ਪੰਨਾ:Alochana Magazine July, August and September 1986.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 2. ਪਦ, ਵਾਕ, ਪ੍ਰਭਾਵ ਪਦ : ਟੀਕਿਆਂ ਦਾ ਵਰਗੀਕਰਣ ਇਸ ਤਰ੍ਹਾਂ ਵੀ ਕੀਤਾ ਜਾ ਸਕਦਾ ਹੈ ਕਿ ਕੁਝ ਟੀਕੇ ਕੇਵਲ ਕਠਿਨ ਦੀ ਪਦਾਂ ਵਿਆਖਿਆ ਕਰਦੇ ਦਿਸਦੇ ਹਨ। ਇਹੋ ਜਿਹੇ ਟੀਕਾਕਾਰ ਜਿਹੜੇ ਕਿ ਕੁਝ ਪਦਾਂ ਦੀ ਵਿਆਖਿਆ ਕਰਕੇ ਕੰਮ ਚਲਾਉਂਦੇ ਹਨ, ਉਹ ਕਈ ਵਾਰੀ ਅਨੁਵਾਦ ਦੇ ਬੜਾ ਨੇੜੇ ਆ ਜਾਂਦੇ ਹਨ ! ਆਮ ਤੌਰ ਤੇ ਪਦਾਂ ਦੀ ਵਿਆਖਿਆ ਕਰਦੇ ਹੋਏ ਉਸ ਵਿਚ ਪਦ ਦੇ ਵਿਆਕਰਣ ਦੀ ਵਿਉਤਪਤੀ ਜਾਂ ਵਿਸ਼ਲੇਸ਼ਣ ਮੌਜੂਦ ਹੁੰਦਾ ਹੈ । ਇਸ ਤਰ੍ਹਾਂ ਕਈ ਟੀਕਾਕਾਰ ਕੇਵਲ ਪਾਠਕਾਂ ਲਈ ਪਦਾਂ ਦੀ ਵਿਆਖਿਆ ਕਰ ਦੇਣਾ ਉਚਿਤ ਸਮਝਦੇ ਹਨ । | ਵਾਕ : ਕਈ ਟੀਕਾਕਾਰ ਪਦਾਂ ਦੀ ਵਿਆਖਿਆ ਦੀ ਸ਼ੈਲੀ ਨਾ ਅਪਣਾ ਕੇ ਪੂਰੇ ਵਾਕ ਦਾ ਸਤਰ ਵਾਰ ਅਰਥ ਕਰਦੇ ਹਨ, ਕਿਉਂਕਿ ਜਿਨ੍ਹਾਂ ਮੂਲ ਥਾਂ ਉਤੇ ਟੀਕੇ ਕੀਤੇ ਜਾਂਦੇ ਹਨ, ਉਹ ਵਧੇਰੇ ਕਰਕੇ ਧਾਰਮਿਕ ਆਗੂਆਂ ਦੇ ਕਾਵਿਮਈ ਉਦਗਾਰ ਹੁੰਦੇ ਹਨ । ਇਸ ਲਈ ਕੇਵਲ ਕਠਿਨ ਪਦਾਂ ਦੀ ਵਿਆਖਿਆ ਉਚਿਤ ਨਹੀਂ ਜਾਪਦੀ ਸਗੋਂ ਪੂਰੀ ਕਾਵਿ ਪੰਗਤੀ ਦੀ ਵਿਆਖਿਆ ਵਧੇਰੇ ਉਪਯੋਗੀ ਹੁੰਦੀ ਹੈ । ਗੱਦ ਦਾ ਟੀਕਾ ਕਰਦਿਆਂ ਤਾਂ ਪਦਾਂ ਦੀ ਵਿਆਖਿਆ ਨਿਭ ਜਾਂਦੀ ਹੈ ਪਰ ਪਦ ਦਾ ਟੀਕਾ ਕਰਦਿਆਂ ਪੂਰੀ ਕਾਵਿ-ਪੰਗਤੀ ਜਾਂ ਵਾਕ ਦੀ ਵਿਆਖਿਆ ਹੈ ਉਚਿਤ ਜਾਪਦੀ ਹੈ । ਇਹ ਵੀ ਹੋ ਸਕਦਾ ਹੈ ਕਿ ਕਿਸੇ ਵਾਕ ਵਿਚ ਕੁਝ ਦਾਰਸ਼ਨਿਕ ਜਾਂ ਗੁੰਝਲਦਾਰ ਅਰਥ ਵਾਲੇ ਪਦ ਦੀ ਜ਼ਰਾ ਵਿਸਤਾਰ ਨਾਲ ਵਿਆਖਿਆ ਕੀਤੀ ਜਾਵੇ । ਪ੍ਰਭਾਵ : ਹਰ ਮੂਲ ਗ੍ਰੰਥ ਦਾ ਲੇਖਕ ਕਵੀ ਕੋਈ ਨਾ ਕੋਈ ਵਿਸ਼ੇਸ਼ ਪ੍ਰਭਾਵ ਪਾਠਕਾਂ ਤੇ ਪਾਉਣਾ ਚਾਹੁੰਦਾ ਹੈ । ਇਸ ਲਈ ਹਰ ਮੁਲ ਲੇਖਕ ਕੁਝ ਪਰਿਭਾਸ਼ਕ ਸ਼ਬਦਾਂ ਦੀ ਵਰਤੋਂ ਕਰਦਾ ਹੈ । ਪਰ ਸਮੇਂ ਨਾਲ ਉਨ੍ਹਾਂ ਪਰਿਭਾਸ਼ਕ ਸ਼ਬਦਾਂ ਦੇ ਅਰਥ ਤੇ ਭਾਵ ਬਦਲੇ ਜਾਂਦੇ ਹਨ । ਇਸ ਕਰਕੇ ਟੀਕਾਕਾਰ ਮੂਲ ਗ੍ਰੰਥਕਾਰ ਦੇ ਪ੍ਰਭਾਵ ਨੂੰ ਉਜਾਗਰ ਕਰਨ ਲਈ ਉਨ੍ਹਾਂ ਪਰਿਭਾਸ਼ਕ ਸ਼ਬਦਾਂ ਦੀ ਜਾਂ ਵਾਕਾਂ ਦੀ ਵਰਤੋਂ ਕਰਦਾ ਹੈ । ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਕੁਝ ਟੀਕਾਕਾਰ ਭਾਵੇਂ ਪਦ ਜਾਂ ਵਾਕ ਦੀ ਵਿਆਖਿਆ ਵੀ ਕਰਨ ਪਰ ਉਨ੍ਹਾਂ ਦਾ ਮੰਤਵ ਮਲ ਥਕਾਰ ਦੇ ਪ੍ਰਭਾਵ ਨੂੰ ਸਥਿਰ ਰਖਣਾ ਹੁੰਦਾ ਹੈ । ਆਮ ਤੌਰ ਤੇ ਪ੍ਰਭਾਵ ਨੂੰ ਸਥਿਰ ਰੱਖਣ ਵਿਚ ਹੀ, ਕਿਸੇ ਸੁਚੱਜੇ ਟੀਕਾਕਾਰ ਦੀ ਸਫਲਤਾ ਮੰਨੀ ਜਾ ਸਕਦੀ ਹੈ । ਇਸ ਤੋਂ ਛੁੱਟ ਵਿਸ਼ੇ ਦੇ ਆਧਾਰ ਤੇ ਟੀਕਿਆਂ ਦਾ ਵਰਗੀਕਰਣ ਹੇਠ ਲਿਖੇ ਅਨੁਸਾਰ ਕੀਤਾ ਜਾਂ ਸਕਦਾ ਹੈ : 3. ਗਿਆਨ, ਭਗਤੀ, ਕਰਮ, ਗਿਆਨ ਪਕੇ ਟੀਕੇ : ਦਾਰਸ਼ਨਿਕ ਪੱਧਰ ਦੇ ਮੂਲ ਗ੍ਰੰਥਾਂ ਲਈ ਵਿਸ਼ੇਸ਼ ਕਰਕੇ