ਜ਼ਿਕਰ ਕਰ ਚੁਕੇ ਹਾਂ, ਇਹ ਗਾਰਗੀ ਸਾਹਿਬ ਨੇ ਮਲੋ ਮਲੀ ਮੜ੍ਹਨ ਦੀ ਕੋਸ਼ਸ਼ ਕੀਤੀ ਹੋਈ ਹੈ, ਉਸ ਦੇ ਖਿਲਾਫ ਕੇਸ ਬਣਾਉਣ ਵਾਸਤੇ । ਜਿਸ ਆਮ ਆਦਮੀ ਨੂੰ ਵੀ ਰੂਪਾ ਤੇ ਚੂੜਮਾਜਰੀ ਦੀ ਭੁਖ ਨਾਲ ਵਾਹ ਪਵੇ, ਉਹ ਅਵੇਸਲਾ ਨਹੀਂ ਰਹਿ ਸਕਦਾ | ਸੂਖਮ ਦਿਲ ਵਾਲਾ ਯਥਾਰਥਵਾਦੀ ਕਲਾਕਾਰ ਇਸ ਭੁਖ ਤੋਂ ਪ੍ਰਭਾਵਤ ਕਿਸ ਤਰਾਂ ਨਾ ਹੋਵੇ ? ਉਹ ਇਨਸਾਨ ਦੀ ਮੌਤ ਨੂੰ ਕਿਸ ਤਰਾਂ ਗਵਾਰਾ ਕਰ ਸਕਦਾ ਹੈ, ਤੇ ਮਾਰਨ ਵਾਲਿਆਂ ਦੇ ਸਾਹਮਣੇ ਕਿਸ ਤਰ੍ਹਾਂ ਖਾਮੋਸ਼ ਰਹਿ ਸਕਦਾ ਹੈ ? ਜ਼ਿੰਦਗੀ ਦੇ ਮਸਲਿਆਂ ਵਿਚ ਨਿਰਪਖ ਕਲਾਕਾਰ ਦਾ ਖਾਸ ਮਤਲਬ ਇਹ ਹੁੰਦਾ ਹੈ ਕਿ ਉਹ ਸਮਾਜ ਦੀ ਡਾਇਲੈਕਟਿਕ ਨੂੰ ਨਹ ਸਮਝਦਾ, ਸੱਤਈ ਵਿਸਥਾਰ ਵਿਚ ਹੀ ਫਸਿਆ ਰਹਿੰਦਾ ਹੈ । ਦੂਸਰੇ ਲਫ਼ਜ਼ਾਂ ਵਿਚ ਸਮਾਜ ਦੇ ਪ੍ਰਤੀਨਿਧ ਤਸਵੀਰ ਦੇਣੋਂ ਅਸਮਰਥ ਹੁੰਦਾ ਹੈ ਅਤੇ ਅਮਲੀ ਤੌਰ ਤੇ ਬਤੌਰੇ ਸ਼ਹਿਰ, ਇਨਸਾਨੀਅਤ ਵਾਸਤੇ ਕਰਦਾ ਵੀ ਕੁਛ ਨਹੀਂ। ਇਨ੍ਹਾਂ ਮਹਿਨਿਆਂ ਵਿਚ ਨਿਰਪੱਖ ਹੋਣਾ ਸਰਮਾਇਦਾਰੀ ਹਿਤੁ ਰੁਚੀ ਹੈ, ਮਹਾਂ ਕਲਾ ਰਚਨ ਦੇ ਖਿਲਾਫ ਹੈ ਅਤੇ ਯਥਾਰਥਵਾਦੀ ਕਲਾਕਾਰ ਐਸਾ ਨਹੀਂ ਹੋ ਸਕਦਾ । ਸਮਾਜਵਾਦੀ ਤਾਂ ਚੇਤੰਨ ਤੌਰ ਤੇ ਸਮਾਜਕ ਰੋਗ ਦੇ ਖਿਲਾਫ ਕਲਾ ਤੇ ਸਿਆਸਤ ਦੋਹਾਂ ਵਿਚ ਲੜਦਾ ਹੈ । ਜੇ ਇਨ੍ਹਾਂ ਮਹਿਨਿਆਂ ਵਿਚ ਗਾਰਗੀ ਸਾਹਿਬ ਦਾ ਜੈਦੇਵ ਨੂੰ ਨਿਰਪਖ ਬਣ ਉਣ ਦਾ ਮਤਲਬ ਸੀ ਤਾਂ ਉਨ੍ਹਾਂ ਦੀ ਕੰਸ਼ਸ਼ ਅਸਫਲ ਰਹੀ ਹੈ । ਜੈਦੇਵ ਯਥਾਰਥਵਾਦੀ ਕਲਾ ਪੈਦਾ ਕਰਦਾ ਹੈ, ਭੁਖ ਦਾ ਪ੍ਰਤੀਨਿਧ ਚਿੱਤਰ ਦੇਂਦਾ ਹੈ । ਸਮਾਜ ਵਲ ਉਹ ਸਾਇੰਟਿਫਿਕ ਨਜ਼ਰੀਆ ਅਖਤਿਆਰ ਕਰਨ ਦੇ ਭੁਲੇਖੇ ਵਿਚ ਨਹੀਂ ਪਇਆ ਹੋਇਆ | ਪੇਸ਼ ਤਾਂ ਗਾਰਗੀ ਸਾਹਿਬ ਨੇ ਇਹ ਕਰਨਾ ਸੀ ਕਿ ਜੈਦਵ ਸਮਾਜਕ ਮਸਲਿਆਂ ਵਿਚ ਨਿਰਪਖ ਨਹੀਂ, ਬੇਲਾਗ ਹੈ, ਅਤੇ ਉਹ ਅਸਲੀਅਤ ਤੋਂ ਐਨਾਂ ਦੂਰ ਹੋ ਗਇਆ ਹੈ ਕਿ ਉਹ ਆਪਣੀ ਟੈਕਨੀਕ ਦੀ ਕਮਾਲ ਨੂੰ ਹੀ ਕਲਾ ਸਮਝਣ ਲਗ ਗਇਆ ਹੈ , ਅਤੇ ਵਿਸ਼ੇ ਨੂੰ ਬੇਹਨੀ । ਇਸ ਪਾਸੇ ਇਸ ਹਦ ਤਕ ਪਹੁੰਚ ਗਇਆ ਹੈ ਕਿ ਕੋਈ ਕੁਝ ਲੈ ਕੇ ਉਸ ਵਿਚੋਂ ਉਹ ਕੋਝ ਲਭ ਸਕਦਾ ਹੈ, ਆਪਣੀ ਟੈਕਨੀਕ ਰਾਹੀਂ ਕੋਝ ਤੋਂ ਕੋਝ ਨੂੰ ਵੀ ਐਸੇ ਤਰੀਕੇ ਨਾਲ ਪੇਸ਼ ਕਰ ਸਕਦਾ ਹੈ ਕਿ ਉਹ ਸੁੰਦਰ ਲੱਗੇ ਪਰ, ਕੋਝ ਦਾ ਨਮੂਨਾ ਜੋ ਉਹ ਜੈਦੇਵ ਨੂੰ ਦੇ ਚੁਕੇ ਹਨ ਉਹ ਸਮਾਜਕ ਕੋਝ, ਗਿਰਾਵਟ, ਭੁਖ ਹੈ ਅਤੇ ਇਹ ਵਿਸ਼ਾ ਸਮਾਜਕ ਤੌਰ ਤੇ ਨਾ ਸਿਰਫ whਨੀ ਹੈ, ਬਨਿਆਦੀ ਹੈ, ਸਮਾਜਕ ਤੋਰ ਦਾ ਪ੍ਰਤੀਨਿਧ ਚਿੱਤਰ ਦੇਣ ਦੇ ਕਾਬਲ ਹੈ, ਦੇਂਦਾ ਹੈ ( ਗਾਰਗੀ ਸਾਹਿਬ ਅਪਣੇ ਮਨੋਰਥ ਵਿਚ ਕਾਮਯਾਬ ਤਾਂ ਹੁੰਦੇ ਜੇ ਕਲਾ ਦਾ ਵਿਸ਼ਾ ਕੋਈ ਬੇਹਿਣੀ ਕੋਝ ਹੁੰਦਾ, ਜਿਸ ਦਾ ਸਮਾਜਕ ਤੌਰ ਤੇ ਕੋਈ ਮਤਲਬ ਨਾ ਹੁੰਦਾ |
ਪੰਨਾ:Alochana Magazine January 1957.pdf/9
ਦਿੱਖ