੂੰ ਘੋਖ ਕੇ ਪੜਿਆ ਹੈ । ਬਾਬਾ ਫ਼ਰੀਦ, ਗੁਰੂ ਨਾਨਕ ਭਾਈ ਗੁਰਦਾਸ, ਬੁਲ੍ਹੇ ਸ਼ਾਹ ਅਤੇ ਵਾਰਿਸ ਸ਼ਾਹ ਦੀ ਕਵਿਤਾ ਦੀ ਭਾਸ਼ਾਈ ਅਭਿਧਾ ਦਾ ਉਹ ਕਇਲ ਹੈ ਅਤੇ ਆਪਣੀਆਂ ਸਾਹਿਤਕ ਕਿਰਤਾਂ ਵਾਸਤੇ ਵਰਤੀ ਗਈ ਸ਼ਬਦਾਵਲੀ ਲਈ ਉਹ ਇਨਾਂ ਦਾ ਅਨੁਆਈ ਹੈ ।10 31