ਪੰਨਾ:Alochana Magazine July, August and September 1986.pdf/74

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਆਲੋਚਨਾ/ਜੁਲਾਈ-ਸਤੰਬਰ 1986 ਮੈਂ ਹੁਸੀਨ ਜਿਸ ਦੇ ਰੋਮ ਰੋਮ ਵਿਚ ਕਾਮ ਦੇ ਅੰਗਿਆਰ ਦੇਖਦਾ ਹਾਂ ! ਅਨੇਕਾਂ ਰੰਗਾਂ ਦੇ ਜਲੌ ਦੇ ਰਹੇ ਕੌੜਾਂ ਹੁਸੀਨ ਫੁੱਲ ਮਰੇ ਭਾਵਾਂ ਨੂੰ ਹਲੂਣ ਦੇਦੇ ਹਨ । - ਪ੍ਰੀਤ-ਲੜੀ, ਦਸੰਬਰ 85, ਪੰਨਾ 46) ਉਸ ਦਾ ਮਨ, ਆਤਮਾ ਤੇ ਸਰੀਰ ਇਸ਼ਕ ਲਈ ਅਮੁੱਕ ਵੇਗ ਨਾਲ ਭਰੇ ਪਏ ਹਨ । ਉਹ ਆਪਣਾ ਇਸ਼ਕ ਲੁਕਾਉਂਦਾ ਨਹੀਂ ਅਤੇ ਜਿਹੜੀ ਨਾਇਕਾ ਉਸ ਨੂੰ ਮੋਹ ਲਵੇ, ਉਸ ਦਾ ਨੇੜ ਪ੍ਰਾਪਤ ਕਰਨ ਲਈ ਉਹ ਹਰ ਹੀਲਾ ਵਸੀਲਾ ਵਰਤਦਾ ਹੈ-ਸਰੀਰਿਕ ਸੰਪਰਕ ਭਾਵੇਂ ਪ੍ਰਾਪਤ ਹੋਵੇ ਜਾਂ ਨਾ, ਪਰ ਉਸ ਦੀ ਕੁਰਬਤ ਦਾ ਅਹਿਸਾਸ ਹੀ ਉਸ ਨੂੰ ਹਿਲੋਰਾ ਦੇਂਦਾ ਹੈ, ਜ਼ਿੰਦਗੀ ਵਿਚ ਸਦਾ ਜਵਾਨ ਰਹਿਣ ਦੀ ਉਮੰਗ ਨੂੰ ਭਖਾਉਂਦਾ ਹੈ । ਸ. ਗੁਰਬਖ਼ਸ਼ ਸਿੰਘ ਵੀ ਇਸ਼ਕ ਤੇ ਕਾਮ ਨੂੰ 'ਭਖਦੀ ਜੀਵਨ-ਚੰਗਿਆੜੀ' ਆਖਿਆ ਕਰਦੇ ਸਨ । ਜ਼ਿੰਦਗੀ ਦੇ ਅੰਤਿਮ ਪਲਾਂ ਤਕ ਉਹ ਯੁਵਕ ਕੁੜੀਆਂ ਦੀ ਅੱਖ ਵਿਚ ਚੰਗਾ ਲਗਣ ਤੇ ਯਤਨਸ਼ੀਲ ਰਹੇ। ਜਾਪਦਾ ਹੈ ਹਸਰਤ' ਨੇ ਵੀ ਇਹ ਪਾਠ ਦਾਰ ਜੀ ਦੇ ਪ੍ਰੀਤ-ਫਲਸਫੇ ਤੋਂ ਪ੍ਰਾਪਤ ਕੀਤਾ ਹੈ । ਆਪਣੀ ਇਕ ਕਵਿਤਾ 'ਜੋਬਨ' ਵਿਚ ਉਹ ਲਿਖਦਾ ਹੈ : “ਇਕ ਜੋਬਨ ਮੈਂ ਬੰਨ ਬਿਠਾਇਆ ਇਕ ਜੌਬਨ ਮੈਂ ਡੀਕ ਲਿਆ । ਇਕ ਜੋਬਨ ਮੈਂ ਅਜੇ ਹੰਢਾਉਣਾ ਇਕ ਅੱਗ ਦਾ ਦਰਿਆ ਪੀ ਜਾਣਾ' ਇਸ ਲਈ ਉਹ ਦੇਸ਼ ਵਿਦੇਸ਼ ਜਿਥੇ ਵੀ ਜਾਵੇ, ਇਸ਼ਕ ਦੀ ਭਾਲ ਵਿਚ ਰਹਿੰਦਾ ਹੈ । ਘਰ ਪੂਤ ਵੀ ਉਹ ਆਪਣੇ ਫਰਜ਼ ਪੂਰੀ ਤਰ੍ਹਾਂ ਨਿਭਾਉਂਦਾ ਹੈ---ਆਮ ਤੌਰ ਤੇ ਉਸ ਦੀ ਸ਼ਾਮ ਦੋਸਤਾਂ ਸੰਗ ਬੀੜ ਦੀ ਹੈ ਪਰ ਜੇ ਉਸ ਨੇ ਕਿਸੇ ਮਹਿਬੂਬਾ ਨੂੰ ਮਿਲਣਾ ਹੋਵੇ ਤਾਂ ਦੋਸਤਾਂ ਤੋਂ ਐਸੀ ਅੱਖ ਬਚਾਉਂਦਾ ਹੈ ਕਿ ਕਿਤੇ ਨਜ਼ਰ ਨਹੀਂ ਆਉਂਦਾ। ਬੈਂਕਾਕ ਕਾਨਫ਼ੀਸ ਦੇ ਡੈਲੀਗੋਟਾਂ ਵਿਚ ਜਦ ਮੈਂ ਉਸ ਦਾ ਨਾਮ ਵੀ ਪੜ੍ਹਿਆ ਤਾਂ ਬਹੁਤ ਖੁਸ਼ ਹੋਇਆ, ਪਰ ਉਹ ਕਿਸੇ ਸ਼ਾਮ ਵੀ ਮੈਨੂੰ ਨਹੀਂ ਲੱਭਿਆ । ਪਤਾ ਨਹੀ ਕਿਥੇ ਲੰਬੀ ਚੁੱਭੀ ਮਾਰ ਜਾਂਦਾ ਸੀ ? ਭਾਵੇਂ ਮੈਂ ਉਸ ਦੀ ਇਸ ਪ੍ਰਵਿਰਤੀ ਨਾਲ ਸਹਿਮਤ ਨਹੀਂ ਹਾਂ, ਤਾਂ ਵੀ ਉਹ ਮੇਰਾ ਪਰਮ ਮਿੱਤਰ ਹੈ । ਮਿੱਤਰਤਾ ਉਸ ਦਾ ਧਰਮ ਹੈ, ਮੇਰਾ ਵੀ ਇਹੀ ਇਸ਼ਟ ਹੈ । ਸਾਡੀ ਇਹ ਸਾਂਝੀ ਕੜੀ ਸਾਨੂੰ ਇਕ ਸੰਗਲ ਵਿਚ ਈ ਰਖਦੀ ਹੈ । ਪੱਤਰਤਾ ਕਾਰਣ ਹੀ ਉਹ ਧੜੇਬੰਦੀ ਜਾਂ ਹਮਖਿਆਲਾਂ ਦੀ ਇਕ ਜਥੇਬੰਦੀ ਵਿਚ faਧਵਾਸ ਰੱਖਦਾ ਹੈ । ਸੇਖੋਂ, ਅਤਰ ਸਿੰਘ ਤੇ ਨਰਿੰਦਰ ਪਾਲ ਸਿੰਘ ਉਸ ਦੇ ਸਤਿਕਾਰ ਦੇ ਕਰ ਹਨ । ਦੁੱਗਲ, ਸੇਠੀ, ਅਜੀਤ ਕੌਰ ਦਾ ਉਹ ਮਦਾਹ ਹੈ । ਕਸੇਲ ਤੇ ਕਾਂਗ ਨੂੰ ਅੱਜ à ਲੱਚਕ ਸਮਝਦਾ ਹੈ । ਗਾਰਗੀ ਭਾਵੇਂ ਨਾਟ ਸਮਰਾਟ ਹੈ ਤਾਂ ਵੀ ਉਹ ਸੋਨੀ ਦੀ ਲਾਸ਼ , ਨੂੰ ਘਟ ਨਹੀਂ ਮੰਨਦਾ । ਨਿਤਸ਼ੇ ਵਿਚ ਵੀ ਉਸ ਦਾ ਵਿਸ਼ਵਾਸ਼ ਹੈ---ਐਜਗ ne