ਪੰਨਾ:Alochana Magazine January 1957.pdf/70

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਹ ਤਾਂ ਰਹੀ ੧੯੫੫ ਦੀ ਗੱਲ । ੧੯੫੬ ਨੇ ਘਟੋ ਘਟ ਮੇਰੀ ਤਾਂ ਉਪਰੋਕਤ ਨਵੇਂ ਕਵੀਆਂ ਦੀ ਘਾਟ ਵਾਲੀ ਸ਼ਿਕਾਇਤ ਦੂਰ ਕਰ ਦਿਤੀ ਹੈ । ਮੇਰੇ ਪਾਸ ਇਸ ਵਕਤ ਤਿੰਨ ਚਾਰ ਕਾਵਿ-ਸੰਹ ਹਨ, ਜਿਨ੍ਹਾਂ ਦੇ ਲਿਖਣ ਵਾਲੇ ਮੈਨੂੰ ਹੋਣਹਾਰ ਕਵੀ ਪਰਤੀਤ ਹੁੰਦੇ ਹਨ । ਇਹਨਾਂ ਵਿਚ ਸਭ ਤੋਂ ਵਧੇਰੇ ਮੈਂ ਖੋ : ਹਰਿਭਜਨ ਸਿੰਘ ਦੀ ਕਵਿਤਾ ਤੋਂ ਪਰਭਾਵਤ ਹੋਇਆ ਹਾਂ | ਹਰਿਭਜਨ ਸਿੰਘ ਨੇ ਆਪਣੇ ਸੰਨ੍ਹ ਦਾ ਨਾਉਂ “ਲਾਸਾਂ ਰਖਿਆ ਹੈ, ਜੋ ਮੈਨੂੰ ਚੰਗਾ ਨਹੀਂ ਲਗਦਾ । ਕਵੀ ਬੀਮਾਰ ਤਾਂ ਹੁੰਦਾ ਹੈ, ਪਰ ਇਤਨਾ ਨਹੀਂ ਕਿ ਉਸ ਵਿਚੋਂ ਮੌਤ ਜਾਂ ਹਾਰ ਦੀ ਬਦਬੋ ਆਉਣ ਲਗ ਜਾਵੇ । “ਲਾਸਾਂ ਸ਼ਬਦ ਵਿਚੋਂ ਹਾਰ ਦੀ ਬਦਬੋ ਆਉਂਦੀ a , ਹਰਿਭਜਨ ਸਿੰਘ ਨੇ ਆਪਣੀ ਕਵਿਤਾ ਨੂੰ ਅਜਿਹਾ ਨਿਕੰਮਾ ਨਾਉਂ ਦੇ ਕੇ ਗਲਤੀ ਕੀਤੀ ਹੈ, ਆਪਣੀ ਕਵਿਤਾ ਨਾਲ ਇਕ ਵਧੀਕੀ, ਜਿਵੇਂ ਕਈ ਮਾਪੇ ਆਪਣੇ ਪੱਤਰ ਨੂੰ ਫਕੀਰੀਆ, ਨਗਾਹੀਆ, ਆਦਿ, ਨਾਉਂ ਦੇ ਕੇ ਕਰਦੇ ਹਨ । ਪਰ ਕਵਿਤਾ ਹਰਿਭਜਨ ਸਿੰਘ ਦੀ ਮੈਨੂੰ ਸੁਹਣੀ ਲਗੀ ਹੈ--ਚੋਖੀ ਸੁਹਣੀ । ਸ਼ਾਇਦ ਪਹਿਲੀ ਚੀਜ਼ ਕਵਿਤਾ ਵਿਚ ਮੈਂ ਸੁਹੱਪਣ ਮੰਗਦਾ ਹਾਂ, ਸ਼ੁਧ ਤੇ ਬਲਵਾਨ ਵਿਚਾਰਾਂ ਜਾਂ ਭਾਵਾਂ ਤੋਂ ਵੀ ਪਹਿਲਾਂ ਸੁਹਣੇ, ਸੂਖਮ, ਸੁਹਲ ਭਾਵ, ਜਿਵੇਂ : ਵੇਖੋ ਜੀ, ਮੇਰੇ ਕਾਲੇ ਕਾਲੇ ਕੇਸ, ਅੱਜ ਵੀ ਕਾਲੇ, ਕਲ ਵੀ ਕਾਲੇ, ਕਾਲੇ ਰਹਿਣ ਹਮੇਸ਼ । ਵੇਖੋ ਜੀ, ਕੇਸ ਭੁਲਾਇਆ ਰੰਗ ਬਦਲਨ ਦਾ ਢੰਗ, ਵੇਖੋ ਜੀ, ਉਮਰ ਨਾਗ ਦਾ ਗਇਆ ਅਜਾਈਂ ਡੰਗ : ਵੇਖੋ ਜੀ, ਨੈਣਾਂ ਪੀ ਲਇਆ ਅਮਰ-ਜੋਤਨਾ ਜਾਮ, ਵੇਖੋ ਜੀ, ਅੰਬਰ ਕੁਛੜ ਹੁਣ ਨਾਂ ਖੇਡੇ ਸ਼ਾਮ ! ਵੇਖੋ ਜੀ, ਜੋਬਨ ਆਖੇ ਜੋਬਨ ਰਹੁ ਹਮੇਸ਼ । ਵੇਖੋ ਜੀ, ਮੇਰੇ ਕਾਲੇ ਕਾਲੇ ਕੇਸ । ਰੋਕ ਲਏ, ਸੂਰਜ ਘੋੜੇ ਪਹੁੰਚ ਕੇ ਸਿਖਰ ਦੁਪਹਿਰ । ਵੇਖੋ ਜੀ, ਤਾਪ ਚੜ੍ਹਾ ਕੇ ਮੁਕ ਗਈ ਜ਼ਹਿਰ ਦੀ ਜ਼ਹਿਰ ; ਵੇਖੋ ਜੀ, ਟੁਟ ਕੇ ਤਾਰਾ ਇਕ ਗਇਆ ਵਿਚ ਖ਼ਲਾ, ਵੇਖੋ ਜੀ, ਰਾਹੀਆਂ ਦੇ ਵੀ ਮੰਜ਼ਿਲ ਬਣ ਗਏ ਰਾਹ । ਵੇਖੋ ਜੀ, ਦਿਲ ਜੋਬਨ ਦਾ ਗਇਆ ਮੇਰੇ ਤੇ ਆn ਕਹੇ : ਮੈਂ ਸਾਂਭ ਕੇ ਰਖੂ ਇਕ ਇਕ ਤੇਰੀ ਅਦਾ . ਵੇਖੋ ਜੀ, ਹੁਸਨ ਕਹੇ, ਮੈਂ ਨਹੀਂ ਜਾਣਾ ਪਰਦੇਸ ੬੪].