ਪੰਨਾ:Alochana Magazine January 1957.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਸੇ ਤਰ੍ਹਾਂ 'ਤੇ ਬੜੀ ਮਾਸੁਮ ਏ ਵਿਚ, ਭਾਵੇਂ ਸਭ ਕੁਝ ਨਹੋਰੇ ਦੇ ਸਰ ਵਿਚ ਹੀ ਆਖਿਆ ਗਇਆ ਹੈ, ਪਰ ਇਹ ਨਿਰਾਸ਼ਾ ਦਾ ਨਹੋਰਾ ਹੈ : ਇਸ਼ਕ ਅਸਲੀਅਤ ਨਹੀਂ; ਅਸਲ ਹੈ ਪਿੰਡੇ ਦੀ ਖੋਹ, ਅਸਲ ਹੈ ਢਿਡ ਦਾ ਤਨੂਰ-- ਜਿਸ ਲਈ ਪਿੰਡਾ ਜਰੇ ਚਾਂਦੀ ਦੀ ਲਾਸ, ਜਿਸ ਲਈ ਆਪੇ ਹੀ ਸਿਖ ਜਾਵੇ ਜ਼ਬਾਨ-“ਜੀ ਹਜ਼ੂਰ । ਅਸਲ ਨਹੀਂ ਸੀਨੇ 'ਚ ਸ਼ੌਕ, ਉੱਨਤ ਨਜ਼ਰ, ਅਸਲ ਹੈ ਮੁਰਦਾ ਜ਼ਮੀਰ, ਨੀਵੀਂ ਨਜ਼ਰ । ਕਿਉ ਜਗਾ ਰਖਦੀ ਏ ਦੀਵਾ ਡਾਟ ਤੇ ? ਕਿਸ ਲਈ ਮੇਰਾ ਸੁਆਗਤ ਰੋਜ਼ ਰੋਜ਼ ? ਮੇਰੇ ਆਵਣ ਤੋਂ ਬਹੁਤ ਪਹਿਲੇ ਬੁਝਾ ਦੇ ਦੀਵਟਾਂ, ਲਾ ਕੇ ਪੱਛੀ ਇੰਤਜ਼ਾਰ, ਮੀਟ ਕੇ ਅੱਖੀਆਂ ਹਸੀਨ, ਸਾਂਭ ਕੇ ਦਿਲ ਵਿਚ ਯਕੀਨ, ਸੌਂ ਜਾਇਆ ਕਰ ਜਿਸ ਤਰ੍ਹਾਂ ਸੌਂਦਾ ਹੈ ਗਸ਼ ਖਾ ਕੇ ਜਹਾਨ । ਪਰ ਜਿਥੇ ਇਹ ਨਿਰਾਸ਼ਾ-ਮਈ ਸੁਰ ਆਪਣੇ ਵੀਭਤਸ ਜਿਹੇ ਅਲੰਕਾਰਾਂ ਨਾਲ ਛਣਕਦਾ ਤੇ ਛਰਾਂਦਾ ਹੈ, ਜਿਵੇਂ : ਇਹ ਕੀ ਹੋਇਆ ? ਮੇਰੀਆਂ ਅੱਖੀਆਂ 'ਚ ਲੋ-- ਸੂਸਥ, ਉਜਲੀ ਕਿਰਨ ਦਾ ਪਰਕਾਸ਼ ਨਹੀਂ, ਇਹ ਕਿਸੇ ਨਾਸੂਰ ਦੇ ਅੰਗਾਂ 'ਚੋਂ ਹੀ ਸਿਮਦਾ ਮੁਆਦ । ਉਥੇ ਇਸ ਕਵਿਤਾ ਵਿਚ ਸੁੰਦਰ ਚਿਤਰਾਂ ਦੀ ਤੇ ਨਵੀਨ ਤੁਲਨਾਵਾਂ ਦੀ ਵੀ ਭਰਮਾਰ ਹੀ ਹੈ, ਜਿਵੇਂ : ਅਰਸ਼ ਦੇ ਨੀਲੇ ਬਦਨ ਦੀ ਹਲਕੀ ਜਿਹੀ ਕੰਬਣੀ ਉਸ਼ੇਰ, ਜਿਸ ਦੀ ਛੋਹ ਤੋਂ-- ਫੁੱਲ ਦੇ ਅੰਗਾਂ 'ਚ ਪੁੜ ਜਾਂਦੀ ਏ ਜਾਗ ; ਤਭਕ ਕੇ ਉਠਦੇ ਨੇ ਖ਼ੁਸ਼ਬੋਆਂ ਦੇ ਰੋਮ ; (੬੯