ਪੰਨਾ:Alochana Magazine January, February and March 1985.pdf/98

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸੰਖੇਪ ਵਿਚ ਕਿਹਾ ਜਾ ਸਕਦਾ ਹੈ ਕਿ ਸਾਹਿਤ ਇਤਿਹਾਸਕਾਰੀ ਤਾਂ ਤਥ ਲੱਭਤ ਤੋਂ ਲੈ ਕੇ ਤੱਥ ਚੋਣ, ਤੱਥਾਂ ਦੇ ਵਰਗੀਕਰਣ, ਵਿਆਖਿਆ ਵਿਸ਼ਲੇਸ਼ਣ, ਵਾਹਸ਼ੀਲਤਾ ਅਰਥਾਤ ਸਾਹਿਤ ਰਚਨਾਵਾਂ ਦੀ ਮੌਲਕਤਾ ਤੇ ਸਾਹਿਤਿਕ ਪ੍ਰਾਪਤੀ ਦੀ ਪਛਾਣ ਲਈ ਉਨ੍ਹਾਂ ਨੂੰ ਪਰੰਪਰਾ ਵਿਚ ਟਿਕਾਅ ਕੇ ਵੇਖਣ, ਵਿਧਾ ਦਾਇਰਿਆਂ ਦੇ ਉਦਭਵ, ਵਿਕਾਸ, ਚਰਮਸੀਮਾਂ ਅਤੇ ਸਮਾਪਤੀ ਦੇ ਕਾਰਣਾਂ ਦੀ ਢੁੱਡ-ਭਾਲ ਕਰਨ, ਕਾਲਵੰਡ ਅਤੇ ਉਸਦੇ ਨਾਮਕਾਰਣ ਤਕ ਦੇ ਵੇਰਵਿਆਂ ਨੂੰ ਆਪਣੀ ਵਲਗਣ ਵਿਚ ਸਮੇਟਦੀ ਹੈ ਪਰ ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਇਤਿਹਾਸਕਾਰੀ ਦੇ ਇਸ ਵਿਸ਼ਾਲ ਪਰਿਪੇਖ ਦੀਆਂ ਮਸਾਂ ਕੁਝ ਮੁੱਢਲੀਆਂ ਸ਼ਰਤਾਂ ਉੱਪਰ ਹੀ ਪੂਰੀਆਂ ਉਤਰਦੀਆਂ ਹਨ । ਨਿਰਸੰਦੇਹ ਇਨ੍ਹਾਂ ਵਿਚੋਂ ਸਾਹਿਤ ਇਤਿਹਾਸ ਦੀਆਂ ਕੁਝ ਮਹੱਤਵ ਭਰਪੂਰ ਘਟਨਾਵਾਂ ਪ੍ਰਾਪਤ ਹਨ, ਪਰ ਇਨ੍ਹਾਂ ਨੂੰ ਇਕ ਇਕਾਈ ਜਾਂ ਜੀਵੰਡੇ ਲੜੀ ਵਿਚ ਪਰੋਣ ਦਾ ਪ੍ਰਮਣਕ ਯਤਨ ਆਲੱਭ ਹੈ । ਇਹ ਲਿਖਤਾਂ ਇਤਿਹਾਸ- ਪਤਿ ਚੇਤਨ ਹੋ ਕੇ ਸਿਰਜੀਆਂ ਹੋਈਆਂ ਨਿਸ਼ਚੇ ਹੀ ਨਹੀਂ ਹਨ । ਇਨ੍ਹਾਂ ਦੀ ਇਤਿਹਾਸ ਟੀ ਚੇਤਨਾ ਤੱਥ ਨੂੰ ਕਾਲਕਮ ਵਿਚ ਟਿਕਾਉਣ ਅਤੇ ਕਾਲਵੰਡ ਤਕ ਸੀਮਿਤ ਹੈ । ਇਤਿਹਾਸਕਾਰ ਦੇ ਨਜ਼ਰਈਏ ਤੋਂ ਇਨ੍ਹਾਂ ਲਿਖਤਾਂ ਦਾ ਮਹੱਤਵ ਏਨਾ ਨਹੀਂ ਲਈ ਸੰਕਲਤ ਸਾਮਗੀ ਨੂੰ ਪ੍ਰਸਤੁਤ ਕਰਨ ਵਿਚ ਹੈ । ਅਤੀਤ ਤੇ ਵਰਤਮਾਨ ਦੇ ਦੋਹਰੇ ਜਿੰਨਾ ਸਾਹਿਤ ਅਧਿਐਨ ਪਰਿਪੇਖ (double perspective) ਨੂੰ ਧਿਆਨ ਵਿਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ ਬਾਵਾ ਬੁੱਧ ਸਿੰਘ ਦੀਆਂ ਲਿਖਤਾਂ ਇਤਿਹਾਸਿਕ ਦਿਸ਼ਟੀਕੋਣ ਤੋਂ ਆਪਨਾ ਮਹੱਤਵ ਅਤੇ ਆਦਰਯੋਗ ਸਥਾਨ ਰੱਖਣ ਦੇ ਬਾਵਜੂਦ ਵੀ ਅਜੋਕੇ ਯੁੱਗ ਵਿਚ ਸੀਮਿਤ ਜੇਹੇ ਸਥਾਨ ਦੀਆਂ ਧਾਰਣੀ ਹਨ । ਪੰਜਾਬੀ ਸਾਹਿਤ ਅਕਾਡਮੀ ਵਲੋਂ ਪ੍ਰਕਾਸ਼ਤ ਕੁਝ ਹੋਰ ਪੁਸਤਕਾਂ ਵਾਰ ਸ਼ਾਹ ਮੁਹੰਮਦ ਸੰ. ਡਾ. ਸੀਤਾ ਰਾਮ ਕੋਹਲੀ 12.00 ਸੰਖਿਆ ਕੌਸ਼ ਤੇ ਪ੍ਰੋ. ਸੇਵਾ ਸਿੰਘ ਲੋਕ ਆਖਦੇ ਹਨ ਸੰ. ਸ. ਗੁਰਬਖਸ਼ ਸਿੰਘ ਕੇਸਰੀ 15.00 ਗੁਰੂ ਨਾਨਕ ਸਿੱਧਾਂਤ ਡਾ. ਸੁਹਿੰਦਰ ਸਿੰਘ ਬੇਦੀ ਨੀਲੀ ਤੇ ਰਾਵੀ ਡਾ. ਵਜ਼ੀਰ ਸਿੰਘ ਗੁਰਬਖ਼ਸ਼ ਸਿੰਘ ਅਭਿਨੰਦਨ ਗ੍ਰੰਥ ਸੰ, ਸ. ਕਰਤਾਰ ਸਿੰਘ ਸ਼ਮਸ਼ੇਰ 20.00 ਭਾਈ ਜੋਧ ਸਿੰਘ ਅਭਿਨੰਦਨ ਗ੍ਰੰਥ ਸੰ. ਡਾ. ਮਹਿੰਦਰ ਸਿੰਘ ਰੰਧਾਵਾ 40.00 ਪੰਜਾਬ 15.00 ਪ੍ਰੋ. ਮੋਹਨ ਸਿੰਘ ਦੀ ਕਵਿ-ਕਲਾ 10.00 12.00 7.00 ਸੰ. ਡਾ. ਗੰਡਾ ਸਿੰਘ ਸੰ. ਡਾ. ਗੰਡਾ ਸਿੰਘ ਸੰ, ਪ੍ਰੋ. ਪ੍ਰੀਤਮ ਸਿੰਘ 40.00 94