ਪੰਨਾ:Alochana Magazine January 1957.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਛੇਕੜਲੀ ਤੇ ਪਹਿਲੀ ਪੰਕਤੀ ਦੇ ਮੁਢ, ਮੇਰੇ ਵਿਚਾਰ ਵਿਚ, ਕਹੇ’ ਦੀ ਥਾਂ “ਆਖੇ ਸ਼ਬਦ ਵਧੇਰੇ ਢੁਕਣਾ ਸੀ ।) ਇਕ ਹੋਰ ਕਵਿਤਾ ਬੜੀ ਘੋਰ ਨਿਰਾਸ਼ਾ ਨਾਲ ਆਰੰਭ ਹੁੰਦੀ ਹੈ, ਪਰ ਇਕ ਸੁਹਣੀ ਸਵੇਰ ਦੀ ਲਾਲੀ ਜਿਹੀ ਆਸ਼ਾ ਨਾਲ ਉੱਨਤ ਹੁੰਦੀ ਹੈ : ਸੌਂ ਜਾ ਮੇਰੇ ਮਾਲਕਾ, ਵੀਰਾਨ ਹੋਈ ਰਾਤ ! ਸੌਂ ਜਾ ਮੇਰੇ ਮਾਲਕਾ ਵੇ, ਵਰਤਿਆ ਹਨੇਰ ! ਵੇ, ਕਾਲਖਾਂ 'ਚ ਤਾਰਿਆਂ ਦੀ ਡੁਬ ਗਈ ਸਵੇਰ ! ਦੇ, ਪਸਰੀ ਜਹਾਨ ਉਤੇ ਮੌਤ ਦੀ ਹਵਾੜ, ਵੇ, ਖਿੰਡ ਗਈਆਂ ਮਹਫਲਾਂ ਤੇ ਛਾ ਗਈ ਉਜਾੜ ! ਵੇ, ਜ਼ਿੰਦਗੀ ਖਾਮੋਸ਼, ਬੇਹੋਸ਼ ਕਾਇਨਾਤ ! ਸੌਂ ਜਾ, ਇੰਜ ਅੱਖੀਆਂ ਚੋਂ ਅੱਖੀਆਂ ਨ ਕਰ, ਸਿਤਾਰਿਆਂ ਦੀ ਸਦਾ ਨਹੀਂ ਡੁਬਣੀ ਸਵੇਰ ! ਹਮੇਸ਼ ਨਹੀਂ ਕੁੱਦਣਾ ਮਨੁਖ ਨੂੰ ਜਨੂਨ, ਹਮੇਸ਼ ਨਹੀਂ ਭੁਲਣਾ ਜ਼ਮੀਨ ਉਤੇ ਖੂਨ ! ਹਮੇਸ਼ ਨਾ ਵੀਰਾਨ ਹੋਣੀ ਅੱਜ ਵਾਂਗ ਰਾਤ ! | ਸ਼ਾਇਦ ਇਸ ਕਵਿਤਾ ਵਿਚਲੀ ਆਸ ਕਦੇ ਪੂਰੀ ਨਾ ਹੀ ਹੋਵੇ, ਘਟੋ ਘਟ ਦਿਸ ਰਹੇ ਭਵਿਖ ਵਿਚ | ਪਰ ਕਵਿਤਾ, ਪ੍ਰੇਮ ਵਾਕਰ, ਝੂਠੇ ਲਾਰਿਆਂ ਉਤੇ ਵਧੇਰੇ ਸੁਆਦ ਨਾਲ ਜੀਉਂਦੀ ਹੈ । ਇਸੇ ਤਰਾਂ ਮੈਂ ਸਦਕੇ, ਮੈਂ ਵਾਰੀ’ ਤੇ ‘ਨਹੀਂ ਮੁਕਦੀ ਫੁਲਕਾਰੀ ਸੂਖਮ, ਸੁਹਲ, ਅਤਿ ਸੁੰਦਰ ਕਵਿਤਾਵਾਂ ਹਨ, ਜਿਨ੍ਹਾਂ ਨੂੰ ਸ਼ਾਇਦ ਇਹਨਾਂ ਦੀ ਸੁੰਦਰਤਾ ਦੇ ਕਾਰਣ ਹੀ ਹਰਿਭਜਨ ਸਿੰਘ ਗੀਤ ਆਖਦਾ ਹੈ । ਇਸ ਕਾਵਿ-ਸੰਨ੍ਹ ਦਾ ਦੂਜਾ ਭਾਗ ਗ਼ਜ਼ਲਾਂ ਦਾ ਹੈ । ਅੱਜ ਕਲ ਗ਼ਜ਼ਲ ਦਾ ਤਾਂ ਪੰਜਾਬੀ ਕਵਿਤਾ ਦੇ ਖੇਤਰ ਵਿਚ ਹੜ ਹੀ, ਜਾਣੋ, ਆ ਗਇਆ ਹੈ, ਪਰ ਪ੍ਰੋ: ਦੀਵਾਨ ਸਿੰਘ ਮਹਰਮ ਤੇ ਮੋਹਨ ਸਿੰਘ ਮਾਹਿਰ, (ਦੀਵਾਨ ਵੀ ਜੇ ਲਿਖੇ ਤਾਂ ਕਮਾਲ ਦੀ ਗ਼ਜ਼ਲ ਲਿਖੇਗਾ ) ਨੂੰ ਛੱਡ ਕੇ ਮੈਨੂੰ ਇਸ ਕਿਰਤ ਦੀ ਨਿਪੁਣਤਾ ਹਰਿਭਜਨ ਸੰਘ ਵਿਚ ਹੀ ਲੱਭੀ ਹੈ : ਆ ਤੇਰੇ ਨਾਲ ਅੱਖੀਆਂ ਚਾਰ ਕਰਾਂ, ਆ ਰਤਾ ਤੈਨੂੰ ਸ਼ਰਮਸਾਰ ਕਰਾਂ । ਨੈਣਾਂ ਵਿਚ ਮੌਤ ਵੀ, ਚਮਕ ਵੀ ਹੈ, ਹੰਝੂ ਹੋਵੇ ਤਾਂ ਨਮਸਕਾਰ ਕਰਾਂ । [દંપ