ਪੰਨਾ:Alochana Magazine July, August and September 1986.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

71 ਆਲੋਚਨਾ/ਜੁਲਾਈ-ਸਤੰਬਰ 1986 ਤੇ ਏਲੀਅਟ ਉਸ ਦੀ ਪਿਯ ਕਵੀ ਹਨ । ਡਾਂ, ਸੀਤਲ ਅਤੇ ਪ੍ਰੋ. ਗੁਲਵੰਤ ਸਿੰਘ ਸਾਹਵੇਂ ਉਸ ਦਾ ਸਿਰ ਝੁਕਦਾ ਹੈ । ਕੁਲਦੀਪ ਸਿੰਘ ਸੇਠੀ ਨੂੰ ਲੋਕ ਭਾਵੇਂ ਭੁਲ ਗਏ ਹਨ ਪਰ ਉਸ ਦੀ ਸੰਪਾਦਨਾ ਦੇ ‘ਜਾਗਿਤੀ ਵਿਚ ਉਹ ਸਦਾ ਜੀਵਿਤ ਹੈ । ਭਾਵੇਂ ਉਹ ਕਮਿਊਨਿਸਟਾਂ ਨਾਲ ਜੜ ਨਹੀਂ ਸਕਿਆ ਪਰ ਕਾਰਲ ਮਾਰਕਸ ਨੂੰ ਇਸ ਦੌਰ ਦਾ ਵਡਾ ਚਿੰਤਕ ਸਮਝਦਾ ਹੈ । ਅਤੇ ਸਭ ਤੋਂ ਵੱਧ ਉਸ ਦਾ ਗੁਰੂ ਗੋਬਿੰਦ ਸਿੰਘ ਦੇ ਸ਼ਕਤੀਵਾਦ ਵਿਚ ਵਿਸ਼ਵਾਸ ਹੈ ਇਸੇ ਵਿਸ਼ਵਾਸ ਕਾਰਣ ਉਹ ਸਫ਼ੀਰ ਦੀ ਸ਼ਾਇਰੀ ਦਾ ਕਾਇਲ ਹੈ । ਉਸ ਦੀ ਸ਼ਾਇਰੀ ਵਿਚ ਮੋਹਨ ਸਿੰਘ ਦੀ ਰੋਮਾਂਟਿਕਤਾ ਤੇ ਬਾਵਾ ਬਲਵੰਤ ਦੀ ਬੌਧਿਕਤਾ ਵੀ ਹੈ ! ਭਾਵੇਂ ਅਟਾਰੀ (ਈਸ਼ਰ ਸਿੰਘ) ਨਾਲ ਉਸ ਦੀ ਸਾਂਝ ਹੁਣ ਕੁਝ ਘਟ ਗਈ ਸੀ ਪਰ ਜਦ ਵੀ ਸਮੀਖਿਆ ਬੋਰਡ ਦੀ ਗੱਲ ਤੁਰਦੀ ਹੈ ਉਹ ਅਟਾਰੀ ਦੇ ਅੰਗ ਸੰਗ ਤੁਰਦਾ ਆ ਰਿਹਾ ਹੈ । ਉਸ ਦਾ ਪਿਆਰ ਤੇ ਨਫ਼ਰਤ ਦੋਵੇਂ ਹੀ ਬਲਵਾਨ ਹਨ । (ਉਹ ਸਾਹਿਤ ਸਮੀਖਿਆ ਬੋਰਡ ਦਾ ਫਾਉਡਰ ਜਨਰਲ ਸਕੱਤਰ ਅਤੇ ਇਸ ਦੇ ਸੰਸਥਾਪਕ ਹੈ)। ਪਹਿਲਾਂ ਪਹਿਲ ਉਸ ਨੂੰ ਕਰੜੀ ਆਲੋਚਨਾ ਤੇ ਹਾਸ ਦਾ ਸਾਹਮਣਾ ਕਰਨਾ ਪਿਆ ਸੀ ਪਰ ਜੇ ਸਾਰਾ ਪਿੰਡ ਉਸ ਨੂੰ ਟਿੱਚ ਸਮਝਦਾ ਸੀ ਤਾਂ ਵੀ ਉਹ ਲਹੂ ਚੂਵਾਲ ਦੇ ਸਾਧ ਵਾਂਗ ਸਾਰੇ ਪਿੰਡ ਨੂੰ ਟਿੱਚ ਸਮਝਦਾ ਸੀ : ਉਸ ਵਿਚ ਅਟਕ ਦਰਿਆ ਵਰਗੀ ਅਰੁਕ ਵੋਗ ਤੇ ਠਾਠਾਂ ਮਾਰ ਦੀਆਂ ਛੱਲਾਂ ਸਨ, ਜਿਨ੍ਹਾਂ ਵਿਚ ਸਭ ਵਿਰੋਧਾਂ ਦੇ ਪੈਰ ਉਖੜ ਗਏ ਹਨ । ਇਸ ਵੇਲੇ ਉਹ ਕਵਿਤਾ ਤੇ ਆਲੋਚਨਾ ਦੇ ਖੇਤਰਾਂ ਵਿਚ ਆਪਣਾ ਨਾਮ ਪੈਦਾ ਕਰ ਚੁੱਕਾ ਹੈ । ਖਾਸ ਕਰਕੇ ਕਵਿਤਾ ਦੇ ਖੇਤਰ ਵਿਚ ਉਸ ਦੇ ਹਸਤਾਖਰ ਸਭ ਤੋਂ ਵੱਖਰੇ ਸਿਝਾਣੇ ਜਾ ਸਕਦੇ ਹਨ । | ਉਹ ਜ਼ਿੰਦਗੀ ਵਿਚ ਸ਼ਮੇ ਪੈਦਾ ਕਰਨ ਦਾ ਹਾਮੀ ਹੈ । ਇਸ ਲਈ ਜਦ ਵੀ ਇਸ ਮਿਲਦਾ ਹੈ ਤਾਂ ਸਭ ਤੋਂ ਪਹਿਲਾਂ ਪੁੱਛਦਾ ਹੈ ‘ਕੋਈ ਕੰਤਕ ਰਚਿਐ ਭਾਅ ਜੀ ? ਸਵਾਲ ਤੇ ਮੈਂ ਸਿਰਫ਼ ਮੁਸਕਾਉਂਦਾ ਹਾਂ ਤਾਂ ਉਹ ਮੇਰੇ ਮੋਢੇ ਝੰਝੜਦਾ ਹੋਇਆ ਆਖਦਾ ਹੈ “ਕੋਈ ਕੌਤਕ ਰਚਿਆ ਕਰ, ਕਾਂਗ, ਕੌਤਕੇ ਬਿਨਾਂ ਇਹ ਜ਼ਿੰਦਗੀ ਕੁਝ ਵੀ ਨਹੀਂ । ਉਸ ਲਈ ਕੌਤਕ ਰਚਨਾ ਜਾਂ ਕੋਈ ਮਹਾਨ ਕਾਰਨਾਮਾ) ਕਰਾਮਾਤ ਦੇ ਬਰਾਬਰ ਹੈ ।