ਇਸੇ ਬਿਆਨ ਦੇ ਆਧਾਰ ਤੇ (ਪਰ ਇਸ ਦਾ ਹਵਾਲਾ ਦਿੱਤੇ ਬਿਨਾਂ ਦਸਿਆ ਹੈ ਕਿ ਪੰਜਾਬੀ ਦਾ ਪਹਿਲਾ ਵਿਆਕਰਣ ਉਰਦੂ ਵਿਚ ੧੮੦੦ ਵਿਚ ਛਪਿਆ । ਇਸ ਨੂੰ ਕਾਂਸ਼ੀ ਰਾਮ ਖਤਰੀ ਨੇ.......ਲਿਖਿਆ ॥15 ਦਰਦੀ ਜੀ ਨੇ ਇਸ ਦੀ ਛਪਣ ਤਰੀਕ ਉਪਰੋਕਤ ੧੮੧੧ ਦੀ ਥਾਂ ੧੮੦੦ ਬਣਾ ਦਿੱਤੀ ਹੈ । ਹੁਣ ਤਕ ਪ੍ਰਾਪਤ ਹੋਈ ਜਾਣਕਾਰੀ ਨੂੰ ਮੁੱਖ ਰਖਦਿਆਂ, ਮੈਂ ਤਾਂ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਇਹ ਵਿਆਕਰਣ ਅਜੇ ਤਕ ਅਣਛਪਿਆ ਹੀ ਪਇਆ ਹੈ । (ਇਸ ਲੜ ਦੀ ਅਗਲੀ ਕਿਸ਼ਤ ਵਿਚ ਇਸ ਵਿਆਕਰਣ ਬਾਰੇ ਪੂਰੀ, ਪੂਰੀ ਜਾਣ-ਪਛਾਣ ਕਰਾਈ ਜਾਏਗੀ) ਸੋ ਜਿਥੋਂ ਤਕ ਛਪੇ ਹੋਏ ਪੰਜਾਬੀ ਵਿਆਕਰਣਾਂ ਦਾ ਸੰਬੰਧ ਹੈ, ਕਾਂਸ਼ੀ ਰਾਜ ਦੇ ਉਕਤ ਅਣਛਪੇ ਵਿਆਕਰਣ ਨੂੰ ਪਹਿਲ ਦੇਣੀ ਇਕ ਹੋਰ ਭੁਲੇਖਾ ਹੈ । ਮਹਿਕਮਾ ਪੰਜਾਬੀ ਦੀ ਪੰਜਾਬੀ ਪਰਕਾਸ਼ਨਾਂ ਦੀ ਸੂਚੀ ਵਿਚ ਤਾਂ ਉਕਤ ਦੋਹਾਂ ਵਿਆਕਰਣਾਂ ਦਾ ਜ਼ਿਕਰ ਹੀ ਨਹੀਂ । ਉਸ ਵਿਚ ਤਾਂ ਮੁੱਢਲੇ ਪੰਜਾਬੀ ਵਿਆਕਰਣਾਂ ਵਿਚੋਂ ਕੇਵਲ ਨਿੱਕੇ ਨਿਉਟਨ (ਈ. ਪੀ. ਨਿਉਟਨ) ਦੀ ‘ਪੰਜਾਬੀ ਗਰਾਮਰ ਦੀ ਹੀ ਸੂਚਨਾ ਅੰਕਿਤ ਹੈ । ਤੇ ਇਹ ਗਰਾਮਰ ਤਾਂ ਵੱਡ ਨਿਊਟਨ (ਜੋਹਨ ਨਿਊਟਨ) ਦੀ ਗਰਾਮਰ ਤੋਂ ਵੀ ੪੭ ਵਰੇ ਬਾਅਦ ਪਰਕਾਸ਼ਤ ਹੋਈ ਸੀ । ( ੨ ) ਸੋ ਹੁਣ ਤਕ ਪਤਾ ਲਗੀ ਜਾਂ ਪ੍ਰਾਪਤ ਹੋਈ ਸਾਹਿੱਤਕ ਸਮੱਗਰੀ ਦੇ ਆਧਾਰ ਤੇ ਪੰਜਾਬੀ ਦਾ ਪਹਿਲਾ ਵਿਆਕਰਣ ਹੋਣ ਦਾ ਮਾਨ ਡਾਕਟਰ ਵਿਲੀਅਮ ਕੈਰੀ ਦੀ ਏ ਗਰਾਮਰ ਔਫ਼ ਦੀ ਪੰਜਾਬ ਲੈਂਗੁਏਜ” (A Grammar of the Punjabee Language) ਨੂੰ ਹੀ ਦਿੱਤਾ ਜਾ ਸਕਦਾ ਹੈ । ਡਾ. ਮੋਹਨ ਸਿੰਘ ਜੀ ਦੀ ਇੱਕ ਨਿੱਕੀ ਜਹੀ ਸੂਚਨਾ16 ਤੋਂ ਛੁੱਟ, ਪੰਜਾਬੀ ਸਾਹਿੱਤ ਦੇ ਹੋਰ ਕਿਸੇ ਵੀ ਇਤਿਹਾਸ? 15 ਪੰਜਾਬੀ ਸਾਹਿੱਤ ਦਾ ਇਤਿਹਾਸ, ਤੀਜੀ ਐਡੀਸ਼ਨ, ੧੯੫੨-ਪੰਨਾ ੩੮੩. 16. A History of Panjabi Literature, Second Edition, Amritsar, 1956-P. 78. 17, ਕ੍ਰਿਤ ਮੀ: ਮੌਲਾ ਬਖ਼ਸ਼ ਕੁਸ਼ਤਾ, ਡਾ. ਬਨਾਰਸੀ ਦਾਸ, ਡਾ. ਗੋਪਾਲ ਸਿੰਘ, ੫. ਸੁਰਿੰਦਰ ਸਿੰਘ ਕੋਹਲੀ, ਪ੍ਰੋ. ਸੁਰਿੰਦਰ ਸਿੰਘ ਨਰੂਲਾ, ਪ੍ਰੋ. ਕਿਰਪਾਲ ਸਿੰਘ ਪਰਮਿੰਦਰ ਸਿੰਘ, ਸਰਦਾਰਨੀ ਅੰਮ੍ਰਿਤਾ ਪ੍ਰੀਤਮ, ਗਿ: ਹੀਰਾ ਸਿੰਘ ਦਰਦ, ਗਿ: ਨਿਹਾਲ ਸਿੰਘ ਰਸ, M. ਮੁਹੰਮਦ ਸਰਵਰ, ਮਿ. ਅਬਦੁਲ ਗਫੂਰ ਕੁਰੇਸ਼ੀ ਆਦਿ । [੨੯
ਪੰਨਾ:Alochana Magazine January 1957.pdf/35
ਦਿੱਖ