ਸਮੱਗਰੀ 'ਤੇ ਜਾਓ

ਪੰਨਾ:Alochana Magazine January 1961.pdf/11

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪ੍ਰੋ ਦਲਬੀਰ ਐਮ. ਏ.- ਆਦਮ ਖੋਰ` ਇਕ ਅਧਿਅਨ “ਆਦਮ ਖੇਰ ਨਾਨਕ ਸਿੰਘ ਦੇ ਨਾਵਲ ਸਾਹਿਤ ਵਿਚ ਇਕ ਮੌੜ ਕਹਿਆ ਜਾ ਸਕਦਾ ਹੈ । ਸਮਾਜ ਸੁਧਾਰਕ ਵਿਸ਼ਿਆਂ ਤੋਂ ਉੱਚਾ ਉਠ ਕੇ, ਏਥੇ ਨਾਵਲਕਾਰ ਨੇ ਸਮਾਜਵਾਦੀ ਦ੍ਰਿਸ਼ਟੀਕੋਣ ਤੋਂ, ਣਿਕ ਘੋਲ ਨੂੰ ਆਪਣਾ ਵਿਸ਼ਾ ਬਣਾਉਣ ਦਾ ਯਤਨ ਕੀਤਾ ਹੈ । ਸਮਕਾਲੀ ਰਾਜਨੀਤਕ ਦਸ਼ਾ ਨੂੰ ਛੂਹਣਾ ਇਸ ਦੀ ਨਵੀਨਤਾ ਅਤੇ ਭਿੰਨਤਾ ਹੈ । ਇਕ ਉਘੇ ਸਮੀਖਿਆਕਾਰ ਨੇ ਲਿਖਿਆ ਹੈ ਕਿ “ਨਾਨਕ ਸਿੰਘ ਸਮਾਜਵਾਦੀ ਵਿਚਾਰਾਂ ਦੇ ਪ੍ਰਭਾਵ ਦਾ ਪਾਤਰ ਬਣਿਆ ਹੈ, ਜੋ ਪ੍ਰਭਾਵ ਆਦਮ-ਖੋਰ’ ਵਿਚ ਬਹੁਤ ਭਾਵੁਕ ਰੂਪ ਵਿਚ ਦਰਸਾਏ ਹਨ । । ਇਸ ਨਾਵਲ ਵਿਚ ਨਾਨਕ ਸਿੰਘ ਨੇ ਵਿਸ਼ੇਸ਼ ਵਿਅਕਤੀਵਾਦੀ ਅਤੇ ਆਦਰਸ਼ਵਾਦੀ ਢੰਗ ਨਾਲ ਪੂੰਜੀਪਤੀ, ਕਾਰਖਾਨੇਦਾਰੀ ਅਤੇ ਕੌਝੀ ਜਾਗੀਰਦਾਰੀ ਦੀ ਸਾਮਵਾਦੀ ਲਹਿਰ ਨਾਲ ਟੱਕਰ ਦਿਖਾਈ ਹੈ ਉਪ੍ਰੋਕਤ ਰਾਏ ਕਿਸੇ ਇਕੱਲੇ ਕਾਰੇ, ਸਮੀਖਿਆਕਾਰ ਦੀ ਹੀ ਨਹੀਂ ਸਗੋਂ ਇਕ ਬਹੁਤ ਵਡੇ ਪਿੜ ਦੇ ਪਾਠਕਾਂ ਦੀ ਵੀ ਹੈ । ਪਰ ਮੈਂ ਤਾਂ ਅਜੇਹੀ ਆਲੋਚਨਾ ਨੂੰ ਕੇਵਲ ਫ਼ਰਾਖ਼ਦਿਲੀ ਜਾਂ ਸਾਹਿਤਕ ਉਦਾਰਤਾ ਹੀ ਕਹਿ ਸਕਦੀ ਹਾਂ ਜਿਵੇਂ ਪਿੰਸੀਪਲ ਤੇਜਾ ਸਿੰਘ ਨੇ ਕਿਸੇ ਸਮੇਂ, ਚਿੱਟਾ ਲਹੂ ਦੀ ਅਲੋਚਨਾ ਵਿਚ ਦਿਖਾਇਆ ਸੀ । ਇਸ ਗਲ ਤੋਂ ਉਪਰੰਤ ਕਿ ਭਾਰਤੀ ਦਾ ਕਿਰਦਾਰ ਇਕ ਕਮਿਊਨਿਸਟ ਵਰਕਰ ਦੇ ਤੌਰ ਉਤੇ ਜਾਚਿਆ ਜਾਣਾ ਚਾਹੀਦਾ ਹੈ, ਇਕ ਬਹੁਤ ਵੱਡਾ ਭੁਲੇਖਾ ਹਵਗਾ ਜੇ ਇਸ ਨਾਵਲ ਨੂੰ ਕਮਿਉਨਿਸਫ ਤਹਿਰੀਕ ਦਾ ਜਾਂ ਤਹਿਰੀਕ ਬਾਰੇ ਨਾਵਲ ਕਹਿਆ ਜਾਵੇ । ਇਹ ਅਤਿ-ਕਥਨੀ ਹੀ ਨਹੀਂ ਸਗੋਂ ਬੁਨਿਆਦੀ ਤੌਰ ਤੇ ਗਲਤ ਹਰਾ ! ਇਸ ਨਾਵਲ ਵਿਚ ਕੋਈ ਰਾਜਸੀ ਟੱਕਰ ਨਹੀਂ ਹੈ । ਠਾਕਰ ਸਿੰਘ ਆਪਣੀ ਜਮਾਤ ਢਾ ਪ੍ਰਤੀਨਿਧ ਪਾਤਰ ਜ਼ਰੂਰ ਹੈ, ਪਰ ਉਸ ਵਿਰੁਧ ਸਾਰਾ ਘੋਲ ਜ਼ਾਤੀ ਅਤੇ 6 -