ਪੰਨਾ:Alochana Magazine January 1957.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ, ਜਿਵੇਂ ਦੇਵਨਾਗਰੀ ਦੇ f ` ਦੇ ਹਿੰਦੀ ਉਚਾਰਣ ਵਿਚ ਪੰਜਾਬੀ ਨਾਲੋਂ ਇਨ੍ਹਾਂ ਹੀ ਲੱਗਾਂ ਦੇ ਉਚਾਰਣ ਵਿਚ ਚੋਖਾ ਫ਼ਰਕ ਹੈ । ਇਸੇ ਤਰ੍ਹਾਂ ਬ, , ਫ, ਬ, ਮਾਂ ਦੇ ਉਚਾਰਣ ਪੰਜਾਬੀ ਸ਼ਬਦਾਂ ਦੇ ਮੁਢ ਵਿਚ ਆਉਣ ਵਾਲੇ ਘ, ਝ, ਢ, ਧ ਤੇ ਭ ਦੇ ਉਚਾਰਣ ਤੋਂ ਵਖਰੇ ਹਨ । ਇਸ ਲੇਖ ਵਿਚ ਅਸੀਂ ਪੰਜਾਬੀ ਲਈ ਵਰਤੀਆਂ ਜਾਂਦੀਆਂ ਹੋਰ ਲਿਪੀਆਂ ਜਾਂ ਉਨ੍ਹਾਂ ਲਿਪੀਆਂ ਦੇ, ਜਿਨ੍ਹਾਂ ਦੇ ਵਰਤੇ ਜਾਣ ਲਈ ਸਫ਼ਾਰਸ਼ ਕੀਤੀ ਜਾਂਦੀ ਹੈ | ਪੰਜਾਬੀ ਬੋਲੀ ਲਈ ਉਚਿਤ ਹੋਣ ਜਾਂ ਉਚਿਤ ਨਾ ਹੋਣ ਬਾਰੇ ਵਿਚਾਰ ਕਰਾਂਗੇ ਤੇ ਇਨ੍ਹਾਂ ਸਭਨਾਂ ਦੇ ਟਾਕਰੇ ਤੇ ਇਹ ਸਿਧ ਕਰਨ ਦਾ ਜਤਨ ਕਰਾਂਗੇ ਕਿ ਗੁਰਮੁਖੀ ਲਿਪੀ ਹੀ ਪੰਜਾਬੀ ਲਈ ਸਭ ਤੋਂ ਵਧੇਰੇ ਮੌਜ਼ੂ (ਯੋਗ) ਹੈ । (ਉ) ਫਾਰਸੀ ਲਿਪੀ ਪਹਿਲਾਂ ਅਸੀਂ ਪੰਜਾਬੀ ਲਈ ਸਭ ਤੋਂ ਵਧ ਵਰਤੀ ਜਾਂਦੀ ਰਹੀ ਫ਼ਾਰਸੀ ਲਿਪੀ ਨੂੰ ਲੈਂਦੇ ਹਾਂ । ਹੋਰ ਦੇਸੀ ਭਾਸ਼ਾਵਾਂ ਸਿੰਧੀ, ਹਿੰਦੀ ਆਦਿ ਵਾਂਝੀ ਫ਼ਾਰਸੀ ਲਿਪੀ ਵਿਚ ਪੰਜਾਬੀ ਲਿਖਣ ਦਾ ਰਿਵਾਜ ਮੁਸਲਮਾਨ ਭਰਾਵਾਂ ਨੇ ਪਾਇਆ ਹੈ । ਜਦੋਂ ਅਜੇ ਗੁਰਮੁਖੀ ਲਿਪੀ ਹੋਂਦ ਵਿਚ ਨਹੀਂ ਸੀ ਆਈ, ਤਦੋਂ ਵੀ ਪੰਜਾਬੀ ਬੋਲੀ ਫ਼ਾਰਸੀ ਅੱਖਰਾਂ ਵਿਚ ਲਿਖੀ ਜਾਂਦੀ ਸੀ । ਉਨ੍ਹਾਂ ਸਮਿਆਂ ਵਿਚ ਪੰਜਾਬ ਇਸਲਾਮੀ ਦੇਸ਼ਾਂ ਨਾਲ ਜੁੜਿਆ ਹੋਇਆ ਸੀ ਤੇ ਫ਼ਾਰਸੀ ਲਿਪੀ ਇਕ ਆਲਮਗੀਰ ਲਿਖੀ ਸੀ, ਜੋ ਪੰਜਾਬ ਦਾ ਸੰਬੰਧ ਪੱਛਮ ਵਿਚ ਅਫ਼ਗ਼ਾਨਿਸਤਾਨ, ਤੁਰਕਿਸਤਾਨ, ਈਰਾਨ, ਤੁਰਕੀ, ਅਰਬ, ਇਰਾਕ, ਸ਼ਾਮ, ਫ਼ਿਲਿਸਤੀਨ, ਮਿਸਰ ਤੇ ਹੋਰ ਉਤਰੀ ਤੇ ਮਧ-ਅਫ਼ਰੀਕੀ ਦੇਸ਼ਾਂ ਨਾਲ ਅਤੇ ਸਥਾਨਕ ਤੌਰ ਤੇ ਸਮੁਚੇ ਹਿੰਦੁਸਤਾਨ ਤੇ ਮਲੇਸ਼ੀਆ (Malaysia) ਆਦਿ ਨਾਲ ਜੋਤਦੀ ਸੀ । ਇਨਾਂ ਦੇਸ਼ਾਂ ਵਿਚ ਹੁਣ ਵੀ ਇਹੋ ਲਿਪੀ ਪਰਚਲਤ ਹੈ । ਭਾਵੇਂ ਹੁਣ ਭਾਰਤ ਤੇ ਕੁਝ ਹੋਰ ਦੇਸ਼ਾਂ ਵਿਚ ਇਸ ਦਾ ਪਹਿਲਾ ਜ਼ੋਰ ਘਟਦਾ ਜਾ ਰਹਿਆ ਹੈ । ਮਦਲੇ ਮੁਸਲਮਾਨ ਸੂਫ਼ੀ ਫ਼ਕੀਰਾਂ ਦਾ ਪੰਜਾਬੀ ਕਲਾਮ ਗੁਰਮੁਖੀ ਦੇ ਵਜੂਦ ਵਿਚ ਆਉਣ ਤੋਂ ਪਹਿਲਾਂ ਇਸ ਲਿਪੀ ਵਿਚ ਸੰਭਾਲਿਆ ਜਾਂਦਾ ਸੀ । ਇਸ ਵਿਚ ਕੋਈ ਸ਼ਕ ਨਹੀਂ ਕਿ ਮੁਸਲਮਾਨੀ ਲਿਟਰੇਚਰ ਨੂੰ ਪੰਜਾਬੀ ਵਿਚ ਲਿਖਣ ਲਈ ਫ਼ਾਰਸੀ ਲਿਪੀ ਹੀ . ਉਚਿਤ ਹੈ, ਪਰ ਫ਼ਾਰਸੀ ਲਿਪੀ ਵਿਚ ਜਦੋਂ ਤਕ ਕੁਝ ਹੋਰ ਨਵੇਂ ਅੱਖਰ ਨਾ ਬਣਾਏ ਜਾਣ ਜਾਂ ਪਾਏ ਜਾਣ ਪੰਜਾਬੀ ਉਚਾਰਣ ਸਹੀ ਤੌਰ ਤੇ ਦਰਸਾਏ ਨਹੀਂ ਜਾ ਸਕਦੇ । ਭਾਵੇਂ ਫ਼ਾਰਸੀ ਲਿਪੀ ਵਿਚ ਪੰਜਾਬੀ ਤੇ ਹੋਰ ਦੇਸੀ ਤੇ ਬਦੇ ਸੀ ਬੋਲੀਆਂ ਨੂੰ ਠੀਕ (੩੭