ਪੰਨਾ:Alochana Magazine January 1957.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਾਂ ਤਾਂ ਬੰਦੇ ਨੂੰ ਸਮਝਦਾ ਹਾਂ ਖ਼ੁਦਾ, ਕਿਥੇ ਬੰਦਾ ਹੈ ? ਨਮਸਕਾਰ ਕਰਾਂ । ਕੁਝ ਤਾਂ ਦੁਨੀਆਂ ਨੂੰ ਵੇਖ ਚੁਕਾ ਹਾਂ, ਫਿਰ ਵੀ ਦੁਨੀਆਂ ਤੇ ਏਤਬਾਰ, ਕਰਾਂ । ਜਾਂ ਫਿਰ : ਨਾ ਮਿਲੀ ਦਿਲ ਨੂੰ ਦਿਲਬਰੀ ਨ ਮਿਲੀ । ਖੂਬ ਹਾਂ ਮੈਨੂੰ ਕਦੇ ਖ਼ੁਸ਼ੀ ਨ ਮਿਲੀ । ਅਪਣੇ ਗ਼ਮ ਦਾ ਸਵਾਦ ਵੀ ਲੈਂਦਾ, ਪਰ ਤੇਰੇ ਗ਼ਮ ਤੋਂ ਵਿਹਲ ਹੀ ਨ ਮਿਲੀ । ਤੇਰੇ ਗ਼ਮ ਨੇ ਉਹ ਹੋਸ਼ ਬਖ਼ਸ਼ੀ ਹੈ, ਦੋ ਘੜੀ ਸਾਨੂੰ ਬੇਖ਼ੁਦੀ ਨ ਮਿਲੀ । ਜਾਂ : ਜ਼ਮਾਨਾ ਜਿਸ ਤੋਂ ਬਦਲ ਰਹਿਆ ਹੈ, ਉਹ ਹੰਝੂ ਵੀ ਬੇਮਿਸਾਲ ਆਇਆ । ਨਵਾਂ ਸਵੇਰਾ ਤਾਂ ਆ ਰਹਿਆ ਹੈ, ਨਵਾਂ ਮਨੁਖ ਵੀ ਕੀ ਨਾਲ ਆਇਆ ? ਇਹਨਾਂ ਗ਼ਜ਼ਲਾਂ ਵਿਚ ਉਹ ਰੰਗ, ਉਹ ਸੁਆਦ ਹੈ, ਜੋ ਗ਼ਜ਼ਲ ਦਾ ਖਾਸਾ ਹੈ। ਇਹ ਗਜ਼ਲ ਦੇ ਬਾਦਸ਼ਾਹ, ਉਰਦੂ ਕਵੀ, ਗਾਲਿਬ, ਦੀ ਲੀਹ ਦੀਆਂ ਗ਼ਜ਼ਲਾਂ ਹਨ, ਕਿਉਂਕਿ ਇਹਨਾਂ ਵਿਚ ਬੋਲੀ ਦੀ ਚੁਸਤੀ ਤੋਂ ਉਪਰੰਤ ਖ਼ਿਆਲ ਦੀ ਚੁਸਤੀ ਤੇ ਨਵੀਨਤਾ ਵੀ ਹੈ, ਤੇ ਪਰਚਲਤ ਖ਼ਿਆਲਾਂ ਨੂੰ ਵੰਗਾਰਨ ਵਾਲਾ ਵਿਰੋਧੀ ਭਾਵ ਵੀ । ਇਥੇ ਅਸਾਨੂੰ ਇਕ ਗੱਲ ਸਾਫ ਕਰ ਦੇਣੀ ਚਾਹੀਦੀ ਹੈ । ਅਸੀਂ ਪੰਜਾਬੀ ਸ਼ਬਦਾਂ ਨੂੰ ਵੀ ਉਰਦੂ ਵਾਕਰ ਮਾਤਰਾ ਜਾਂ ਹਰਕਤ ਦੇ ਅਧੀਨ ਨਹੀਂ ਰੱਖ ਸਕਦੇ । ਪੰਜਾਬੀ ਸ਼ਬਦਾਂ ਵਿਚ ਦੋਗਲਿਆਂ ਵਾਲੀ ਚਪਲਤਾ ਹੈ, ਜੋ ਯੂਰਪੀਨ ਬੋਲੀਆਂ ਵਿਚ ਅੰਗਰੇਜ਼ੀ ਦਾ ਖਾਸਾ ਹੈ । ਪੰਜਾਬੀ ਛੰਦ ਵਿਚ ਜਦੋਂ ਅਸੀ ਅਰਬੀ ਫ਼ਾਰਸੀ ਦੇ ਸ਼ਬਦ ਬੰਨਦੇ ਹਾਂ ਤਾਂ ਅਸੀਂ ਉਹਨਾਂ ਦੀ ਬਣਤਰ ਨੂੰ ਭਾਵੇਂ ਤਤਸਮ ਰਖੀਏ ਤੇ ਭਾਵੇਂ ਤਦਭਵ ਬਣਾ ਲਈਏ, ਇਹ ਅਸਾਨੂੰ ਖੁਲ ਹੈ, ਤੇ ਅਸੀਂ ਇਸ ਖੁਲ ਨੂੰ ਗੁਆ ਲੈਣਾ ਨਹੀਂ ਚਾਹੁੰਦੇ । ਮੇਰਾ ਭਾਵ ਇਹ ਹੈ ਕਿ ਅਸੀਂ 'ਰੂਹ' ਆਦਿ ਸ਼ਬਦਾਂ ਨੇ ਜੋ ਜਾਂ ਤਿੰਨ ਮਾਤਰਾਂ ਵਿਚ, ਆਪਣੀ ਲੋੜ ਅਨੁਸਾਰ, ਬੰਨ੍ਹ ਸਕਦੇ ਹਾਂ ਤੇ ਹਸਨ ਆਦਿ