ਪੰਨਾ:Alochana Magazine January 1957.pdf/28

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੁਲ ਦੁੱਖਾਂ ਨੇ ਪਾਏ ਘੇਰੇ, ਤੂੰ ਲਟਕੇ ਦਾ ਆ ਵੜ ਬੇਹੜੇ ॥ ਕਰਸਾਂ ਜਾਣ ਫਿਦਾ ਵੇ, ਆ ਹੁਣ ਸਾਨੂੰ ਦਰਸ ਖਾ । ਹਿਜਰ ਤੇਰੇ ਜਿੰਦ ਜਾਲੀ ਮੇਰੀ, ਸੂਰਤ ਨਜ਼ਰ ਨਾ ਆਵੇ ਤੇਰੀ । ਮੈਂ ਰੋਵਾਂ ਨਿਤ ਜਾ ਵੇ, ਆ ਹੁਣ ਸਾਨੂੰ ਦਰਸ ਦਖਾ | ਮੀਰਾਂ ਸ਼ਾਹ ਮੈਂ ਪ੍ਰੇਮ ਸਤਾਇਆ, ਦਿਲ ਤੇ ਬਾਦਲ ਗ਼ਮ ਦਾ ਛਾਇਆ ਨੈਣ ਰਹੇ ਝੜੀ ਲਾ ਵੇ, ਆ ਹੁਣ ਸਾਨੂੰ ਦਰਸ ਦੁਖਾ | (੧੭) ਦਸ ਵਤਨ ਸਭ ਛੋੜ ਗੁਰੁ ਜੀ, ਮੈਂ ਆਇਆ ਦਰਬਾਰ ਤਰੇ। ਦੋ ਜਗ ਮੇਰੀ ਲਾਜ ਤੁਸਾਨੂੰ ਮੈਂ ਆਜਿਜ਼ ਬਲਿਹਾਰ ਤੇਰੇ । ਦੀਨ ਦੁਨੀ ਦਾ ਛਡਿਆ ਦਾਹਵਾ, ਵਹਿਮ ਸ਼ਰੀਕ ਸਭ ਦੂਰ ਹੋਏ । ਜੋ ਕੁੱਛ ਹੈ, ਜੋ ਤੁਹੀਉਂ ਤੂੰ ਹੈਂ, ਐ ਮਾਲਕ ਮੁਖਤਾਰ ਮਰੇ । ਇਸ਼ਕ ਅਨੋਖੇ ਹੀਰ ਜੱਟੀ ਦੇ, ਜ਼ਾਤ ਸਿਫ਼ਾਤੋਂ ਦੂਰ ਕੀਤਾ । ਹੋਰ ਕਿਸੇ ਦੀ ਤਲਬ ਨਾ ਮੈਨੂੰ, ਐ ਸਤਿਗੁਰੂ ਗ਼ਮਖ਼ਾਰ ਮੇਰੇ ਮੀਰਾਂ ਸ਼ਾਹ ਮੈਂ ਜੋਗੀ ਹੋ ਕੇ ਦਰਸ਼ਨ ਪਾਵਾਂ ਦਿਲਬਰ ਦਾ। ਨਾਲ ਕਰਮ ਦੇ ਮੁੰਦਰਾਂ ਪਾਵੇ, ਐ ਜੋਗੀ ਦਿਲਦਾਰ ਮੇਰੇ । (੧੮) ਤਖਤ ਹਜ਼ਾਰੇ ਦੇ ਸੁੱਘੜ ਚਤਰ ਸਰਦਾਰਾ । ਪਹਿਲਾਂ ਸੀ ਤੂੰ ਲੁਕ ਛੁਪ ਰਹਿੰਦਾ, ਵਿਚ ਸਿਆਲੀ ਉਠਦਾ ਬਹਿੰਦਾ, | ਆਇਆ ਲੈਣ ਨਜ਼ਾਰਾ । ਲਗਿਆ ਇਸ਼ਕ ਹੋਇਆ ਮਤਵਾਲਾ, ਹਰ ਸੂਰਤ ਵਿਚ ਨੂਰ ਉਜਾਲਾ, ਕੀਤਾ ਏਡ ਪਸਾਰਾ । ਦਿਲ ਸਾਡੇ ਨੇ ਕੁੰਡੀਆਂ ਪਾਈਆ, ਚੂਚਕ ਦੇ ਘਰ ਮਿਲਣ ਵਧਾਈਆਂ, ਖੇੜਾ ਕੌਣ ਨਕਾਰਾ | ਸ਼ੋਰ ਪਇਆ ਵਿਚ ਆਲਮ ਸਾਰੇ, ਹੇਰ ਦੇ ਲਗੜੇ ਨੈਣ ਨਜ਼ਾਰੇ, ਲੰਬਾ ਚਾਕ ਪਿਆਰਾ । ਹੁਣ,ਮੈਂ ਮੋਹੀਆਂ ਨਾਦ ਬਜਾ ਕੇ, ਜਾਂ ਮੈਂ ਦੇਖਾਂ ਨਜ਼ਰ ਉਕੇ, ਚਮਕੇ ਅਰਸ਼ ਸਤਾਰਾ | ਮਾਹੀ ਮਾਹੀ ਸਭ ਕੋਈ ਕਰਦਾ, ਇਸ਼ਕ ਅਨੋਖਾ ਇਨ ਦਿਲਬਰ ਦਾ, ਚੜਿਆ ਮਾਰ ਨਕਾਰਾ । ੨੪]