ਪੰਨਾ:Alochana Magazine July, August and September 1986.pdf/33

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 29 ਅਧਿਐਨ ਮਿੱਥਕ ਚਿਹਨਾਂ ਦੇ ਵਿਆਸ ਕੌਮੀ ਸਬੰਧਾਂ ਰਾਹੀਂ ਸਿਰਜੇ ਸਹਿਚਾਰੀ ਸਬੰਧਾਂ ਦੀ ਭਾਵਨਾਂ ਦਾ ਅਧਿਐਨ ਕਰਨ ਦੀ ਕੋਸ਼ਿਸ਼ ਕਰਦਾ ਹੈ । ਵਲਾਦੀਮੀਰ ਪੂਰਪ ਅਤੇ ਕਲਾਦ ਲੈਵੀ ਸਰਾਸ ਦੀ ਉਪਰੋਕਤ ਅਧਿਐਨ ਤੋਂ ਸਪੱਸ਼ਟ ਹੈ ਕਿ ਪਾਪ ਅਪਣੇ ਚਿੰਤਨ ਵਿਚ ਜ਼ਿਆਦਾ ਰਚਨਾਵਾਂ ਦੇ ਸਰਬ ਸਾਧਾਰਨ ਨਿਯਮ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਜਿਸ ਕਰਕੇ ਉਹ ਜ਼ਿਆਦਾ ਬਲ ਕਾਰਜਾਂ ਨੂੰ ਸਮਝਣ ਉਪਰ ਦਿੰਦਾ ਹੈ । ਸਾਹਿਤਿਕ ਚਿਹਨਾਂ ਤੇ ਕਾਰਜਾਂ ਨੂੰ ਵਿਨਿਆਸਕੂਮੀ ਅਤੇ ਸਹਿਚਾਰੀ ਸਬੰਧਾਂ ਦੇ ਪਰਿਪੇਖ ਵਿਚ ਸਮਝਣ ਦੀ ਬਜਾਏ ਵਿਨਿਆਸਕਮੀ ਘਟਨਾਵਾਂ ਤੇ ਪ੍ਰਕਾਰਜ਼ ਨੂੰ ਤਾਂ ਸਪੱਸ਼ਟ ਕਰ ਦਿੰਦਾ ਹੈ ਪਰੰਤੂ ਸਹਿਚਾਰੀ ਸਬੰਧਾਂ ਅਧੀਨ ਪੇਸ਼ ਹੋਣ ਵਾਲੇ : ਅਰਥਾਂ ਦੀਆਂ ਸੰਚਾਰ ਸੰਭਾਵਨਾਵਾਂ ਨੂੰ ਅਣਗੌਲਿਆਂ ਕਰ ਦਿੰਦਾ ਹੈ । ਜਦ ਕਿ ਲੈਸਤਰਾਸ ਦਾ ਡਿਤ ਨ ਵਿਨਿਕਾਸਕੂ ਮੀ ਸਬੰਧਾਂ ਦੇ ਨਾਲ ਨਾਲ ਕਾਰਜਾਂ ਤੇ ਕਾਰਜਾਂ ਦੇ ਸਹਿਚਾਰੀ ਸਬੰਧਾਂ ਦਾ ਵੀ ਜ਼ਿਕਰ ਕਰਦਾ ਹੈ । ਮਿੱਥ ਦੇ ਵਿਗਿਆਨਿਕ ਅਧਿਐਨ ਲਈ ਸਿਰਫ ਭਾਸ਼ਾਈ ਪੱਧਰ ਦਾ ਅਧਿਐਨ ਕਾਫੀ ਨਹੀਂ ਸਗੋਂ ਸਾਡਾ ਅਧਿਐਨ-ਪ੍ਰਕਾਰਜ ਤਾਂ ਪਰਾਭਾਸ਼ਿਕ ਪੱਧਰ ਤੇ ਵਿਦਮਾਨ ਮਿੱਥ ਦੇ ਸਿਸਟਮ ਨੂੰ ਸਮਝਣ ਲਈ ਪ੍ਰਤੀਬੱਧ ਹੋਣਾ ਚਾਹੀਦਾ ਹੈ । ਲੈਸਤਰਾਬ ਦੀ ਸਮੁੱਚੀ ਵਿਧੀ ਅਜਿਹੇ ਹੀ ਸਿਸਟਮ ਦੀ ਤਲਾਸ਼ ਕਰਨ ਪਤੀ ਰੁਚਿਤ ਹੈ । ਬਿਰਤਾਂਤਿਕ ਚਿਹਨ ਘੱਟ ਪਾਰਦਰਸ਼ੀ ਹੋਣ ਕਰਕੇ ਇਹ ਚਿਹਨ ਆਮ ਕਰਕੇ ਜਿਥੇ ਇਕਹਰੇ ਜਾਂ ਦੂਹਰੇ ਅਰਥਾਂ ਦੀ ਸਿਰਜਣਾ ਕਰਦੇ ਹਨ । ਬਿਰਤਾਂਤਿਕ ਚਿਹਨ ਆਪਸ ਵਿਚ ਜੁੜ ਕੇ ਵਾਕਾਂ ਦੀ ਸਿਰਜਣਾ ਕਰਦੇ ਹਨ, ਉਥੇ ਵਾਕ ਵਿਸ਼ੇਸ਼ ਵਾਕਵਿਨਿਆਸਤ ਮ ਵਿਚ ਜੁੜਤੇ ਬਿਰਤਾਂਤਕ ਰਚਨਾ ਦੀ ਸਿਰਜਣਾ ਕਰਦੇ ਹਨ । ਇਸ ਪ੍ਰਕਾਰ ਸਮੁੱਚੀ ਬਿਰਤਾਂਤਿਕ ਰਚਨਾ ਨੂੰ ਇਕ ਵਾਕ ਵਾਂਗ ਵੇਖਿਆ ਜਾ ਸਕਦਾ ਹੈ । ਇਹ ਭਾਸ਼ਕ ਚਿਹਨ ਭਿੰਨ ਭਿੰਨ ਰਚਨਾਵਾਂ ਦੇ ਵਾਕਾਂ ਵਿਚ ਸੰਦਰਭ ਅਨੁਸਾਰ ਵੱਖਰੇ ਵੱਖਰੇ ਅਰਥ ਪ੍ਰਦਾਨ ਕਰਦੇ ਹਨ । ਸਪੱਸ਼ਟ ਰੂਪ ਵਿਚ ਬਿਰਤਾਂਤਿਕ ਚਿਹਨਾਂ ਰਾਹੀਂ ਸਿਰਜੇ ਗਏ ਪਾਠ ਦਾ ਅਧਿਐਨ ਲਈ ਲਿਖਣ ਦੇ ਅਭਿਆਸ ਨੂੰ ਸਮਝਣਾ ਬੜਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਕਿ ‘ਕੀ ਚਿਹਨਾਂ ਦੇ ਸੰਯੋਜਨ ਰਾਹੀਂ ਸਿਰਜੇ ਪਾਠ ਦੇ ਅਧਾਰ ਤੇ ਅਸੀਂ ਵੇਖਦੇ ਹਾਂ ਲਿਖਿਆ ਗਿਆ ਹੈ ਤੇ ਕੀ ਲਿਖੇ ਜਾਣ ਦੀ ਸੰਭਾਵਨਾ ਸੀ । ਸਾਹਿਤਿਕ ਕਿਰਤ ਦੇ ਪੇਸ਼ ਹੋਣ ਵਾਲੇ ਸੰਭਾਵੀ ਅਰਥ ਦਾ ਕਿਹੜਾ ਭਾਗ ਲੇਖਕ ਦੀ ਅਭਿਆਸ ਸੀਮਾਂ ਦੇ ਅੰਤਰਗਤ ਆਇਆ ਹੈ ਤੇ ਕੀ ਬਾਹਰ ਰਿਹਾ ਹੈ । ਜਿਸ ਕਰਕੇ ਸਾਡਾ ਅਧਿਐਨ ਲਖਕ ਦੇ ਲਿਖਣ ਅਭਿਆਸ ਨੂੰ ਪਰਖਣ ਦੀ ਵੀ ਕੋਸ਼ਿਸ਼ ਕਰਦਾ ਹੈ । ਚਿਹਨਾਂ ਦੇ ਸੰਯੋਜਨ ਰਾਹੀਂ ਪਾਠ ਦੀ ਵਿਸ਼ੇਸ਼ਤਾ ਦਾ ਸਿਰਜਣ ਹੋਣ ਕਰਕੇ ਪਾਠ ਦੀ ਪ੍ਰਕ੍ਰਿਤੀ ਦਾ ਚਿਹਨਾਂ ਦੀ ਪ੍ਰਕ੍ਰਿਤੀ ਨਾਲ ਦਵੰਦਾਤਮਕ ਰਿਸ਼ਤਾ ਕਾਇਮ ਰਹਿੰਦਾ ਹੈ । ਇਸੇ ਕਰਕੇ ਹੀ ਰੋਲ-ਬਾਤ ਦੋ ਕਿਸਮ ਦੇ ਪਾਠਾਂ ਦੀ ਕਲਪਨਾ ਕਰਦਾ ਹੈ । ਪਹਿਲਾ ਲਿਖਣ ਯੋਗ (writerly text) ਅਤੇ ਦੂਜਾ