ਪੰਨਾ:Alochana Magazine January 1957.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੇਰਾ ਮਨ ਮੋਹਿਆ, ਮੁਰਲੀ ਚਾਕ ਬਜਾਈ । ਦੇਖੋ ਇਸ ਮੁਰਲੀ ਦੇ ਕਾਰੇ, ਖ਼ਾਕੀ ਨੂਰੀ ਨਾਰੀ ਸਾਰੇ । ਤਨ ਮਨ ਭਿਣਕ ਸੁਣਾਈ, ਮੇਰਾ ਮਨ ਮੋਹਿਆ ਨੀ । ਅਰਸ਼ ਫਰਸ਼ ਚੰਦ ਸੂਰਜ, ਅੰਸ ਮਲਾਇਕ ਦੇ ਜਗ ਸਾਰੇ। ਮੁਰਲੀ ਧੂਮ ਮਚਾਈ, ਮੇਰਾ ਮਨ ਮੰਹਿਆ ਨ । ਇਸ ਮੁਰਲੀ ਨੇ ਸਭ ਜਗ ਮੋਹਿਆ, ਜਾਂ ਸਿਆਲਾਂ ਵਿਚ ਆਣ ਖਲੋਇਆ } ਅਲੱਸਤ ਅਵਾਜ਼ ਸੁਣਾ}, ਮੇਰਾ ਮਨ ਮੋਹਿਆ ਈ । ਤਖਤ ਹਜ਼ਾਰਿਓ ਰਾਂਝਾ ਆਇਆ, ਆਜਿਜ਼ ਨੂੰ ਦਰਸ ਦਖਾਇਆ ॥ ਜਾਂ ਹੋਯਾ ਫਜ਼ਲ ਅਲਾਹੀ, ਮੇਰਾ ਮਨ ਮੋਹਿਆ ਨੀ । ਇਸ ਮਾਹੀ ਦੇ ਕੀ ਗੁਣ ਗਾਵਾਂ, ਇਲਮ ਸਿਫ਼ਤ ਦਾ ਅੰਤ ਨਾ ਪਾਵਾਂ । ਆਲਮ ਦੀ ਬੁਰਿਆਈ, ਮੇਰਾ ਮਨ ਮੋਹਿਆ ਨੀ । ਮੀਰਾਂ ਸ਼ਾਹ ਮੈਂ ਤਨ ਮਨ ਵਾਰਾਂ, ਆਣ ਵਖਾਈਆਂ ਚਾਕ ਬਹਾਰਾਂ । ਤਾਂ ਦਿੱਸੀ ਸਭ ਖ਼ੁਦਾਈ, ਮੇਰਾ ਮਨ ਮੋਹਿਆ ਨੀ । ਰਮਜ਼ ਇਸ਼ਕ ਦੀ ਜਾਣ ਕਾਜ਼ੀ, ਪੜ ਪੜ ਹੋ ਨਾ ਨਾਦਾਨ ਕਾਜ਼ੀ । ਇਲਮ ਲਦਨੀ ਇਲਮ ਨਿਆਰਾ, ਬਾਤਨ ਦਾ ਇਹ ਖੇਲ ਹੈ ਸਾਰਾ। ਦੋ ਜਗ ਅੰਦਰ ਤਾਰਨ ਹਾਰਾ, ਰਾਂਝਾ ਸਾਡਾ ਈਮਾਨ ਕਾਜ਼ੀ । ਰਾਂਝਾ ਸਾਡਾ ਸਭ ਦਾ ਸਾਂਝਾ, ਬਿਨ ਸਿਰ ਦਿੱਤਿਆਂ ਮੂਲ ਨ ਲੱਝਦਾ। ਤੂੰ ਨਹੀਂ ਮਹਿਰਮ ਏਸ ਸਬੱਬ ਦਾ, ਸਮਝ ਗੁਰਾਂ ਤੋਂ ਗਿਆਨ ਕਾਜ਼ੀ । ਅੱਵਲ ਆਖਰ ਬਾਤਨ ਜ਼ਾਹਰ, ਅਮਰ ਉਸਦੇ ਤੋਂ ਮੂਲ ਨਾ ਬਾਹਰ | ਮੁੱਖ ਮੋੜਾਂ ਤਾਂ ਹੋਵਾਂ ਕਾਫ਼ਰ, ਸ਼ਾਹਦ ਜ਼ਾਮਨ ਕੁਰਾਨ ਕਾਜ਼ੀ । ਮੀਰਾਂ ਸ਼ਾਹ ਮੈਂ ਖੂਬ ਪਛਾਤਾ, ਰਾਂਝਾ ਮੇਰਾ ਜਗ ਦਾ ਦਾਤਾ | ਇਸ਼ਕ ਸ਼ਰੂ ਦਾ ਮੂਲ ਨਾ ਨਾਤਾ, ਤੂੰ ਖੋਲ ਨਾ ਇਤਨੀ ਜ਼ਬਾਨ ਕਾਜ਼ੀ । ਮੇਰੀਆਂ ਲੱਗੀਆਂ ਨੂੰ ਨਾ ਮੋੜ । ਸੁਣ ਕਾਜ਼ੀ ਗਲ ਪ੍ਰੇਮ ਨਗਰ ਦੀ, ਬਿਨ ਸਿਰ ਦਿੱਤਿਆਂ ਮੂਲ ਨਾ ਮਰਦੀ । | ਇਹੋ ਇਸ਼ਕ ਦਾ ਜ਼ੋਰ, ਮੇਰੀਆਂ ਲੱਗੀਆਂ ਨੂੰ ਨ ਮੋੜ । ਬਾਬਲ ਵਰ ਖੇੜਿਆਂ ਦਾ ਟੋਰੇ, ਜੋ ਕੋਈ ਸਾਡੀਆਂ ਲੱਗੀਆਂ ਖੇੜੇ । ੧੮)