ਪੰਨਾ:Alochana Magazine July, August and September 1986.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

58 ਆਲੋਚਨਾ/ਜੁਲਾਈ-ਸਤੰਬਰ 1986 ਅਚੇਤ ਹੀ ਆਪ ਤੇ ਪ੍ਰਭਾਵ ਪਾ ਗਈਆਂ ! ਸਿੱਖ ਧਰਮ ਦੀਆਂ ਬਦਲਦੀਆਂ ਪ੍ਰਸਥਿਤੀਆਂ ਅਨੁਸਾਰ ਵਿਆਖਿਆ ਦੀ ਲੋੜ ਸੀ ਤਾਂ ਕਿ ਲੋਕਾਂ ਨੂੰ ਇਸ ਵਿਚ ਵਿਆਪਕ ਆਧੁਨਿਕਤਾ ਬਾਰੇ ਗਿਆਨ ਹੋ ਸਕੇ । ਡਾਕਟਰ ਸਾਹਿਬ ਨੇ ਪੂਰਬੀ ਤੇ ਪੱਛਮੀ ਧਰਮਾਂ ਅਤੇ ਸਾਇੰਸ ਦਾ ਡੂੰਘਾ ਅਧਿਐਨ ਕੀਤਾ ਸੀ ਜਿਸ ਕਾਰਨ ਆਪ ਨੇ ਆਪਣੇ ਵਿਚਾਰਾਂ ਦਾ ਆਧਾਰ ਦਲੀਲ ਨੂੰ ਬਣਾਇਆ ਜੋ ਪੱਛਮ ਦੀ ਦੇਣ ਹੈ । ਇਹ ਆਮ ਮੰਨਿਆ ਜਾਂਦਾ ਹੈ ਕਿ 'ਪੱਛਮ ਦੀ ਵਿਚਾਰਧਾਰਾ ਦਾ ਮੂਲ ਆਧਾਰ ਦਲੀਲ' ਹੈ । ਇਸ ਜੁੜ ਦੀ ਸਹਾਇਤਾ ਦੁਆਰਾ ਹੀ ਕਲਾਕਾਰ ਆਪਣੀ ਕਲਾ ਦੀ ਅਭਿਵਿਅਕਤੀ ਕਰਦੇ ਹਨ । ਸ਼ਰਧਾ ਦਾ ਪ੍ਰਸਤੁਤੀਕਰਣ ਵੀ ਜੋ ਦਲੀਲ ਦੀ ਕਸਵੱਟੀ ਉਤੇ ਪੂਰਾ ਉਤਰਦਾ ਹੋਵੇ ਤਾਂ ਇਸ ਦਾ ਆਪਣਾ ਇਕ ਆਨੰਦ ਹੁੰਦਾ ਹੈ । ਵਿਸ਼ੇਸ਼ ਬ੍ਰਿਤੀ ਦੇ ਇਸ ਆਨੰਦ ਦੀ ਪ੍ਰਾਪਤੀ ਡਾਕਟਰ ਸਾਹਿਬ ਦੀਆਂ ਲਿਖਤਾਂ ਵਿਚੋਂ ਮਿਲਦੀ ਹੈ । ਇਸ ਦਾ ਕਾਰਣ ਨਾਇਕ ਦੀ ਵਿਚਾਰਧਾਰਾ ਉਤੇ ਪੱਛਮੀ ਕੀਮਤਾਂ ਦਾ ਪ੍ਰਭਾਵ ਹੈ । ਨਿਰੋਲ ਭਾਰਤੀ ਤੇ ਵਿਸ਼ੇਸ਼ ਤੌਰ ਤੇ ਗੁਰਮਤਿ ਦੀ ਵਿਆਖਿਆ ਨਿਯਮ, ਦੀ ਕਸਵੱਟੀ ਤੋਂ ਤੁਲਨਾਤਮਕ ਅਧਿਐਨ ਦੇ ਆਸਰੇ ਕੀਤੀ ਗਈ ਹੈ । ਧਰਮ ਦੇ ਦੀਰਘ ਭਾਵਾਤਮਕ ਪਹਿਲੂ ਨਾਲ ਵਿਸ਼ਿਆਂ ਦਾ ਪਾਦਨ ਵਿਗਿਆਨਿਕ ਦ੍ਰਿਸ਼ਟੀਕੋਣ ਦੁਆਰਾ ਕੀਤਾ ਗਿਆ ਹੈ । ਡਾਕਟਰ ਸਾਹਿਬ ਨੇ ਧਰਮ ਜਿਹੇ ਵਿਸ਼ੇ ਨੂੰ ਦਲੀਲ ਤੇ ਪਰਖਿਆ ਹੈ । | ਡਾਕਟਰ ਸਾਹਿਬ ਦੇ ਤਕਰੀਬਨ ਸਾਰੇ ਲੇਖਾਂ ਦੀ ਪ੍ਰਕਿਰਤੀ ਧਾਰਮਿਕ ਹੈ ਤੇ ਉਦੇਸ਼ ਹੈ ਧਰਮ ਦੀ ਪੁਨਰ ਵਿਆਖਿਆ ਤੇ ਪ੍ਰਚਾਰ । ਮਨੁੱਖਤਾ ਲਈ ਸੰਦੇਸ਼ ਹੈ ਕਿ ਧਰਮ ਜੀਵਨ ਦਾ ਮੂਲ ਹੈ ਤੇ ਇਸ ਦੇ ਅਨੁਸਾਰੀ ਹੀ ਸੁਖੀ ਹੋ ਸਕਦੇ ਹਨ | ਧਰਮ ਵਹਿਮ-ਭਰਮਾਂ ਪ੍ਰਪੰਚਾਂਪਾਖੰਡਾਂ ਦਾ ਆਡੰਬਰ ਨਹੀਂ ਹੈ ਸਗੋਂ ਸਹਿਜ ਸਰਲ ਜੀਵਨ ਜਾਚ ਹੈ । ਡਾਕਟਰ ਸਾਹਿਬ ਨੇ ਗੁਰਮਿਤ ਦੀ ਵਡਿਆਈ ਤੇ ਵਿਲੱਖਣਤਾ ਦਰਸਾਉਣ ਲਈ ਕਿਨੇ ਹੀ ਨਿਬੰਧ ਲਿਖੇ ਹਨ । ਹਰ ਵਿਸ਼ੇ ਬਾਰੇ ਸ਼ਰਧਾ ਤੇ ਸਤਿਕਾਰ ਨਾਲ ਲਿਖਦਿਆਂ ਹੋਇਆਂ ਵੀ ਤਰਕ ਦਾ ਹੱਥ ਨਹੀਂ ਛੱਡਿਆ । “ਡਾਕਟਰ ਬਲਬੀਰ ਸਿੰਘ ਦੇ ਸਾਰੇ ਲੇਖਾਂ ਵਿਚ ਕਿਧਰੇ ਭੀ ਇਹ ਪ੍ਰਗਟ ਨਹੀਂ ਹੁੰਦਾ ਕਿ ਗੁਰਮਤਿ ਦੀ ਵਡਿਆਈ ਜਾਂ ਵਿਸ਼ੇਸ਼ਤਾ ਦਰਸਾਉਣ ਲਈ ਆਪ ਨੇ ਹੋਰ ਧਰਮਾਂ ਜਾਂ ਧਾਰਮਿਕ ਆਗੂਆਂ ਨੂੰ ਨਿੰਦਿਆਂ ਜਾਂ ਛੂਟਾਇਆ ਹੈ । ਆਪ ਦੇ ਹਰ ਉਸ ਲੇਖ ਵਿਚੋਂ ਜਿਸ ਵਿਚ ਆਪ ਨੇ ਵੱਖ ਵੱਖ ਧਰਮਾਂ ਦਾ ਟਾਕਰਾ ਕੀਤਾ ਹੋਵੇ , ਸਹਿਨਸ਼ੀਲਤਾ, ਉਦਾਰਤਾ, ਤੇ ਵਿਸ਼ਾਲ ਦ੍ਰਿਸ਼ਟੀ ਦੇ ਸਬਕ ਮਿਲਦੇ ਹਨ।3 ਡਾਕਟਰ, ਸਾਹਿਬ ਨੇ ਬਹੁਤ ਸਾਰੇ ਧਰਮਾਂ ਦਾ ਅਧਿਐਨ ਕੀਤਾ ਸੀ ਤੇ, ਉਨ੍ਹਾਂ ਦਾ ਮਨੋਰਥ ਸਿੱਖ ਧਰਮ ਜਾਂ ਗੁਰਮਤਿ ਦੀ ਆਧੁਨਿਕ ਪਰਿਸਥਿਤੀਆਂ ਦੇ ਸੰਧਰਭ ਵਿਚ ਪੁਨਰ-ਵਿਆਖਿਆ ਸੀ ਨਾ ਕਿ, ਖ਼ਾਹਮਹ ਦਾ ਵਾਦ ਵਿਵਾਦ ਖੜਾ ਕਰਨ । ਡਾਕਟਰ ਸਾਹਿਬ ਦੀ ਸਾਰੀ ਰਚਨਾ ਦਾ ਕੇਂਦਰ ਬਿੰਦੂ ਧਰਮ ਤੇ ਵਿਸ਼ੇਸ਼ ਕਰਕੇ ,