ਪੰਨਾ:Alochana Magazine July, August and September 1986.pdf/76

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਪੁਸਤਕ ਪਰਚੇ ਮਸ਼ਾਲਚੀ-ਇਕ ਅਧਿਐਨ -ਡਾ. ਸ. ਸ. ਦੁਸਾਂਝ ਡਾ. ਗੁਰਚਰਨ ਸਿੰਘ ਰਾਓ ਦਾ ਨਾਵਲ 'ਮਸ਼ਾਲਚੀ' ਪੰਜਾਬੀ ਨਾਵਲ ਜਗਤ ਦੀ ਇਕ ਵਰਣਨਯੋਗ ਪ੍ਰਾਪਤੀ ਹੈ । ਸਮੇਂ ਪੱਖ ਇਸਦਾ ਕਰਮਖੇਤਰ ਲਗਾਤਾਰ ਚਾਰ ਦਹਾਕਿਆਂ ਵਿਚ ਪਸਰਿਆ ਹੋਇਆ ਹੈ । ਦੂਜੀ ਸੰਸਾਰ ਜੰਗ ਦੇ ਸ਼ੁਰੂ ਹੋਣ ਤੋਂ ਲੈ ਕੇ 1980 ਦੀ ਚੋਣ ਤੱਕ । ਸਥਾਨ ਪੱਖੋਂ ਪੰਜਾਬ ਦੇ ਪਿੰਡ ਅਤੇ ਯੂ. ਪੀ. ਦੇ ਕਿਸੇ ਵੱਡੇ ਸ਼ਹਿਰ ਦੀ ਇਕ ਮਜ਼ਦੂਰ ਬਸਤੀ ਨੂੰ ਕਹਾਣੀ ਦਾ ਕਰਮ ਖੇਤਰ ਬਣਾਇਆ ਹੈ । ਪੰਜਾਬੀ ਨਾਵਲਾਂ ਵਿਚ ਪੰਜਾਬ ਦੇ ਪਿੰਡ ਕਈ ਵਾਰ ਚਿੱਤਰੇ ਗਏ ਹਨ ਪਰ ਜਿਸ ਕੋਣ ਤੋਂ ਡਾਕਟਰ ਰਾਓ ਨੇ ਪੰਜਾਬ ਦੇ ਪੇਂਡੂ ਅਰਥਚਾਰੇ ਤੇ ਭਾਈਚਾਰੇ ਨੂੰ ਚਿਤਰਿਆ ਹੈ ਉਹ ਨਿਰਸੰਦੇਹ ਨਵੇਕਲਾ ਤੇ ਨਾਵਲੀ ਦ੍ਰਿਸ਼ਟੀ ਤੋਂ ਸਲਾਹੁਣ ਯੋਗ ਹੈ । ਪੰਜਾਬ ਦੇ ਪੇਂਡੂ ਜੀਵਨ ਬਾਰੇ ਬੜੇ ਥੋੜੇ ਨਾਵਲ ਲਿਖੇ ਗਏ ਹਨ । ਪੇਂਡੂ ਜੀਵਨ ਬਾਰੇ ਲਿਖੇ ਨਾਵਲਾਂ ਵਿਚ ਆਮ ਕਰਕੇ ਪਿੰਡ ਦੇ ਆਰਥਿਕ ਤੇ ਭਾਈਚਾਰਿਕ ਢਾਂਚੇ ਨੂੰ ਕਿਰਸਾਣੀ ਦੇ ਧੁਰੇ ਤੋਂ ਸਮਝਣ ਦੇ ਜਤਨ ਕੀਤੇ ਗਏ ਹਨ । ਭਾਵੇਂ ਗਲਤ ਨਹੀਂ ਪਰ ਸੀਰੀਆਂ, ਸਾਂਝੀਆਂ ਤੇ ਲਾਰਮੀਆਂ ਦੀਆਂ ਪੇਂਡੂ ਅਰਥਚਾਰੇ ਵਿਚ ਕਾਰ ਇਹ ਦ੍ਰਿਸ਼ਟੀਕੋਣ ਕਰਦਗੀਆਂ ਨੂੰ ਪੂਰਾ ਵਜ਼ਨ ਨਾ ਦੇਣ ਕਾਰਨ ਉਲਾਰ ਜ਼ਰੂਰ ਹੋ ਜਾਂਦਾ ਰਿਹਾ ਹੈ । ਗੁਰਦਿਆਲ ਸਿੰਘ ਨੇ ਆਪਣੇ ਪਲੇਠੀ ਦੇ ਨਾਵਲ 'ਮੜੀ ਦਾ ਦੀਵਾ' ਵਿਚ ਸੀਰੀਆਂ ਦੀ ਸਮੱਸਿਆ ਨੂੰ ਪਹਿਲੀ ਵਾਰੇ ਗੰਭੀਰਤਾ ਨਾਲ ਚਿਤਰਿਆ ਜਿਸ ਕਾਰਨ ਉਹ ਨਾਵਲ ਪੰਜਾਬੀ ਨਾਵਲ ਜਗਤ ਵਿਚ ਇਕ ਮੀਲ ਪੱਥਰ ਬਣ ਗਿਆ। ਡਾਕਟਰ ਰਾਓ ਦਾ ਨਾਵਲ ਮਸ਼ਾਲਚੀ ਨਿਰਸੰਦੇਹ 'ਮੜੀ ਦਾ ਦੀਵਾ ਨਾਲੋਂ ਅਗਲੀ ਪੁਲਾਂਘ ਹੈ । ਪੰਜਾਬ ਦੇ ਪੇਂਡੂ ਜੀਵਨ ਨੂੰ ਨਵਲੀ ਚਿਤਰਪਟੇ ਤੇ ਪੇਸ਼ ਕਰਨ ਵਿਚ ਨਿਰਸੰਦੇਹ ਡਾਕਟਰ ਰਾਓ ਪੰਜਾਬੀ ਦੇ ਹੋਰ ਨਾਵਲਕਾਰਾਂ ਨਾਲੋਂ ਵੱਧ ਸਫ਼ਲ ਪਰਤੀਤ ਹੁੰਦਾ ਹੈ ।