ਪੰਨਾ:Alochana Magazine January 1957.pdf/79

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਨਿਜੀ ਜੀਵਨ ਸਮਾਜਵਾਦ ਦੇ ਚੌਖਟੇ ਵਿਚ ਖਿਚਣ ਤੋਂ ਰਹਿ ਨਹੀਂ ਸਕਦਾ । ਠੀਕ ਹੈ ਪਰਮਾਣੂ ਬੰਮ ਤੇ ਹਾਈਡਰੋਜਨ ਬੰਮ ਤੋਂ ਸਮਾਜ ਨੂੰ ਭੈ ਵੀ ਬਹੁਤਾ ਵਡਾ ਹੈ, ਪਰ ਇਸ ਦੇ ਨਾਲ ਹੀ ਮਨੁਖ ਦੀ ਆਸ ਵੀ ਇਤਨੀ ਵਡੀ ਹੋ ਗਈ ਹੈ ਜੋ ਪੁਰਾਣੇ ਜੁਗਾਂ ਵਿਚ ਅਸੰਭਵ ਸੀ । ਅੱਜ ਮਨੁਖ ਨੂੰ ਪਰਮਾਣੂ ਬੰਮ ਦਾ ਭੈ ਵਿਖਾ ਕੇ ਜਾਗੀਰਦਾਰੀ ਜੁਗ ਦੀ ਅਧਿਆਤਮਕਤਾ ਵਲ ਨਹੀਂ ਪਰੇਰਿਆ ਜਾ ਸਕਦਾ, ਤੇ ਜਿਹੜਾ ਕਵੀ, ਜਸਵੰਤ ਸਿੰਘ ਨੇਕੀ ਵਾਕਰ, ਇਸ ਪ੍ਰੇਰਣਾ ਦੇਣ ਦਾ ਸਾਹਸ ਕਰੇਗਾ ਉਹ ਸਮੇਂ ਦੀ ਚਾਲ ਤੋਂ ਉਖੜ ਜਾਵੇਗਾ, ਭਾਵੇਂ ਉਸ ਵਿਚ ਹੋਰ ਕਲਾਮਈ ਸ਼ਕਤੀ ਕਿਤਨੀ ਵੀ ਪਰਬਲ ਕਿਉਂ ਨਾ ਹੋਵੇ । ਇਸੇ ਤਰ੍ਹਾਂ ਹਰਿਭਜਨ ਸਿੰਘ ਵਾਲਾ ਨਿਰਾਸ਼ਾ ਵਿਚ ਰੁਮਾਂਚਕ ਵੰਗਾਰ ਦਾ ਚਿੰਤਨ ਵੀ ਅਜੋਕੇ ਤੇ ਆਉਣ ਵਾਲੇ ਸਮੇ ਦਾ ਪ੍ਰਤਿਨਿਧ ਚਿੰਤਨ ਨਹੀਂ। ਹੁਣ ਕੋਝ ਦੇ ਚਿਤਰ ਖਿਚ ਕੇ ਸਮਾਜ ਨੂੰ ਜਾਂ ਮਨੁਖ-ਮਨ ਨੂੰ ਡਰਾਣ ਜਾਂ ਵੰਗਾਰਨ ਜਾਂ ਸੁਚੇਤ ਕਰਨ ਦਾ ਸਮਾ ਲੰਘ ਗਇਆ ਹੈ । ਹੁਣ ਮਨੁਖ ਵਧੇਰੀ ਸੰਦਰਤਾਂ ਵਲ ਬੜੇ ਆਸਵਾਨ ਹਿਰਦੇ ਨਾਲ ਚੰਗੀਆਂ ਭਰਦਾ, ਛਾਲਾਂ ਮਾਰਦਾ ਜਾ ਰਹਿਆ ਹੈ । ਕਵੀ ਜਨ ਹੁਣ ਉਸ ਨੂੰ ਪੁਰਾਣੇ ਸਬਕ ਪੜਾਣ ਤੋਂ ਸੰਕੋਚ ਕਰਨ ।

  • 00000000000000*
  1. 0000000000000000000000

ਪੰਜਾਬੀ ਸਾਹਿੱਤ ਅਕਾਡਮੀ ਦਾ ਮੈਂਬਰ ਬਣ ਕੇ ਆਪਣੀ ਮਾਤ-ਭਾਸ਼ਾ ਦੀ ਸੇਵਾ ਵਿੱਚ ਹਿੱਸਾ ਪਾਓ ਚੰਦਾ ਲਾਈਫ਼ ਮੈਂਬਰੀ ੧੦੫) ਰੁਪਏ ਕਿਸ਼ਤਾਂ ਨਾਲ (ਇਕ ਸਾਲ ਵਿਚ) ੧੧੫) ਰੁਪਏ ਕਿਸ਼ਤਾਂ ਨਾਲ (ਦਸਾਂ ਸਾਲਾਂ ਵਿਚ) ੧੫੫) ਰੁਪਏ 0ᎾᎾᎾᎾᎾᎾᎾᎾᎾᎾ®:ᎾᎾᎾᎾᎾᎾᎾᎾᎾᎾᎾᎾ

੭੩
  • 000000000000003