ਪੰਨਾ:Alochana Magazine July, August and September 1986.pdf/26

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

22 ਆਲੋਚਨਾ| ਜੁਲਾਈ-ਸਤੰਬਰ 1986 ਕਾਇਮ ਰੱਖ ਸਕਦਾ ਹੈ । ਚਿੱਤ-ਵਿਰਤੀ (ਮੁਡ) ਦੀ ਏਕਤਾ ਤੋਂ ਭਾਵ ਇਹ ਹੈ ਕਿ ਕੋਈ ਗ਼ਜ਼ਲ ਮਤਲੇ ਤੋਂ ਮੁਕਤੇ ਤੱਕ ਕਿਸੇ ਇੱਕ ਪ੍ਰਕਾਰ ਦੀਆਂ ਅਨੁਭੂਤੀਆਂ ਦਾ ਪ੍ਰਗਟਾ ਕਰ ਸਕਦੀ ਹੈ। ਉਦਾਹਰਣ ਵਜੋਂ ਕੋਈ ਗ਼ਜ਼ਲ ਮਤਲੇ ਤੋਂ ਮੁਕਤੇ ਤੱਕ ਪ੍ਰੇਮਿਕਾ ਸੰਬੰਧੀ ਜਜ਼ਬਿਆਂ ਦਾ ਬਿਆਨ ਕਰ ਸਕਦੀ ਹੈ ਜਾਂ ਅਧਿਆਤਮ-ਚਿੰਤਨ ਦਾ ਪ੍ਰਗਟਾ ਕਰ ਸਕਦੀ ਹੈ ਜਾਂ ਸਮਾਜਿਕ-ਰਾਜਨਤਿਕ ਵਿਚਾਰਾਂ ਨਾਲ ਗਹੂੰਦ ਹੋ ਸਕਦੀ ਹੈ । ਪਰ ਇੱਥੇ ਵੀ ਸ਼ਿਅਰਾਂ ਦੀ ਸੁਤੰਤਰ ਇਕਾਈ ਵਾਲੀ ਸ਼ਰਤ ਦੀ ਪਾਲਣਾ ਅਤਿ ਜ਼ਰੂਰੀ ਹੁੰਦੀ ਹੈ । ਕਿਸੇ ਇਕ ਸ਼ਿਅਰ ਵਿਚ ਪ੍ਰਗਟਾਈ ਅਨੁਭੂਤੀ ਦਾ ਸਿਲਸਿਲਾ ਅਗਲੇ ਸ਼ਿਅਰ ਨਾਲ ਜੁੜਿਆ ਹੋਇਆ ਨਹੀਂ ਹੋਣਾ ਚਾਹੀਦਾ । ਸ਼ਿਅਰਾਂ ਨੂੰ ਸੁਤੰਤਰ ਇਕਾਈ ਰੱਖਦਿਆਂ ਹੋਇਆਂ ਜੇਕਰ ਕੋਈ ਕਵੀ, ਇਕੋ ਰੰਗ ਦੀ, ਅਰਥਾਤ ਇੱਕੋ ਮੂਡ ਦੀ ਗ਼ਜ਼ਲ ਰਚਦਾ ਹੈ ਤਾਂ ਉਸਨੂੰ ਗ਼ਜ਼ਲ ਸਵੀਕਾਰ ਕਰਨ ਵਿਚ ਕੋਈ ਸੰਕੋਚ ਨਹੀਂ ਹੋਣਾ ਚਾਹੀਦਾ । ਮੂਡ, ਚਿੱਤ-ਵਿਰਤੀ ਜਾਂ ਰੰਗ ਦੀ ਏਕਤਾ ਦੇ ਆਧਾਰ ਨੂੰ ਸਵੀਕਾਰ ਕਰਕੇ ਅਸੀਂ ਗ਼ਜ਼ਲ ਦੇ ਤਕਨੀਕੀ ਪੱਖ ਤੋਂ ਅੱਗੇ ਵਧ ਜਾਂਦੇ ਹਾਂ । ਇਸ ਅਵਸਥਾ ਵਿਚ ਅਸੀਂ ਗ਼ਜ਼ਲਾਂ ਨੂੰ ਸ਼ਿੰਗਾਰਿਕ, ਰਾਜਨੀਤਕ, ਸਮਾਜਿਕ, ਹਾਸ-ਵਿਅੰਗਾਤਮਕ, ਅਧਿਆਤਮਕ ਆਦਿ ਕੱਟੀਆਂ ਵਿਚ ਵੰਡ ਸਕਦੇ ਹਾਂ ਜਾਂ ਕਾਵਿ-ਰਸਾਂ ਦੇ ਆਧਾਰ ਤੇ ਵੀਰ ਰਸੀ ਗ਼ਜ਼ਲ, ਹਾਸ ਰਸੀ ਗ਼ਜ਼ਲ, ਸ਼ਿੰਗਾਰ ਰਸੀ ਗਜ਼ਲ ਆਦਿ ਆਖ ਸਕਦੇ ਹਾਂ । ਇਥੇ ਵੀ ਮੈਂ, ਜ਼ਾਤੀ ਤੋਰ ਤੇ, ਗ਼ਜ਼ਲ ਨਾਲ ਲਿੱਤੀ ਜਾਣ ਵਾਲੀ ਇਸ ਖੁਲ ਦੇ ਹੱਕ ਵਿਚ ਨਹੀਂ ਹਾਂ । ਗਜ਼ਲ ਮੂਲਰੂਪ ਵਿਚ ਇਕ ਕੋਮਲ-ਅੰਗੀ ਕਾਵਿ ਰੂਪ ਹੈ, ਜਿਸਨੇ ਹਰੇ ਪ੍ਰਕਾਰ ਦੇ ਜਜ਼ਬਿਆਂ ਦੇ ਬਿਆਨ ਲਈ ਨਰਮ-ਨਾਜ਼ੁਕ ਸ਼ਬਦਾਵਲੀ ਅਤੇ ਕੋਮਲ ਪ੍ਰਤੀਕਾਂ ਦੀ ਸਦੀਆਂ ਲੰਮੀ ਯਾਤਰਾ ਕਰਕੇ, ਆਪਣਾ ਖ਼ਾਸ ਅੰਦਾਜ਼ ਕਾਇਮ ਕੀਤਾ ਹੈ । ਕੌੜੀ ਤੋਂ ਕੋੜੀ ਤਲਖ਼ ਰਾਜਨੀਤਕ ਪ੍ਰਤੀਕ੍ਰਿਆ ਨੂੰ ਵੀ ਗਜ਼ਲਕਾਰ ਇਸ ਸਹਿਜ ਸੁਭਾਵਕ ਢੰਗ ਨਾਲ ਬਿਆਨ ਕਰਦਾ ਹੈ ਕਿ ਉਹ ਰਸਬੁੱਧ ਦੀ ਅਵਸਥਾ ਬਦਲਿਆਂ ਬਿਨਾਂ ਵੀ ਪਾਠਕ ਦੇ ਦੀਆਂ ਡੂੰਘਾਣਾਂ ਤੀਕ ਜਾ ਉਤਰਦੀ ਹੈ । ਉਦਾਹਰਣ ਵਜੋਂ ਹੇਠਾਂ ਲਿਖੇ ਸ਼ਿਅਰ ਨੂੰ ਦਿਲ ਨਾਲ ਪੜ੍ਹ : ਹੈ ਜ ਬੁਲਬੁਲੋਂ ਬੈਂ ਵੋ ਕੈਦ ਮੇਂ ਹੈਂ ਚ ਆਸ਼ਿਆਂ ਥੇ ਵੇਂ ਜਲ ਚੁਕੇ ਹੈਂ, ਤੇ ਫਿਰ ਚਮਨ ਕੇ ਖੁਦਾਓ ਤੁਮ ਕੋ ਬਹਾਰ ਕਾ ਇੰਤਜ਼ਾਰ ਕਿਉਂ ਹੋ । ਇਹ ਸ਼ਿਅਰ ਅਜੋਕੀ ਰਾਜਨੀਤਕ ਵਿਵਸਥਾ ਨੂੰ ਭਰਪੂਰ ਢੰਗ ਨਾਲ ਸਪੱਸ਼ਟ ਕਰਦਾ ਹੈ ਤੇ ਵਰਤਮਾਨ ਸ਼ਾਸਨ-ਪ੍ਰਣਾਲੀ ਤੇ ਟਕੋਰ ਵੀ ਕਰਦਾ ਹੈ ! ਪਰ ਇਸ ਸ਼ਿਅਰ ਦਾ ਬਾਹਰੀ ਪੱਖ ਰਾਜਨੀਤਕ ਸ਼ਾਇਰੀ ਦੀ ਸੂਚਨਾ ਨਹੀਂ ਦਿੰਦਾ ਤੇ ਨਾ ਹੀ ਪੈਂਦੀ ਸੱਟੇ ਇਸਨੂੰ ਰਾਜਨੀਤਕ ਸ਼ਿਅਰ ਕਰਾਰ ਦਿੱਤਾ ਜਾ ਸਕਦਾ ਹੈ । ਚਮਨ ਅਤੇ ਬੁਲਬੁਲ ਫ਼ਾਰਸੀ-ਉਰਦੂ ਗ਼ਜ਼ਲ ਦੇ ਵਿਸਥਾਪਿਤ ਪ੍ਰਤੀਕ ਹਨ । ਚਮਨ ਦੀ ਫ਼ਜ਼ਾ ਰਾਹੀਂ ਆਪਣੀ ਗੱਲ ਨੂੰ ਬੁਲਬੁਲਾਂ ਅਤੇ ਆਸ਼ਿਆਨਿਆਂ ਤਕ ਸੀਮਿਤ ਰੱਖ ਕੇ ਕਵੀ ਨੇ ਗ਼ਜ਼ਲ ਦੀ ਨਿਆਦੀ ਪਰਿਭਾਸ਼ਾ ਤੋਂ