ਪੰਨਾ:Alochana Magazine July, August and September 1986.pdf/31

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

27 ਆਲੋਚਨਾ/ਜੁਲਾਈ-ਸਤੰਬਰ 1986 ਹੋਇਆ ਸਮੁੱਚੀ ਰਚਨਾ ਦੇ ਬਿਰਤਾਂਤਿਕ ਚਹਨਾਂ ਦੇ ਸਿਸਟਮ ਨੂੰ ਸਿਰਜਣ ਦੀ ਕੋਸ਼ਿਸ਼ ਕਰਦਾ ਹੈ । ਬਿਰਤਾਂਤਾਂ ਦਾ ਵਿਗਿਆਨਕ ਅਧਿਐਨ ਮਭ ਤੋਂ ਪਹਿਲਾਂ ਪ੍ਰਮੁੱਖ ਰੂਸੀ ਚਿੰਤਕ ਦੇਲਾਦੀਮੀਰ ਪ (Vlad nir Prapp) ਨੇ ਆਪਣੀ ਪੁਸਤਕ 'Mozplhology of Folk Tales' ਵਿਚ ਕੀਤਾ । ਪਾਪ ਵੀ ਭਾਸ਼ਾ ਦੀ ਸਰਤ ਤੇ ਵਿਆਕਰਣ ਦੀ ਅਮੂਰਤ ਹੱਦ ਦੀ ਵੰਡ ਨੂੰ ਸਵੀਕਾਰ ਕਰਦਾ ਹੋਇਆਂ ਸਪੱਸ਼ਟ ਕਰਦਾ ਹੈ ਕਿ ਜੀਵੰਤ ਭਾਸ਼ਾ ਸਮੂਰਤ ਤੱਥ ਹੈ ਤੇ ਸਾਹਿਤਿਕ ਵਿ ਆਕਰਣ ਇਸਦੇ ਅਮੂਰਤ ਅਧਾਰ ਹਨ । ਇਹ ਅਧਾਰ ਹੀ ਸੰਸਕ੍ਰਿਤ ਦੇ ਸਮੁੱਚੇ ਪੰਚਾਂ ਦੇ ਜੀਵੰਤ ਅਧਾਰ ਹਨ ਅਤੇ ਇਹਨਾਂ ਅਧਾਰਾਂ ਉਪਰ : ਵਿਗਿਆਨ (ਸਾਹਿਤ-ਵਿਗਿਆਨ) ਦਾ fਧਆਨ ਕੇਂਦਰਿਤ ਹੈ । ਇੰਨਾਂ ਅਮੂਰਤ ਅਧਾਰਾਂ ਦੇ ਅਧਿਐਨ ਤੋਂ ਬਿਨਾਂ ਕੋਈ ਵੀ ਸਮਰਤ ਤੱਥ ਸਮਝਿਆ ਨਹੀਂ ਜਾ ਸਕਦਾ । ਬਿਰਤਾਂਤਕ ਰਚਨਾ ਨੂੰ ਸਮਝਣ ਲਈ ਅਮੂਰਤ ਤੇ ਸਮੂਰਤ ਤੱਥਾਂ ਦਾ ਅਧਿਐਨ ਅਨਿਵਾਰੀ ਹੈ । ਇਸ ਕੇਂਦਹੀਂ ਨੁਕਤੇ ਨੂੰ ਧਿਆਨ ਵਿਚ ਰਖਦੇ ਹੋਏ ਪਾਪ ਇੱਕ ਸੌ ਕਹਾਣੀਆਂ ਦਾ ਕਾਰੀਖੀ ਅਧਿਅਨ ਕਰਕੇ ਇਕੱਤੀ ਸਮਾਨਯ ਪੁਕਾਰਜ ਨਿਸਚਤ ਕਰਦਾ ਹੈ । ਇਹ ਕਾਰਜ ਭਿੰਨ ਭਨ ਕੁ ਮਾਂ ਅਧੀਨ ਭਿੰਨ ਭਿੰਨ ਕਹਾਣੀਆਂ ਵਿਚ ਗਤੀਸ਼ੀਲ ਹੁੰਦੇ ਹਨ ਜਿਸ ਕਰਕੇ ਇਹਨਾਂ ਦੀ ਹਾਜ਼ਰੀ ਜਾਂ ਗੈਰ-ਹਾਜ਼ਰੀ ਦੇ ਪਰਿਪੇਖ ਵਿਚ ਅਸੀਂ ਕਹਾਣੀ ਦੇ ਸੰਰਚਨਾਤਮਕ ਕੰਮਾਂ ਦੀ ਅਗਲੀ ਵਰਗ-ਵੰਡ ਕਰ ਸਕਦੇ ਹਾਂ । ਪਾਪ ਨੇ ਆਪਣੇ ਚਿੰਤਨ ਵਿਚ ਚਾਰ ਅਜਿਹੇ ਵਰਗ ਨਿਸਚਤ ਕੀਤੇ ਹਨ ਜਿਵੇਂ : ਸੰਘਰਸ਼ ਤੇ ਜਿੱਤ ਰਾਹੀਂ ਵਿਕਾਸ, ਕਠਿਨ ਕਰਮ ਦੀ ਸੰਪੂਰਨਤਾ ਰਾਹੀਂ ਵਿਕਾਸ, ਦੋਹਾਂ ਪਾਸਿਆਂ ਰਾਹੀਂ ਵਿਕ ਜ ਤੇ ਬਗੈਰ ਕਿਸੇ ਕਰਮ ਦੇ ਵਿਕਾਸ ਆਦਿ । ਸਪੱਸ਼ਟ ਰੂਪ ਵਿੱਚ ਪਾਪ ਦੀ ਅਜਿਹੀ ਵਰਗ-ਵੰਡ (categories) ਤਰਾਂ ਦੇ ਰੋ ਲਾਂ ਅਤੇ ਪ੍ਰਕਾਰਜਾਂ ਉਪਰ ਅਧਾਰਿਤ ਹੈ । ਹਰ ਇੱਕ ਕਥਾ ਵਿਚ ਰੋਲਾਂ ਦੇ ਅਧਾਰ ਤੋਂ ਹੀ ਪਾਤਰਾਂ ਦੀ ਸਿਰਜਣਾ ਹੁੰਦੀ ਹੈ ਤੇ ਕਾਰਜਾਂ ਦੇ ਅਧਾਰ ਤੇ ਪਲਾਟ ਦੀ । ਬਿਰਤਾਂਤ ਵਿਚ ਪ੍ਰਕਾਰਜ ਨਾਟਕੀ ਪੇਸ਼ਕਾਰੀ ਦੀ ਕਿਰਤੀ ਰੱਖਦਾ ਹੈ, ਜਿਸਦੀ ਅਹਿਮੀਅਤ ਨੂੰ ਉਸਦੀ ਕਥਾ ਦੇ ਸਮੱਚ ਦੇ ਪ੍ਰਸੰਗ ਅਧੀਨ ਰੋਮ ਦੇ ਰੂਪ ਵਿਚ ਵੇਖਿਆ ਜਾ ਸਕਦਾ ਹੈ । ਇਸ ਪ੍ਰਕਾਰ ਕਿਸੇ ਵਿਸ਼ੇ ਵਿਸ਼ੇਸ਼ ਕਰਮ (action) ਲਈ ਦੂਸਰੇ ਕਰਮ ਦਾ ਪ੍ਰਤੀਸਥਾਪਨ ੧dਰ ਰੇਲ ਤੇ ਕਥਾ ਦੇ ਸਮੱਚ ਨੂੰ ਤਬਦੀਲ ਕੀਤੇ ਸੰਭਵ ਹੋ ਸਕਦਾ ਹੈ । ਕਿਸੇ ਵੀ ਕਾਰਜ ਨੂੰ ਬਿਰਤਾਂਤੀਕਰਨ (narration) ਦੀ ਪ੍ਰਕ੍ਰਿਆ ਵਿਚ ਸਥਾਨ ਦੇ ਸੰਦਰਭ ਬਨਾਂ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਮਰੂਪੀ ਕਰਮ (identical action) ਦੇ ਭਿੰਨ ਭਿੰਨ ਕਹਾਣੀਆਂ ਵਿਚ ਵੱਖਰੇ ਵੱਖਰੇ ਰੇਲ ਅਖਤਿਆਰ ਕਰਕੇ ਵਿਭਿੰਨ ਪ੍ਰਕਾਰਜਾਂ ਅੰਦਰ ਸੰਮਿਲਤ ਹੋ ਸਕਦੇ ਹਨ । ਇਸ ਪ੍ਰਕਾਰ ਅਸੀਂ ਵੇਖਦੇ ਹਾਂ ਕਿ ਵਲਾਦੀਮੀਰ ਪ੍ਰਾਪ ਬਿਰਤਾਂਤ-ਸ਼ਾਸ਼ਤਰ ਦੀ ਮਰਜਣਾ ਕਰਨ ਸਮੇਂ ਮੂਲ ਧਿਆਨ ਰਚਨਾ ਦੀ ਪ੍ਰਕਾਰਜੀ ਹੱਦ ਤੇ ਕੇਂਦਰਤ ਕਰਦਾ