ਪੰਨਾ:Alochana Magazine July, August and September 1986.pdf/102

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

98 ਆਲੋਚਨਾ/ਜੁਲਾਈ-ਸਤੰਬਰ 1986 ਜਿਸ ਮਾਂ ਨੂੰ ਬਲਕਾਰ ਪਹਿਲੇ ਹੱਲੇ ਤਾਂ ਮਨਾ ਹੀ ਨਹੀਂ ਸਕਿਆ। ਪਰ ਫੇਰ ਭਾਵੁਕ ਆਤਮ-ਪਰਕ ਸਮਝ ਦੇ ਆਸਰੇ ਉਸਨੂੰ ਗੁਰੂ ਗੋਬਿੰਦ ਸਿੰਘ ਦੇ ਸਹਿਬਜ਼ਾਦੀਆਂ ਦੀ ਸ਼ਹੀਦੀ ਦਾ ਵਾਸਤਾ ਪਾ ਕੇ ਕੁਰਬਾਨੀ ਨੂੰ ਸਹਿ ਜਾਣ ਲਈ ਮਨ ਦਿੜ ਬਣਾਉਣ ਲਈ ਸਹਿਮਤ ਕਰ ਲੈਂਦਾ ਹੈ । ਪਰ ਨਸੀਬ . ਸਜਣ ਸਿੰਘ ਦੀ ਆਤਮਪਰਕ ਨਿਰਣਿਆਂ ਤੇ ਅਧਾਰਿਤ ਸਮਝ ਅਤੇ ਅਪਣੀ ਮਹਿਬੂਬਾ ਪੁਸ਼ਪਿੰਦਰ ਦੇ ਜਗੀਰੂ ਸੰਸਕਾਰਾਂ ਤੋਂ, ਟੁੱਟ ਜਾਣ ਦੀ ਨਿੱਜੀ ਪਹੁੰਚ ਦੀ ਵਿਰੋਧਤਾ ਦਾ ਸ਼ਿਕਾਰ ਹੋ ਗਿਆ। ਪੁਸ਼ਪਿੰਦਰ ਤੇ ਨਸੀਬ ਇਹ ਨਹੀਂ ਸਮਝ ਸਕੇ ਕਿ ਜਿਸ ਜਗੀਰ-ਸਰਮਾਏਦਾਰੀ ਢਾਂਚੇ ਦੀ ਸਥਾਪਤੀ ਨਾਲ ਪੁਸ਼ਪਿੰਦਰ ਦਾ ਬਾਪ ਹਰਦਿੱਤ ਸਿੰਘ ਅਤੇ ਉਸਦੀ ਘਰ ਵਾਲੀ ਦਿਆਲੋਂ ਬੱਝੇ ਹਨ ਉਹ ਢਾਂਚਾ ਤਾਂ ਹਾਲੇ ਕਾਇਮ ਹੈ : ਇਸ ਢਾਂਚੇ ਦੇ ਚੁੰਮਣੇ ਹਰਦਿੱਤ ਸਿੰਘ ਵਰਗੇ ਹਾਲਾਂ ਆਪਣੀ ਪ੍ਰਭੂਸਤਾ ਰਖਦੇ ਹਨ । ਹਰਦਿੱਤ ਸਿੰਘ ਨੇ ਜਗੀਰੂ ਸਰਮਾਏਦਾਰੀ ਢਾਂਚੇ ਦੀ ਪੱਕੀ ਸਥਾਪਤੀ ਲਈ ਸਟੇਟ ਦੇ ਆਸਰੇ ਦੋਵੇਂ ਵਿਰੋਧੀ ਖਤਮ ਕਰ ਦਿੱਤੇ, ਇਸ ਤੋਂ ਪਹਿਲੇ ਭਾਗ ਵਿਚ ਬਲਕਾਰ ਨੂੰ ਤੇ ਇਸ ਭਾਗ ਵਿਚ ਨਸੀਬ ਨੂੰ । ਤਾਣੇ-ਬਾਣੇ ਦੀ ਹਕੀਕਤ ਇਹ ਕਿ ਪਿੰਡ ਕੋਠੇ ਖੜਕ ਸਿੰਘ ਨੂੰ ਅਸਲੀ ਦੁਸ਼ਮਣ ਦਾ ਪਤਾ ਹੀ ਨਹੀਂ ਲਗਿਆ । ਦੁਸਰਾ ਜਗੀਰ ਸੰਸਕਾਰਾਂ ਦੀ ਜੱਕੜ ਸਰਮਾਏਦਾਰੀ ਦੇ ਵਿਕਾਸ ਵਿਚ ਅਜਿਹੇ ਝਲਦਾਰ ਵਿਰਥਾਂ ਨੂੰ ਜਨਮ ਦੇ ਗਈ ਹੈ ਜਿਸ ਨੇ ਜਮਾਤੀ ਰਦੇ-ਬਦਲ (declassification) ਦੇ ਕਰਮ ਨੂੰ ਤੇਜ਼ੀ ਨਾਲ ਵਾਪਰਣ ਤੋਂ ਰੋਕ ਰਖਿਆ । ਇਸ ਤਰਾਂ ਦੀ ਸਥਿੱਤੀ ਨੇ ਕਈ ਭਰਮਾਂ ਤੇ ਬੇਬੱਸੀ ਦੀ ਭਾਵਨਾ ਨੂੰ ਜਨਮ ਦਿੱਤਾ। ਜਿਸ ਕਾਰਨ ਬਲਕਾਰ ਜਿਹੇ ਗਰਮ ਨੌਜੁਆਨੇ ਉਡੀਕ ਨਾ ਕਰ ਸਕੇ ਤੇ ਮੌਤ ਦੇ ਮੂੰਹ ਗਏ । ਨਸੀਬ ਜਿਹੇ ਮੁੰਡਿਆਂ ਨੂੰ ਇਸ ਢਾਂਚੇ ਨੂੰ ਚੰਗੀ ਤਰ੍ਹਾਂ ਸਮਝਣ ਦਾ ਬਹੁਤਾ ਸਮਾਂ ਨਾ ਮਿਲਿਆ । ਬਦਰੀ ਜਿਹੇ ਪ੍ਰਢ ਵਿਅਕਤੀ ਵੀ ਬੇਬਸ ਤੋਂ ਨਿਰਾਸ਼ ਹੋ ਕੇ ਫਿਰਕੂ ਅਖਬਾਰਾਂ ਦੇ ਐਡੀਟਰ ਲਗ ਗਏ ਅਤੇ ਬੀ. ਏ., ਬੀ. ਐਡ. ਟੀਚਰਾਂ ਨਾਲ ਜੀਵਨ ਸਾਝ ਪਾਕੇ ਆਪਣੀ ਥੋੜੀ ਜ਼ਮੀਨ ਵਿਚ ਸਫੈਦੇ ਲਾਉਣੇ ਸ਼ੁਰੂ ਕਰ ਦਿੱਤੇ । ਅਜਿਹੀ ਸਥਿਤੀ ਵਿਚੋਂ ਕੋਠੇ ਖੜਕ ਸਿੰਘ ਨੂੰ ਕੱਢਣ ਲਈ ਅਣਖੀ ਪੁਸ਼ਪਿੰਦਰ, ਹਰਿੰਦਰ, ਪਦਮਾ, ਅਜਮੇਰ ਧਾਲੀਵਾਲ, ਰਾਮਦਾਸ ਅਤੇ ਬਦਰ ਰਾਹੀਂ ਜਦੋਂ ਜਹਿਦ ਨੂੰ ਜਾਰੀ ਰੱਖਣ ਲਈ ਆਸ਼ਾ ਦੀ ਕਿਰਨ ਨੂੰ ਜਿਉਂਦਾ ਰਖਦਾ ਹੈ । ਹਰਿੰਦਰ ਆਪਣੇ ਬਾਪ ਤੋਂ ਪੂਰੀ ਬਗਾਵਤ ਕਰਕੇ ਪਦਮਾ ਨਾਲ ਵਿਆਹ ਕਰਾਉਂਦਾ ਹੈ ਤੇ ਅਣਖੀ ਦੀ ਨਿਗਾਹ ਵਿਚ ਪੂਰਨ declassification) ਜਮਾਤੀ ਬਦਲ ਦਾ ਪ੍ਰਤੀਨਿਧ ਬਣਦਾ ਹੈ । ਇਸ ਤਰ੍ਹਾਂ ਉਹ fਪਿੰਡ ਵਿਚ ਲਾਇਬਰੇਰੀ, ਨੌਜਵਾਨ ਸਭਾਵਾਂ ਰਾਹੀਂ ਪਿੰਡ ਦੀ ਚੇਤਨਾ ਨੂੰ ਠੀਕ ਸੇਧ ਦੇਣ ਲਈ ਡਰਾਮੇ, ਕਵੀ ਦਰਬਾਰ, ਹੋਰ ਪ੍ਰੋਗਰਾਮਾਂ ਆਦਿ ਦਾ ਪ੍ਰਬੰਧ ਕਰਦਾ ਹੈ । ਦੂਜੇ