ਪੰਨਾ:Alochana Magazine January 1957.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਤ ਸਿੰਘ ਸੇਖੋਂ-- ਨਵੀਂ ਕਵਿਤਾ ( ਰਿਵੀਊ ) ਕਈ ਵਾਰੀ ਕਹਿਆ ਜਾਂਦਾ ਹੈ ਕਿ ਸੁਤੰਤਰਤਾ ਦੀ ਪਰਾਪਤੀ ਤੋਂ ਪਿਛੋਂ ਪੰਜਾਬੀ ਵਿਚ ਕੋਈ ਨਵਾਂ ਉੱਚੀ ਪਦਵੀ ਦਾ ਕਵੀ ਨਹੀਂ ਉਠਿਆ | ਪ੍ਰਭਜੋਤ ਤੇ ਸੰਤੋਖ ਸਿੰਘ ਧੀਰ ਨੇ ਭਾਵੇਂ ਸਿੱਧੀ ਸੁਤੰਤਰਤਾ ਤੋਂ ਪਿਛੋਂ ਹੀ ਪਰਾਪਤ ਕੀਤੀ ਹੈ, ਪਰ ਇਹਨਾਂ ਦੇ ਆਰੰਭ ਸੁਤੰਤਰਤਾ ਤੋਂ ਪਹਿਲੋਂ ਦੇ ਹਨ ; ਘਟੋ ਘਟ ਪ੍ਰਭਜੋਤ ਤਾਂ ਉਸ ਸਮੇਂ ਤਕ ਆਪਣੀ ਇਕ ਰਚਨਾ 'ਅਜ਼ਲ ਤੋਂ ਤੇ ਕੁਝ ਹੋਰ ਕਵਿਤਾਵਾਂ ਪਰਕਾਸ਼ਤ ਵੀ ਕਰ ਚੁਕੀ ਸੀ । ਇਸ ਤਰ੍ਹਾਂ ਤਾਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਦਾ ਪੂਰਾ ਜੋਬਨ ਵੀ ਸੁਤੰਤਰਤਾ ਦੀ ਪਰਾਪਤੀ ਤੋਂ ਪਿਛੋਂ ਹੀ ਨਿਖਰਿਆ ਹੈ । ਇਹ ਇਕ ਸਚ ਹੀ ਨਿਰਾਸ਼ਾਜਨਕ ਜਿਹੀ ਹਾਲਤ ਸੀ, ਕਿਉਂਕਿ ਅਸਾਡੀਆਂ ਬੋਲੀਆਂ ਦੇ ਸਾਹਿਤ ਤਾਂ ਹਾਲੀ ਜਵਾਨ ਵੀ ਨਹੀਂ ਹੋਏ । ਜੇ ਇਹਨਾਂ ਦਾ ਵਧਣਾ ਫੁਲਣਾ ਹੁਣੇ ਹੀ ਇਤਨਾ ਮੰਦ-ਗਤਿ ਹੋ ਜਾਵੇ, ਤਾਂ ਫੇਰ ਇਹ ਆਪਣੇ ਬਾਉਣੇ-ਪਣ ਤੋਂ ਉੱਨਤ ਕਿਸ ਤਰ੍ਹਾਂ ਹੋਣਗੇ ? ਅਸੀਂ ਇਸ ਚਿੰਤਾ ਵਿਚ ਹੀ ਸਾਂ ਕਿ ਜਸਵੰਤ ਸਿੰਘ ਨੇਕੀ ਦਾ ਕਾਵਿਸੰਗ, “ਅਸਲੇ ਤੇ ਉਹਲੇ, ਸੰਨ ੧੯੫੫ ਦੇ ਮਧ ਵਿਚ ਪਰਕਾਸ਼ਤ ਹੋਇਆ । ਇਹ ਰਚਨਾ ਇਕ ਬੜੇ ਸੁਚਜੇ ਕਲਾਕਾਰ ਦੀ ਹੋਂਦ ਨੂੰ ਪਰਗਟ ਕਰਦੀ ਸੀ । ਪਰ ਅਸਾਡੇ ਵਿਚੋਂ ਬਹੁਤਿਆਂ ਨੂੰ ਇਹ ਕਾਵਿ-ਮਈ ਸੁਆਦ ਤੋਂ ਕੁਝ ਸਖਣੀ ਜਿਹੀ ਪਰਤੀਤ ਹੋਈ । ਇਸ ਵਿਚ ਛੰਦ ਦੀ ਚਾਲ, ਬੋਲੀ ਦੀ ਪਹੁੰਚ, ਵਿਚਾਰ ਦੀ ਸ਼ਕਤੀ, ਸਭੇ ਅਸਚਰਜ ਕਰ ਦੇਣ ਵਾਲੇ ਗੁਣ ਸਨ, ਪਰ ਕਿਸੇ ਕਾਰਣ ਅਸੀਂ ਇਸ ਦੇ fuਛੇ ਇਕ ਹੋਣਹਾਰ ਕਵੀ ਦੀ ਸੰਭਾਵਨਾ ਪਰਤੀਤ ਕਰਨ ਤੋਂ ਅਸਮਰਥ ਸਾਂ । ਇਹ ਕਵਿਤਾ ਆਪਣੀ ਤਕਨੀਕ ਵਿਚ ਇਤਨੀ ਦੋਸ਼-ਰਹਿਤ ਹੈ, ਆਪਣੇ ਵਿਚਾਰ-ਬੰਧ ਵਿਚ ਇਤਨੀ ਪਰਪੱਕ ਕਿ ਅਸੀਂ ਇਸ ਦੇ ਕਰਤਾ ਵਿਚ ਇਕ ਕਵੀ ਨਾਲੋਂ ਵਧ ਇਕ ਤਰਕਵਾਦੀ ਨੀਤੀਵਾਨ ਜਾਂ ਧਰਮ-ਪਰਚਾਰਕ ਦੀ ਹੋਂਦ ਵਧੇਰੇ ਪਤੀਤ ਕਰਦੇ ਸਾਂ । ਮੈਂ ਬਹੁਤ ਵਾਰੀ ਸੋਚਿਆ ਕਿ ਮੇਰੇ ਇਸ ਤਰ੍ਹਾਂ ਇਸ ੬੨]