ਪੰਨਾ:Alochana Magazine January 1957.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਲਹਿਰ ਦੇ ਕੇਸਾਂ 'ਚ ਵਿੱਛ ਜਾਂਦਾ ਏ ਸੰਧੁਰੀ ਸੁਹਾਗ ; ਪਿਘਲ ਜਾਂਦੀ ਆਣੇ ਖੰਭਾਂ ’ਚ ਮੋx, ਗਲਿਆਂ 'ਚ ਰਾਗ । ਅੱਜ ਉਹੋ ਸ਼ਿੰਗਰਫ਼ ਸਵੇਰਭਾਵੇਂ ਇਸ ਤੋਂ ਪਿਛੋਂ ਉਹ ਹੀ ਵੀਭਤਸ ਰੰਗ ਫਿਰ ਆ ਜੰਮਦਾ ਹੈ । ਸਭ ਕੁਝ ਤੋਲ ਜਾਚ ਕੇ ਇਹ ਕਹਿ ਸਕੀਦਾ ਹੈ ਕਿ ਹਰਿਭਜਨ ਸਿੰਘ ਦੀ ਕਲਾ ਵਿਚ ਅਸੀਂ ਪੰਜਾਬੀ ਵਿਚ ਇਕ ਨਵੇਂ ਸੰਭਵ ਦਾ ਦਰਸ਼ਨ ਪਾ ਰਹੇ ਹਾਂ । ਤੀਜਾ ਨਵਾਂ ਕਵੀ ਜਿਸ ਨੇ ਪੰਜਾਬੀ ਕਵਿਤਾ ਵਿਚ ਇਕ ਨਵੀਂ ਆਸ ਜਗਾਈ ਹੈ, ਤਖ਼ਤ ਸਿੰਘ ਹੈ, ਜਿਸ ਦੀ ਪਹਿਲੀ ਕਾਵਿ-ਰਚਨਾ, ਵੰਗਾਰ, ਇਸੇ ਸਾਲ ਪਰਕਾਸ਼ਤ ਹੋਈ ਹੈ । ਤਖ਼ਤ ਸਿੰਘ ਪੰਜਾਬ ਵਿਚ ਲਿਖਣ ਤੋਂ ਪਹਿਲਾਂ ਉਰਦੂ ਵਿਚ ਗਜ਼ਲ ਤੇ ਨਜ਼ਮ ਲਿਖਦਾ ਰਹਿਆ ਹੈ । ਇਸ ਲਈ ਸਾਧਾਰਣ ਹੀ ਉਸ ਨੂੰ ਛੰਦ-ਪਰਬੰਧ ਉਤੇ ਤੇ ਕਾਵਿ-ਅਲੰਕਾਰ ਉਤੇ ਚੋਖਾ ਅਧਿਕਾਰ ਪਰਾਪਤ ਹੈ । ਇਸ ਅਧਿਕਾਰ ਦਾ ਸਦਕਾ ਉਹ ਪੰਜਾਬੀ ਕਵਿਤਾ ਵਿਚ ਇਕ ਜਾਣਕਾਰ ਦੇ ਰੂਪ ਵਿਚ ਆ ਪਰਵਿਸ਼ਟ ਹੋਇਆ ਹੈ, ਤੇ ਉਸ ਦੀ ਕਾਵਿ-ਕਲਾ ਦਾ ਪੱਧਰ ਯੋਗ ਭਾਂਤ ਉੱਚਾ ਹੈ । ਤਖਤ ਸਿੰਘ ਦੇ ਚਿੰਤਨ ਵਿਚ ਹਰਭਜਨ ਸਿੰਘ ਵਾਲੀ ਉਪਸਿਆਣਪ (sophistication) ਨਹੀਂ। ਉਸ ਦਾ ਬਿਆਨ fਸਿਧਾ ਤੇ ਸਪਸ਼ਟ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਉਸ ਵਿਚ ਅਲੰਕਾਰ ਦੀ ਚੁਸਤੀ, ਚਪਲਤਾ ਜਾਂ ਚਰਤਾ ਘੱਟ ਹੈ । ਇਸ ਕਥਨ ਦੀ ਪੋਢੀ ਲਈ ਯਾਦ ਕੰਵਲ ਮੁਸਕਾਣ ਜਿਹੀਆਂ ਕਈ ਕਵਿਤਾਵਾਂ ਉਤੇ ਇਸ ਸੰਹ ਵਿਚ ਉਂਗਲੀ ਰਖੀ ਜਾ ਸਕਦੀ ਹੈ । ਬਿਖਰੇ ਤੀ ਤਾਂ ਇਸ ਭਾਂਤ ਦੀ ਇਕ ਅਤਿ ਸੁੰਦਰ ਕਵਿਤਾ ਹੈ : ਬਦਲੀਆਂ, ਚੰਨੇ ਦੀ ਮਿਠੀ ਚਾਨਣੀ, ਤਾਰਿਆਂ ਦੇ ਨਿਖੇ ਨਿਖੇ ਟਿਮਕਣੇ ; ਝੀਲ ਵਿਚ ਤਰਦੇ ਕੰਵਲ, ਸਰੂਆਂ ਦੇ ਰੁੱਖ, ਇਸ ਸਮੇਂ ਤੱਕਣੇ ਅਸਾਂ ਵਲ ਕੇ ਜਣੇ ? •••••• ... . ਇੰਜ ਦੁਮੇਲ ਉੱਤੇ ਸ਼ਫ਼ਕ ਦੀਆਂ ਬਦਲੀਆਂ ਖਿੜਖਿੜਾ ਕੇ ਹਸਦੀਆਂ ਨੇ ਆਬਣੇ, ਟਿਮਟਿਮਾਂਦੀ ,ਲਪਨਾ ਦੇ ਚਾਨਣੇ, ਜਿਉਂ ਭਵਿਖ ਦੀ ਮਰਮਰੀ ਮੂਰਤ ਬਣੇ । ੭0]