ਪੰਨਾ:Alochana Magazine July, August and September 1986.pdf/10

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਇਸ ਦਾ ਵਿਸ਼ੇਸ਼ ਅਰਥ ਹੈ-ਕਠਿਨ ਪਾਠਾਂ ( Text) ਦੀ ਵਿਆਖਿਆ ਇਸ ਅਨੁਸਾਰ 'ਟੀਕਾ' ਵੀ ਵਿਤੀ ਦੇ ਵਾਂਗ ਹੀ ਸੰਖਿਪਤ ਹੋਣਾ ਚਾਹੀਦਾ ਹੈ ਕਿਉਂਕਿ ਇਸ ਵਿਚ ਔਖ ਪੈਰਿਆਂ ਦਾ ਸਪੱਸ਼ਟੀਕਰਣ ਕੀਤਾ ਜਾਂਦਾ ਹੈ । ਪਰੰਤੂ ਇਸ ਦੇ ਵਿਰੋਧੀ ਮੱਤ ਵਿਚ ਟਕੇ ਦਾ ਅਰਥ ਔਖੇ ਪੈਰਿਆਂ ਦੀ ਵਿਆਖਿਆ ਨਹੀਂ, ਸਗੋਂ ਸੌਖੇ ਜਾਂ ਔਖੇ ਸਾਰੇ ਪੈਰਿਆਂ ਦੀ ਲਗਾਤਾਰ ਵਿਆਖਿਆ ਸਮਝੀ ਜਾਂਦੀ ਹੈ । ਹੋਮ ਦਾ ਕਥਨ ਹੈ “ ਕਿਸi च निरन्तरं व्याख्या।" | ਸੰਸਕ੍ਰਿਤ ਦੇ ਵਿਸ਼ਾਲ ਟੀ-ਸਾਹਿਤ ਵਿਚ ਸ਼ਾਇਦ ਹੀ ਕੋਈ ਟੀਕਾ ਅਜਿਹਾ ਹੋਵੇ ਜਿਸ ਵਿਚ ਹਰ ਸ਼ਬਦ ਦੇ ਉਤੇ ਵਿਆਖਿਆਨ ਹੋਵੇ । ਆਮ ਤੌਰ ਤੇ ਜਿਤਨੇ ਵੀ ਟੀਕੇ ਮਿਲਦੇ ਨ ਉਨ੍ਹਾਂ ਦੇ ਮੁਲ ਵਿਚ ਆਵੱਸ਼ਕ ਸਾਰੇ ਪਦਾਂ (ਸ਼ਬਦ) ਦੀ ਵਿਆਖਿਆ ਮਿਲਦੀ ਹੈ । ਇਸ ਤੋਂ ਇਹ ਗੱਲ ਸਪੱਸ਼ਟ ਹੋ ਜਾਂਦੀ ਹੈ ਕਿ ਦੋ ਚਾਰ ਟੀਕਿਆਂ ਵਿਚ ਸ਼ਾਇਦੇ ਔਖੇ ਸ਼ਬਦਾਂ ਦੀ ਵਿਆਖਿਆ ਸੰਖੇਪ ਵਿਚ ਪ੍ਰਸਤੁਤ ਕੀਤੀ ਗਈ ਹੋਵੇ ਪਰ ਆਮ ਤੌਰ ਤੇ ਸਾਰੇ ਟੀਕਾ-ਥਾਂ' ਵਿਚ ਅਰਥ ਲਈ ਆਵੱਸ਼ਕ ਪਦਾਂ ਦੀ ਵਿਆਖਿਆ ਜ਼ਰੂਰ ਦਿੱਤੀ ਜਾਂਦੀ ਹੈ ਭਾਵੇਂ ਉਹ ਸੁਖੈਨ ਹੋਣ ਜਾਂ ਕਠਿਨ । ਸੰਸਕ੍ਰਿਤ ਸਾਹਿਤ ਵਿਚ ਤਾਂ ਇਹ ਟੀਕਾ-ਸਾਹਿਤ ਮੌਲਿਕ ਰਚਨਾਵਾਂ ਤੋਂ ਵੀ ਕਿਤੇ ਵਧਰੇ ਮਿਲਦਾ ਹੈ । ਇਸ ਦਾ ਇਕ ਇਹ ਵੀ ਕਾਰਣ ਹੋ ਸਕਦਾ ਹੈ ਕਿ ਮੌਲਿਕ ਚਿੰਤਨ ਦਾ ਅਭਾਵ ਹੋਵੇ ਤੇ ਸੋਚ ਦੀ ਧਾਰਾ ਕਸੇ ਉਘੇ ਮੌਲਿਕ ਥ ਨਾਲ ਫੁਰਦੀ ਹੋਵੇ । ਸੰਸਕ੍ਰਿਤੋਂ ਸਾਹਿਤ ਵਿਚ ਤਾਂ ਸੰਸਕ੍ਰਿਤ ਭਾਸ਼ਾ ਦੀ ਔਖਿਆਈ, ਸੰਤਾਂ ਦੀ ਹੋਂਦ ਤੇ ਸ਼ਾਸਤ੍ਰ ਦੀ ਗੰਭੀਰਤਾ ਤੇ ਕਾਰਣ ਟੀਕਿਆਂ ਦੀ ਹੱਦ ਜਰੂਰੀ ਹੋ ਗਈ ਸੀ । ਟੀਕਿਆਂ ਦੇ ਸਰੂਪ ਦੀ ਪੂਰੀ ਜਾਣਕਾਰੀ ਲਈ ਟੀਕਿਆਂ ਦੀਆਂ ਕੁਝ ਵਿਸ਼ੇਸ਼ਤਾਵਾਂ ਦਾ ਵਰਣਨ ਕਰ ਦੇਣਾ ਵੀ ਬੜਾ ਜ਼ਰੂਰੀ ਹੈ ਜਿਨ੍ਹਾਂ ਵਿਚ ਸਮਰਥਾ, ਵਿਚਾਰਨਿਸਚਾ, ਵਿਸਤਾਰ ਭਰੀ ਵਾਕਫੀਅਤ ਤੇ ਪਰੰਪਰਾ ਦੀ ਪਿਛੋਕੜ ਦਾ ਗਿਆਨ ਆਦਿ ਜ਼ਰੂਰੀ ਹਨ । ਭਾਸ਼ਾ ਤੇ ਵਿਆਕਰਣ ਉਤੇ ਅਧਿਕਾਰ ਬਿਨਾਂ ਤਾਂ ਟੀਕਾਕਾਰ ਦਾ ਕੰਮ ਅੱਗੇ ਚਲਣਾ ਔਖਾ ਹੋ ਜਾਂਦਾ ਹੈ । ਟੀਕੇ ਦਾ ਸਰੂਪ ਨਿਰਧਾਰਿਤ ਕਰਦਿਆਂ ਇਹ ਸਪੱਸ਼ਟ ਕਰਨਾ ਵੀ ਆਵੱਸ਼ਕ ਹੈ ਕਿ ਕੁਝ ਟੀਕੇ ਕੇਵਲ ਪਦ ਦੀ ਵਿਉਤਪੱਤੀ ਜਾਂ ਵਿਆਕਰਣ ਦੀ ਵਿਆਖਿਆ ਕਰ ਕੇ ਹੀ ਸੰਤੋਖ ਕਰ ਲੈਂਦੇ ਹਨ । ਇਸ ਤੋਂ ਕੇਵਲ ਸ਼ਾਬਦਿਕ ਅਰਥਾਂ ਦਾ ਹੀ ਪਤਾ ਲਗਦਾ ਹੈ। ਪਰ ਜਦੋਂ ਵਾਕਾਂ ਦਾ ਟੀਕਾ ਹੁੰਦਾ ਹੈ, ਉਦੋਂ ਦਾਰਸ਼ਨਿਕ ਭਾਗਾਂ ਦੀ ਵਿਆਖਿਆ ਹੁੰਦੀ ਹੈ । ਇਸ ਤੋਂ ਬਿਨਾਂ ਸਮੁੱਚੇ ਪ੍ਰਭਾਵ ਨੂੰ ਗ੍ਰਹਿਣ ਕਰਨ ਵਾਲੇ ਟੀਕੇ ਵਧੇਰੇ ਉਪਯੋਗੀ ਹੁੰਦੇ ਹਨ । ਟੀਕਿਆਂ ਦਾ ਸਰੂਪ ਕਈ ਵਾਰੀ ਸ਼ੈਲੀ ਦੇ ਆਧਾਰ ਉਤੇ ਵੀ ਨਿਰਧਾਰਿਤ ਹੁੰਦਾ ਹੈ । ਜਿਵੇਂ ਬੌਧਿਕ ਟੀਕੇ ਤਾਰਕਿਕ ਸ਼ੈਲੀ ਦੀ ਵਰਤੋਂ ਕਰਦੇ ਹਨ ਤੇ ਸ਼ਰਧਾ ਭਾਵ ਨਾਲ ਭਰੇ ਟੱਕਿਆਂ