ਪੰਨਾ:Alochana Magazine January 1957.pdf/27

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪਹਿਲਾਂ ਛੱਡਿਆ ਤਖਤ ਹਜ਼ਾਰਾ, ਹੁਣ ਸਿਆਲਾਂ ਦੇ ਚੋਰ ਹੋਏ । ਹੁਣ ਦਸ ਹੀਰੇ ਕਿਸ ਦਰ ਜਾਵਾਂ, ਚਾਕਰ ਬੇਇਤਬਾਰ ਕੀਤਾ । ਜੇ ਤੋਂ ਨਾ ਸੀ ਤੋੜ ਨਿਭਾਣੀ, ਨਾਲ ਮੇਰਾ ਨੇਹੁ ਲਾਇਆ ਕਿਉਂ ? ਭੁਲ ਭਲੇਂਦਾ ਆਇਆ ਵੇਹੜੇ, ਚਾਕ ਨੂੰ ਆਪਣਾ ਯਾਦ ਕੀਤਾ। ਹੀਰੇ ਮੱਝੀਆਂ ਆਣ ਸੰਭਾਲੀ, ਆਵਣ ਟੁਰੀਆਂ ਮਗਰ ਮੇਰੇ । ਓੜਕ ਨੂੰ ਮੈਂ ਬਾਜ਼ੀ ਹਾਰੀ, ਰੋਜ਼ ਹਸ਼ਰ ਇਕਰਾਰ ਕੀਤਾ । ਦੇਖ ਜਨਮ ਦੀ ਬੇਪ੍ਰਵਾਹੀ, ਪਕੜ ਖਮੋਸ਼ੀ ਮੀਰਾਂ ਸ਼ਾਹ । ਸਬਰ ਅਲਾ ਦਰ ਸ਼ੁਕਰ ਹੈ ਨੇਮਅਤ, ਵਿਚ ਹਦੀਸ ਸ਼ੁਮਾਰ ਕੀਤਾ। (੧੫) ਸਾਰੀ ਰੈਣ ਦੁੱਖਾਂ ਨਾਲ ਬੀਤ ਗਈ, ਵੇ ਆ ਰਾਂਝਾ ਮੇਰੀ ਸਾਰ ਲਈਂ। ਵੇ ਨਾ ਜਾਏ ਵਿਛੋੜੇ ਦੀ ਪੀੜ ਸੀ, ਵੇ ਆ ਰਾਂਝਾ ਮੇਰੀ ਸਾਰ ਲਈਂ । ਖੇੜਿਆਂ ਦੇ ਸਾਨੂੰ ਪਏ ਕਜੀਏ, ਉਠ ਚਲ ਤਖ਼ਤ ਹਜ਼ਾਰੇ ਰਹੀਏ। ਮੈਂ ਹਰਦਮ ਤੈਨੂੰ ਆਖ ਰਹੀ, ਵੇ ਆ ਰਾਂਝਾ ਮੇਰੀ ਸਾਰ ਲਈਂ। ਸ਼ਕਲ ਦਿਖਾਵੇਂ ਆਣ ਅਸਾਨੂੰ, ਮੈਂ ਬੇਗੁਣ ਦੀ ਸ਼ਰਮ ਤੁਸਾਨੂੰ । ਮੈਂ ਨਿਤ ਦੇ ਦੁੱਖਾਂ ਨੇ ਮਾਰ ਲਈ, ਵੇ ਆ ਰਾਂਝਾ ਮੇਰੀ ਸਾਰ ਲਈਂ। ਇਸ਼ਕ ਅਸਾਨੂੰ ਚੰਨ ਨ ਦੇਂਦਾ, ਸ਼ੌਕ ਤੇਰਾ ਮੈਨੂੰ ਹਰਦਮ ਰਹਿੰਦਾ । ਨਹੀਂ ਇਕ ਦਮ ਨੇਈਂ ਨੀਂਦ ਪਈ, ਵੇ ਆ ਰਾਂਝਾ ਮੇਰੀ ਸਾਰ ਲਈਂ। ਮੀਰਾਂ ਸ਼ਾਹ ਮੈਂ ਕਿਸ ਨੂੰ ਆਖਾਂ, ਵਿਚ ਦੇਸਾਂ ਟੁੱਟੜੀ ਸਾਕਾਂ । ਮੈਂ ਸ਼ਕਲ ਤੇਰੀ ਨਾ ਦੇਖ ਲਈ, ਵੇ ਆ ਰਾਂਝਾ ਮੇਰੀ ਸਾਰ ਲਈ ! (੧੬) ਮੁੱਦਤਾਂ ਹੋਈਆਂ ਮਹਿਰਮ ਯਾਰ, ਆ ਹੁਣ ਸਾਨੂੰ ਦਰਸ ਦਖਾ। ਇਸ਼ਕ ਤੇਰੇ ਦੀ ਵਾਹ ਬੜਿਆਈ, ਤਨ ਮਨ ਮੇਰੇ ਭਾਅ ਭੜਕਾਈ । ਦਿੱਤੀਆਂ ਫੁਕ ਜਲਾਵੇ, ਆ ਹੁਣ ਸਾਨੂੰ ਦਰਸ ਦੁਖਾ | ਉੱਚੇ ਚੜ੍ਹਕੇ ਮਾਰਾਂ ਚਾਂਗਾਂ, ਹੀਰ ਤੇਰੇ ਦੀਆਂ ਸੀਨੇ ਸਾਂਗਾਂ । ਦਿੱਤੜੀ ਸੁਰਤ ਭੁਲਾ ਵੇ, ਆ ਹੁਣ ਸਾਨੂੰ ਦਰਸ ਖਾ | ਮੁਖੜਾ ਤੇਰਾ ਕੁਤਬ ਸਿਤਾਰਾ, ਦੇਵੇਂ ਸਾਨੂੰ ਆਨ ਨਜ਼ਾਰਾ । ਪਿਆਰਿਆ ਨਾਮ ਖੁਦਾ ਵੇ, ਆ ਹੁਣ ਸਾਨੂੰ ਦਰਸ ਦੁਖਾ | ਰਲ ਮਿਲ ਸਾਥੀਆਂ ਲਾਵਨ ਲੀਕਾਂ, ਮੈਂ ਤੇਰਾ ਨਿਤ ਰਾਹ ਉਡੀਕਾਂ । ਆ ਮਿਲ ਨਾ ਤਰਸਾ ਵੇ, ਆ ਹੁਣ ਸਾਨੂੰ ਦਰਸ ਦੁਖਾ | [੨੩