ਪੰਨਾ:Alochana Magazine July, August and September 1986.pdf/71

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

67 ਆਲੋਚਨਾ/ਜੁਲਾਈ-ਸਤੰਬਰ 1986 ਹਸਰਤ ਦਾ ਯਾਰ ਸੀ. ਉਂਗਲੀ ਫੜ ਕੇ ਕਵਿਤਾ ਦੇ ਮਾਰਗ ਤੇ ਤੋਰਨ ਵਾਲਾ ਮਹਿਰਮ ਵੀ ਸੀ । ਹਸਰਤ ਅੱਜ ਤਕ ਉਸ ਨੂੰ ਯਾਦ ਕਰਕੇ ਦੁੱਖੀ ਹੋ ਜਾਂਦਾ ਹੈ । ਦੋਹਾਂ ਨੇ ਰਲ ਕੇ ਕਦੀ ਇਕ ਸੰਸਥਾ ਬਣਾਈ ਸੀ : “ਪੰਜਾਬੀ ਦਰਬਾਰ' । ਲੇਖਕਾਂ ਨੂੰ ਹਰ ਸਾਲ ਸ਼ੇਸ਼ਟ ਰਚਨਾਵਾਂ ਤੇ ਸਨਮਾਨ-ਪੱਤਰ ਦਿਆ ਕਰਦੇ ਸਨ, ਬਾਅਦ ਵਿਚ ਇਸ ਸੰਸਥਾ ਦੀ ਗੈਸ ਵਿਚ ਕਈ ਸੰਸਥਾਵਾਂ ਨੇ ਇਹ ਕੰਮ ਕੀਤਾ, ਪਰ ਪਰਿਪਾਟੀ ਇਨ੍ਹਾਂ ਨੇ ਚਲਾਈ ਸੀ । ਨਫਰਤ ਦੇ ਪਾਤਰਾਂ ਦੀ ਉਸ ਰੀ ਬਾਬ ਕਰਦਾ ਹੈ । ਚੰਡੀਗੜ੍ਹ ਉਸ ਦੇ ਘਰ ਸੀ ਸਿਰੀ ਰਾਮ ਅਰਸ਼, ਹਸਰਤ ਤੇ ਮੈਂ ਸ਼ਾਮ ਦਾ ਰੰਗ ਮਾਣ ਰਹੇ ਸਾਂ । ਇਕ ਲੇਖਕ ਇਕ ਨੌਜਵਾਨ ਲੜਕੀ ਨੂੰ ਲੈ ਕੇ ਸਿੱਧਾ ਅੰਦਰ ਆ ਵੜਿਆ । ਲੇਖਕ ਇਹ ਵਿਖਾ ਰਿਹਾ ਸੀ ਕਿ ਉਹ ਵੱਡੀ ਉਮਰ ਵਿਚ ਵੀ ਮਾਸ਼ੂਕ ਲਈ ਫਿਰਦਾ ਹੈ । ਅਰਸ਼ ਤੇ ਮੈਂ ਖਾਮੋਸ਼ ਰਹੇ, ਸਾਨੂੰ ਪਤਾ ਸੀ ਚਸ਼ਰਤ ਉਸ ਨੂੰ ਚੰਗਾ ਨਹੀਂ ਸਮਝਦਾ । ਕੁ ਭਾਬੀ ਨਾਲ ਗੱਲੀਂ ਲਗ ਪਈ, ਲੇਖਕ ਨੇ ਆਪਣੇ ਆਪ ਹੀ ਉਸ ਦਾ ਫਰਿਜ ਖੋਲ੍ਹਿਆ ਤੇ ਗਲਾਸ ਵਿਚ ਪਾਉਣ ਲਈ ਬਰਫ ਕੱਢ ਲਈ । ਹਸਰਤ ਉਸ ਦੇ ਗਲ ਪੈ ਗਿਆ, “ਤੂੰ ਮੇਰੇ ਹੁੰਦਿਆਂ, ਮੇਰੇ ਫਰਿਜ ਵਿਚ ਆਪਣੇ ਆਪ ਹਥ ਕਿਉਂ ਮਾਰਿਆ ? ਮੈਂ ਮਰ ਗਿਆਂ !" ਲੇਖਕ ਬਹੁਤ ਸ਼ਰਮਿੰਦਾ ਹੋ ਗਿਆ, ਵਾਪਸ ਚਲਾ ਗਿਆ । ਬਾਅਦ ਵਿਚ ਮੈਂ ਕਿਹਾ, 'ਯਾਰ, ਐਸੀ ਬੇਇੱਜ਼ਤੀ ਨਹੀਂ ਸੀ ਕਰਨੀ ? ਉਹ ਬੋਲਿਆ, “ਕਾਂ, ਟੈਨੂੰ ਪਤਾ ਨਹੀਂ, ਇਹ ਬੜਾ ਘਟੀਆ ਇਨਸਾਨ ਐ । ਧੀ ਜਿੱਡੀ ਕੁੜੀ ਨਾਲ ਲਈ ਫਿਰਦੈ, ਕੋਈ ਪੁਛੇ ਤੂੰ ਖੇਹ ਖਾਣੀ ਐ, ਬਾਹਰ ਕਿਤੇ ਜਾ । ਮੇਰੇ ਘਰ ਕਿਉਂ ਆ ਵੜਿਐਂ ? 'ਲ, ਤੂੰ ਛੱਡ । ਤੇਰੇ ਵਰਗੇ ਦੂਲਿਆਂ ਨੂੰ ਚਿੰਤਾ ਨਹੀਂ ਲਾਉਣੀ ਚਾਹੀਦੀ ।" | ਉਹ ਜਦੋਂ ਵੀ ਮੈਨੂੰ ਮਿਲਦੈ, 'ਪੰਜਾਬ ਦਾ ਦੂਲਾ ਸ਼ੇਰ" ਕਹਿ ਕੇ ਜੱਫੀ ਪਾ ਲੈਂਦੇ। ਜੱਫੀ ਵੀ ਉਹੋ ਜਿਹੋ ਜਿਹੀ ਪਹਿਲਵਾਨ ਪਾਉਂਦੇ ਨੇ । ਹੱਡਾਂ ਪੈਰਾਂ ਦਾ ਉਹ ਮੋਕਲਾ ਅਤੇ ਉਸ ਦੇ ਸ਼ਕਤੀਸ਼ਾਲੀ ਹੈ, ਹੱਥ ਵੀ ਦਬ ਕੇ ਘੁਟਦੇ, ਜੱਫਾ ਵੀ ਅੰਨ੍ਹਾ ( ਪਹਿਲ ਤਾਂ ਮੈਂ ਸੱਜੇ ਪਾਸੇ ਨਹੀਂ ਸਾਂ ਤੁਰਦਾ । ਗੱਲ ਕਰਦਿਆਂ ਕਰਦਿਆਂ ਭਾਅ ਜੀ......ਉਹ ਸੱਜੇ ਮੋਢੇ ਉਤੇ ਅਜਿਹਾ ਧੱਫਾ ਮਾਰਦਾ ਸੀ ਕਿ ਬੰਦਾ ਬੱਦਲ ਜਾਂਦਾ ਸੀ। ਹੁਣ ਇਹ ਆਦਤ ਨਹੀਂ ਰ । ਹੁਣ ਉਹ ਅਫਸਰ ਵੀ ਬਹੁਤ ਵੱਡਾ ਬਣ ਗਿਐ, ਸ਼ਾਇਦ ਅਫਸਰੀ ਮਨੁੱਖ ਦਾ ਵਿਹਾਰ ਬਦਲ ਦੇਂਦੀ ਹੈ । ਪਹਿਲਾਂ ਪਹਿਲ ਉਹ ਹਰ ਮਹਿਫਲ ਵਿਚ ਗੁਟਕਦਾ ਸੀ, ਅਜ ਕਲ ਉਸ ਦੀ ਸੰਗਤ ਗਿਣਵੇਂ ਲੋਕਾਂ ਨਾਲ ਬੜੇ ਖਾਮੋਸ਼ ਢੰਗ ਨਾਲ ਹੁੰਦੀ ਹੈ । ਛੇਤੀ ਕੀਤਿਆਂ ਉਹ ਮਨ ਦੀ ਗੰਢ ਨਹੀਂ ਖੌਲਦਾ ਤੇ ਜਿਸ ਨਾਲ ਖੁਲ ਜਾਵੇ ਤਾਂ ਮਨ ਦੀ ਪਰੀ ਕਿਤਾਬ ਉਸ ਨੂੰ ਪੜ੍ਹਾ ਦੇਂਦਾ ਹੈ । ਉਹ ਦੋਸਤ ਤੋਂ ਡੂੰਘੀ ਵਫ਼ਾ ਅਤੇ ਅਨਿੰਨ ਵਿਸ਼ਵਾਸ ਮੰਗਦਾ ਹੈ, ਦਾ ਵੀ ਹੈ । ਪਰ ਅੱਜ ਦੀ ਇਸ ਮਸ਼ੀਨੀ ਦੁਨੀਆਂ ਵਿਚ ਵਫ਼ਾ ਤੇ ਵਿਸ਼ਵਾਸ ਪਰ ਲਾ ਕੇ ਉਡ ਗਏ ਨੇ । ਉਸ ਦੇ ਅੰਦਰ ਦੇ ਅਗਨੀਆਂ ਪ੍ਰਜਵਲਿਤ ਹਨ ਜਿਨ੍ਹਾਂ ਕਰਕੇ ਉਹ ਸਦਾ ਚੜਦੀ