‘ਵਰ ਘਰ ਲਿਖਣ ਵੇਲੇ ਸੀ । ਕਿਉਂਕਿ ਭਾਵੇਂ ਬੇਬੇ ਵਾਲੀ ਰੁਚੀ ਵਧੇਰੇ ਪਿੰਡਾਂ ਵਿਚ ਹੀ ਰਹਿ ਗਈ ਹੈ, “ਸਾਹਿਬ’ ਤੇ ‘ਰਾਏ ਸਾਹਿਬ ਵਾਲੀ ਰੁਚੀ ਅੱਜ ਦੀ ਸ਼ਹਿਰੀ ਮੱਧ-ਸ਼ੇਣੀ ਤੇ ਉਪਰਲੀ ਸ਼੍ਰੇਣੀ ਵਿਚ ਪਰਧਾਨ ਹੈ । ਮਾਪੇ ਧੀਆਂ ਦੀ ਵਿਦਿਆ ਅਨੁਸਾਰ ਉਨ੍ਹਾਂ ਲਈ ਵਰ ਲੋੜਦੇ ਹਨ, ਮੁੰਡਿਆਂ ਨੂੰ ਕੁੜੀਆਂ ਵਿਖਾ ਦੇਂਦੇ ਹਨ, ਕੜੀਆਂ ਹੱਥੀ ਚਾਹ ਵੀ ਪਿਲਾ ਦੇਂਦੇ ਹਨ ਤੇ ਇਸ ਤਰ੍ਹਾਂ ਇਸ਼ਕ ਕਰਾ ਦੇਦੇ ਹਨ। ਪਰ ਭੱਜ ਦੌੜ ਅਪ ਕਰਦੇ ਹਨ, ਮੁੰਡਾ ਆਪ ਲੱਭਦੇ ਹਨ, ਫੈਸਲਾ ਆਪ ਦੇਂਦੇ ਹਨ | ਅਸਲ ਵਿਚ ਸਮਸਿਆ ਬੜੀ ਗੁੰਝਲਦਾਰ ਹੈ | ਕੁੜੀਆਂ ਤੋਂ ਖੁਲਾਂ ਦੀ ਅਣਹੋਂਦ ਵਿਚ ਹੋਰ ਕੁਝ ਕੀਤਾ ਵੀ ਨਹੀਂ ਜਾ ਸਕਦਾ | ਉਹ ਕਰਨ ਵੀ ਕੀ ? ਲੋੜ ਤਾਂ ਸਾਰੀਆਂ ਜਾਗੀਰਦਾਰੀ ਕੀਮਤਾਂ ਨੂੰ ਤੋੜਨ ਦੀ ਹੈ ਜਿਹੜੀ ਕਿ ਉਦਯੋਗਕ ਵਿਕਾਸ ਨਾਲ ਹੀ ਪੂਰੀ ਹੋ ਸਕਦੀ ਹੈ । ਜਿਉਂ ਜਿਉਂ ਇਹ ਵਿਕਾਸ ਹੋਵੇਗਾ ਤਿਉਂ ae ਇਹ ਬੰਧਨ ਟੁਟਣਗੇ । ਤੇ ਇਹ ਕੁਝ ਹੌਲੀ ਹੌਲੀ ਹੋ ਵੀ ਰਹਿਆ ਹੈ, ਪਰ ਦਲ ਚਾਲੇ ਬੜੀ ਦੇਰ ਲ ਗੋਗੀ । ਲੋੜ ਇਨਕਲਾਬੀ ਯੋਜਨਾਵਾਂ ਤੇ ਕ੍ਰਾਂਤੀ ਦੀ ਹੈ । ਸ਼ ਰਚੀਆਂ ਸਾਡੇ Colonial ਸਮਾਜ ਦੀਆਂ ਨਿਸ਼ਾਨੀਆਂ ਹਨ ਤੇ ਸਰਮਾਏਦਾਰੀ ਜਾਂ ਲੋਕ-ਗਣ-ਤੰਤਰ (People's Democratic) ਪਰਿਵਰਤਨ ਪਿਛੋਂ ਹੀ ਮਿੱਟ ਸਕਦੀਆਂ ਹਨ ਪਰ ਜਿਸ ਤੋਰ ਤੇ ਸਾਡੀ ਉਦਯੋਗਕ ਵਿਕਾਸ ਹੋ ਰਹਿਆ ਹੈ । ਇਸ ਚਾਲੇ ਇਹ ਰੁਚੀਆਂ ਬਹੁਤ ਦੇਰ ਤਕ, ਚਲਦੀਆਂ ਰਹਿਣਗੀਆਂ | ਅਸੀਂ ਗੱਲ ਕਰ ਰਹੇ ਸਾਂ ਇਸ ਨਾਟਕ ਵਿਚਲੀ ਸਮਸਿਆ ਦੇ ਹਲ ਬਾਰੇ । 4ਦਾ ਨਾਟਕ ਵਿਚ ਵਿਆਹ ਬਾਰੇ ਦੋ ਰੁਚੀਆਂ ਸਾਡੇ ਸਾਹਮਣੇ ਲਿਆਉਂਦਾ ਹੈਇਕ ਹੈ ਬੇਬੇ, ਸਾਹਿਬ ਤੇ ਰਾਏ ਸਾਹਿਬ ਦੀ ਤੇ ਦੂਜੀ ਹੈ ਲਿੱਲੀ ਤੇ ਜੈ ਕਿਸ਼ਨ ਦੀ । 3 ਜੈ ਕਿਸ਼ਨ ਆਪਣੇ ਪਿਆਰ ਨੂੰ ਵਿਆਹ-ਸੰਬੰਧ ਵਿਚ ਬਦਲਣਾ ਚਾਹੁੰਦੇ ਹਨ । ਜੇ ਕਰ ਨੰਦਾ ਸਾਡੇ ਸਾਹਮਣੇ ਇਨ੍ਹਾਂ ਦੋਹਾਂ ਰੁਚੀਆਂ ਦੀ ਟੱਕਰ ਲਿਆਉਂਦਾ ਤਾਂ ਨਾਟਕ ਵਿਚ ਸਮਸਿਆ ਦੀ ਸਹੀ ਤਸਵੀਰ ਸਾਡੇ ਸਾਹਮਣੇ ਆ ਜਾਂਦੀ ਹੈ, ਪਰ ਇਹ ਚੀਜ਼ ਦੇ ਗੱਲਾਂ ਕਰ ਕੇ ਨਹੀਂ ਹੋਈ । | ਪਹਿਲੀ ਗੱਲ ਹੈ ਨੰਦੇ ਦੀ ਆਪਣੀ ਰੁਚੀ, ਜਿਹੜੀ ਕਿ ਵਧੇਰੇ ਮਹੱਤਾ ਰਖਦੀ ਹੈ ਤੇ ਦੂਜੀ ਰੁਚੀ ਹੈ ਜੋ ਕਿ ਸ਼ਨ ਤੇ ਲਿੱਲੀ ਦੀ । ਨੰਦੇ ਦੀ ਆਪਣੀ ਰੁਚੀ ਝਿਜਕ ਵਾਲੀ ਹੈ । ਇਨ੍ਹਾਂ ਦੋਹਾਂ ਸ਼ਕਤੀਆਂ ਦੀ ਟੱਕਰ ਤੋਂ ਇਸ ਦੇ ਦੁਖਾਂਤ ਬਣਨ ਦਾ ਡਰ ਹੋ ਸਕਦਾ ਹੈ । ਜਿਸ ਤਰਾਂ ਕਿ ਬਹੁਤੀ ਵਾਰੀ ਜ਼ਿੰਦਗੀ ਵਿਚ ਹੁੰਦਾ ਹੈ ਤੇ ਇਥੇ ਵੀ ਹੋ ਸਕਦਾ ਹੈ, ਕਿਉਂਕਿ ਇਸ ਦੇ ਬੜੇ ਵਡੇ ਸਬਤ ਸਾਨੂੰ ਨਾਟਕ ਵਿਚੋਂ ਹੀ ਮਿਲ ਜਾਂਦੇ ਹਨ । ਜੈ ਕਿਸ਼ਨ ਤੋਂ ਲਿੱਲੀ ਦੋਹਾਂ ੫੪}
ਪੰਨਾ:Alochana Magazine January 1957.pdf/60
ਦਿੱਖ