ਪੰਨਾ:Alochana Magazine January 1957.pdf/59

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਹ ਨਾਟਕ ਜ਼ਿੰਦਗੀ ਦੀ ਸਹੀ ਚਾਲ ਨੂੰ ਅਖੋਂ ਉਹਲੇ ਕਰ ਗਇਆ ਹੈ । ਤੇ ਉਹ ਸਮਸਿਆ ਦਾ ਸਹੀ ਰੂਪ ਸਮਾਜਕ ਸ਼ਕਤੀਆਂ ਦੀ ਸਹੀ ਤਸਵੀਰ ਤੇ ਸਮਸਿਆ ਦਾ ਸਹੀ ਹੱਲ ਜਿਸ ਨੂੰ ਉਹ ਸਾਡੇ ਸਾਹਮਣੇ ਲਿਆ ਸਕਦਾ ਸੀ, ਨੰਦਾ ਉਸ ਨੂੰ ਸਿਰੇ ਚਾੜ੍ਹਨ ਵਿਚ ਅਸਫਲ ਰਹਿਆ ਹੈ । ਨਵੀਆਂ ਬਦਲੀਆਂ ਪ੍ਰਸਥਿਤੀਆਂ ਕਾਰਨ ਜਿਹੜੀ ਅਸਲੀਅਤ ਸੀ (ਜਿਮ ਦਾ ਵਰਣਨ ‘ਸੁਭਦਰਾ ਦੇ ਅਸਲ ਸਰੋਤ ਵਿਚ ਦਿੱਤਾ ਹੈ) ਉਸ ਨੂੰ ਪੂਰੀ ਤਰ੍ਹਾਂ grasp ਕਰ ਕੇ ਨੰਦਾ ਪੇਸ਼ ਨਹੀਂ ਕਰ ਸਕਿਆ | ਉਹ ਇਹ ਤਾਂ ਸਮਝਦਾ ਹੈ ਕਿ ਉਸ ਦੀਆਂ ਰਚਨਾਵਾਂ ਵਿਚ ਪੁਰਾਣੀ ਬੁਢੀ ਤੇ ਨਵੀ, ਨੌਜਵਾਨ ਨਸਲ ਦੀ ਟੱਕਰ ਹੈ । ਪਰ ਨਵੀਂ ਉਠ ਰਹੀ ਸ਼ਕਤੀ ਦੇ Basis ਨੂੰ ਉਹ ਨਹੀਂ ਸਮਝਦਾ। ਇਸੇ ਲਈ ਉਹ ਸਮਸਿਆ ਦਾ ਠੀਕ ਚਿੱਤਰ ਨਹੀਂ ਦੇ ਸਕਦਾ। ਲਿੱਲੀ ਦਾ ਵਿਆਹ ਵਿਚ ਉਸ ਦੇ ਆਪਣੇ ਮਨ ਦੀ ਗੁੰਝਲ ਸਾਡੇ ਸਾਹਮਣੇ, ਨਾਟਕ ਵਿਚਲੀ ਗੁੰਝਲ ਨੂੰ ਹਲ ਕਰਨ ਦੇ ਢੰਗ ਤੋਂ ਜ਼ਾਹਰ ਕੀਤੀ ਹੈ । ਤੇ ਇਹ ਝਲ, ਜਿਹੜੀ ਉਸ ਦੇ ਮਨ ਵਿਚ ਹੈ, ਪੁਰਾਣੀਆਂ, ਮਰ ਰਹੀਆਂ ਤੇ ਉਪਜਦੀਆਂ, ਵੱਧ ਰਹੀਆਂ ਸ਼ਕਤੀਆਂ ਦੀ ਸਿੱਧੀ ਟੱਕਰ ਨੂੰ avoid ਕਰਨ ਦੀ ਗੱਲ ਤੋਂ ਜ਼ਾਹਰ ਹੁੰਦੀ ਹੈ । ਸਮਸਿਆ ਵਿਆਹ ਦੀ ਹੈ । ਬੁੱਢੀ ਸ਼ੇਣੀ ਵਿਆਹ ਮੁੰਡੇ ਦੀ ਤੇ ਮੁੰਡੇ ਵਾਲਿਆਂ ਦੀ ਆਰਥਕ ਤੇ ਸਮਾਜਕ ਅਵੱਸਥਾ ਵੇਖ ਕੇ, ਜਾਂ ਸ਼ਰੀਫ਼ ਖਾਨਦਾਨ ਵੇਖ ਕੇ ਕਰਨਾ ਚਾਹੁੰਦੀ ਹੈ । ਕੁੜੀ ਦੀ ਇਸ ਵਿਚ ਕੀ ਸਲਾਹ ਹੈ, ਉਨਾਂ ਨੂੰ ਕਿਸੇ ਇਹੋ ਜਿਹੀ ਗੱਲ ਦਾ ਪਤਾ ਕਰਨ ਦੀ ਫਿਕਰ ਨਹੀਂ। ਬੇਬੇ ਦੀ ਤਾਂ ਗੱਲ ਹੀ ਛੱਡੋ, ਕਿਉਕਿ ਉਹ ਤਾਂ ਪੂਰੀ ਤਰ੍ਹਾਂ ਜਾਗੀਰਦਾਰੀ ਕੀਮਤਾਂ ਦੀ ਅਲਮ-ਬਰਦਾਰ ਹੈ । ਉਹਦਾ ਇਕ ਇਕ ਸ਼ਬਦ, ਇਕ ਇਕ ਕਾਰਜ ਤੇ ਨਾਟਕ ਵਿਚਲਾ ਸਾਰਾ ਰੋਲ ਹੀ ਆਪਣੇ ਸਮੇਂ ਦੀਆਂ ਜਾਗੀਰਦਾਰੀ ਕੀਮਤਾਂ ਦਾ ਸ਼ੀਸ਼ਾ ਹੈ । ਵਰ, ਘਰ, ਬੁਢਿਆਂ ਦਾ ਆਪੋ ਵਿਚ ਫੈਸਲਾ ਕਰ ਲੈਣਾ ਤੇ ਫਿਰ ਆਪਣਾ ਫੈਸਲਾ ਮੰਨਵਾਉਣ ਲਈ ਪੂਰੇ ਜ਼ੋਰ ਨਾਲ ਆਪਣੀ ਗੱਲ ਨੂੰ ਠੋਸਣ ਲਈ ਰੌਲਾ ਪਾਣਾ ਤੇ ਵਿਰੋਧਤਾ ਜਾਂ ਝਿਜਕਦੀ ਵਿਰੋਧਤਾ ਨੂੰ ਧਮਕੀਆਂ ਦੇਣਾ ਆਦਿ, ਇਹ ਉਸ ਦਾ ਅਸਲੀ ਰੂਪ ਹੈ-- ਸੋਲਾਂ ਕਲਾਂ ਸੰਪੂਰਨ । ਸਾਹਿਬ’ ਤੇ ‘ਰਾਏ ਸਾਹਿਬ’ ਭਾਵੇਂ ਲਿੱਲੀ ਦੀ ਪੜਾਈ ਦਾ ਖਿਆਲ ਰਖਦੇ ਹਨ, ਪਰ ਕੁੜੀ ਦਾ ਵਿਆਹ ਉਹ ਵੀ ਆਪਣੀ ਮਰਜ਼ੀ ਨਾਲ ਕਰਨਾ ਚਾਹੁੰਦੇ ਹਨ । ਇਹ ਦੇਵੇਂ ਪਾਤਰ ਨਵੇਂ ਵਿਚਾਰਾਂ ਦੇ ਜਾਪਦੇ ਹਨ ਪਰ ਉਨਾਂ ਦੀ ਆਪਣੀ ਮਾਨਸਕ ਬਣਤਰ ਵਿਚ ਬੜੀਆਂ ਡੂੰਘੀਆਂ ਜਾਗੀਰਦਾਰੀ ਰੁਚੀਆਂ ਹਨ । ਉਹ ਨਵੀਆਂ ਬੋਤਲਾਂ ਪੁਰਾਣੀ ਸ਼ਰਾਬ ਵਾਲੀ ਗੱਲ ਤੇ ਪੂਰੇ ਉਤਰਦੇ ਹਨ । ਅੱਜ ਵੀ ਇਹ ਸਮਸਿਆ ਸਰਬ ਵਿਆਪਕ ਹੈ ਜਿਸ ਤਰ੍ਹਾਂ ਨੰਦਾ ਦੇ [੩