ਪੰਨਾ:Alochana Magazine January 1957.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਹੀਉ ਹਰਾ ਉਧਾਰ, ਦਸ ਰਾਂਝਾ ਹੁਣ ਕੀ ਕਰੀਏ ? ਮੀਰਾਂ ਸ਼ਾਹ ਜਾਂ ਖੇੜੀ ਜਾਵਾਂ, ਲਿਖ ਲਿਖ ਚਿੱਠੀਆਂ ਰੋਜ਼ ਪੁਚਾਵਾਂ, ਤੂੰ ਜਮ ਜਮ ਆਵੇ ਯਾਰ, ਦਸ ਰਾਂਝਾ ਹੁਣ ਕੀ ਕਰੀਏ ? (੧੨). ਤੁਸੀ ਮਿਲ ਲਓ ਸਖੀਓ ਸਹੇਲੜੀਓ ਨੀ, ਮੈਂ ਦੇਸ ਬਾਬਲ ਦਾ ਛੋੜ ਚੱਲੀ । ਜਿੱਥੇ ਆਪਣਾ ਬੇਗਾਨਾ ਮੂਲ ਨਹੀਂ, ਮੇਰੀ ਥਰ ਥਰ ਕੰਬਦੀ ਜਾਨ ਚੱਲੀ । ਚਰਖਾ ਡਾਹ ਨ ਕੀਤੀ ਪੂਣੀ, ਇਸ ਬੱਧ ਚਲੀ ਆਂ ਦਾਜ ਬਿਹੂਣੀ ॥ ਕੋਈ ਮੁਲ ਨ ਹੋਈ ਬਾਤ ਭਲੀ, ਨੀ ਮੈਂ ਦੇਸ ਬਾਬਲ ਦਾ ਛੋੜ ਚੱਲੀ । ਬਾਥਲ ਤੋਰ ਦਿੱਤੀ ਮੇਂ ਖੇੜੇ, ਚਾਕ ਮਾਹੀ ਨਾ ਆਇਆ ਖੇੜੇ । ਜਾਨ ਜੁਦਾਈਆਂ ਨਾਲ ਚੱਲੀ, ਨੀਂ ਮੈਂ ਦੇਸ ਬਾਬਲ ਦਾ ਛੋੜ ਚੱਲੀ। ਚਾਕ ਪੁੱਛੋ ਕਦ ਜਾਊ ਬੰਹੜੇ, ਜਾਂ ਉਸ ਪਾਸ ਬੁਲਾਉ ਮੇਰੇ ॥ ਛੋੜ ਮੈਨੂੰ ਕਿਉਂ ਰੋਹੀ ਮੱਲੀ, ਨੀ ਮੈਂ ਦੇਸ ਬਾਬਲ ਦਾ ਛੇੜ ਚੱਲੀ । ਮੀਰਾਂ ਸ਼ਾਹ ਮੈਂ ਖੇੜੀ ਜਾ ਕੇ, ਚਾਕ ਮਾਹੀ ਵਲ ਅੱਖੀਆਂ ਲਾ ਕੇ | ਢੰਡ ਕਰਾਂਗੀ ਮੈਂ ਰਾਹ ਗਲੀ, ਮੈਂ ਦੇਸ ਬਾਬਲ ਦਾ ਛੋੜ ਚੱਲੀ । (੧੩) ਵਾਹ ਵਾਹ ਇਸ਼ਕ ਤੇਰੀ ਚਤਰਾਈ, ਤਨ ਮਨ ਮੇਰਾ ਖਾਕ ਕੀਤਾ । ਜਾਂ ਮੈਂ ਆਇਆ ਝੰਗ ਸਿਆਲੀ, ਹੀਰ ਨੇ ਆਪਣਾ ਚਾਕ ਕੀਤਾ। ਇਸ ਇਸ਼ਕ ਦੇ ਨਾਜ਼ ਅਵੱਲੜੇ, ਅਕਲ ਫਿਕਰ ਦੀ ਜਾਂ ਨਹੀਂ। ਭੀਖ ਮੰਗਦਿਆਂ ਤਾਜ ਪਹਿਨਾਵੇ, ਬਾਦਸ਼ਾਹਾਂ ਗ਼ਮਨਾਕ ਕੀਤਾ । ਤਰਫ਼ ਜਿਹਨਾਂ ਦੀ ਨਜ਼ਰ ਨ ਕਰਦਾ, ਹੁਣ ਫ਼ਰਮਾਬਰਦਾਰ ਹੋਇਆ । ਮੈਂ ਨਿਤ ਫਿਰਸਾਂ ਦੇਸ ਪ੍ਰਦੇਸ਼, ਖੇੜਾ ਹੀਰ ਨੇ ਸਾਕ ਕੀਤਾ । ਖੇੜਿਆਂ ਦੀ ਪ੍ਰਵਾਹ ਨਾ ਮੈਨੂੰ, ਅਮਰ ਬਜਾਇਆ ਚੂਚਕ ਦਾ । ਹੀਰ ਸਲੇਟੀ ਦਾ ਬਾਪ ਪਿਆਰਾ, ਜਿਸ ਨੇ ਮੈਨੂੰ ਆਕ ਕੀਤਾ । ਮੀਰਾਂ ਸ਼ਾਹ ਪੈ ਸੋਈਓ ਕਰਦਾ, ਜੋ ਕੁਛ ਉਸਦੀ ਖਾਸ ਰਜ਼ਾ । ਅੱਵਲ ਆਖਰ ਜ਼ਾਹਰ ਬਾਤਨ, ਮਨ ਚਿਸ਼ਤੀ ਪਾਕ ਕੀਤਾ । (੧੪) ਇਸ਼ਕ ਤੇਰੇ ਨੇ ਕਮਲੀਏ ਹੀਰੇ, ਜਗ ਵਿਚ ਮੈਨੂੰ ਖੁਵਾਰ ਕੀਤਾ । ਮੱਝੀਆਂ ਬਾਰਾਂ ਸਾਲ ਚਰਾਈ ਆਂ, ਓੜਕ ਦਿਲ ਬੇਜ਼ਾਰ ਕੀਤਾ । ੨੨}