ਪੰਨਾ:Alochana Magazine July-August 1959.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਵਿਚ ਸੰਘਣਾ-ਪਨ ਨਹੀਂ ਪੈਦਾ ਕੀਤਾ। ਹਾਂ ਦੇਸ਼-ਵੰਡ ਦੀ ਘਟਨਾ ਨੇ ਸਾਨੂੰ ਝੂਣਿਆ ਹੈ ਤੇ ਇਸ ਨਾਲ ਪੰਜਾਬੀ ਸਾਹਿਤ ਵਿਚ ਇਕ ਪੜਾ ਬਣਿਆ ਹੈ । ਪਰ ਫ਼ੇਰ ਅਰੀ ਰਾਹ ਰੁਕ ਗਿਆ ਹੈ । ਜੇਕਰ ਸਾਡੇ ਸਮਾਜ ਦੇ ਮਨੁਖ ਹੀ ਸਿਧ-ਪਧਰੇ, ਬੇਹਿੰਮਤੇ ਤੇ ਸੁਖਾਵੇਂ ਹਨ, ਤਾਂ ਸਾਡੇ ਨਾਵਲਾਂ ਦੇ ਪਾਤਰ ਕਿਵੇਂ ਗੋਲ, ਤਿਲਕਵੇਂ ਤੇ ਗੁਝਲਦਾਰ ਬਣ ਸਕਦੇ ਹਨ ਤੇ ਨਾਵਲ ਵਿਚ ਵਧੇਰੇ ਦਿਲਚਸਪੀ ਦਾ ਕਾਰਨ ਬਣ ਸਕਦੇ ਹਨ ? ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਸੁਧਾਰ ਦੀ ਲਹਿਰ ਚਲੀ ਸੀ ਤੇ ਸੁਧਾਰਕ ਵਿਸ਼ਿਆਂ ਤੇ ਨਾਵਲ ਲਿਖੇ ਗਏ, ਪਰ ਹੁਣ ਸੁਧਾਰ ਨਾਲ ਕੋਈ ਕੰਮ ਨਹੀਂ ਸਰ ਸਕਦਾ । ਤੇ ਇਹ ਸੋਮਾ ਵੀ ਮੁਕ ਗਿਆ ਹੈ । ਨਾਵਲ ਨੂੰ ਇਸ ਸਮਾਜਕ ਵਿਕਾਸ਼ ਨਾਲ ਸੰਬੰਧਤ ਕਰਦਿਆਂ ਅਤੇ ਪਛੋਕੜ ਵਿਚ ਰਖਦਿਆਂ ਇਸ ਲੇਖ ਵਿਚ . ਅਸੀਂ ਸੁਰਿੰਦਰ ਸਿੰਘ ਨਰੂਲਾ ਦੇ ਨਵੇ ਨਾਵਲ ‘ਦਿਲ ਦਰਿਆ ਨੂੰ ਵਿਚਾਰਨ #ਗੇ ਹਾਂ । ਇਸ ਨਾਵਲ ਦਾ ਕਰਮ-ਖੇਤਰ ਨਵਾਂ ਅਤੇ ਇਸ ਦੇ ਪਾਤਰ ਜੀਵਨ ਦੇ ਉਸ ਰੱਦੇ ਵਿਚੋਂ ਲਏ ਗਏ ਹਨ, ਜਿਸ ਵਿਚੋਂ ਪੰਜਾਬੀ ਨਾਵਲਾਂ ਵਿਚ ਬਹੁਤ ਘਟ ਲਏ ਜਾਂਦੇ ਹਨ । ਇਹ ਨਾਵਲ ਜੇਕਰ ਇਕ ਪਾਸੇ ਉਚਵਰਗ ਦੇ ਜੀਵਨ ਨਾਲ ਸਬੰਧ ਰਖਦਾ ਹੈ ਤਾਂ ਦੂਜੇ ਪਾਸੇ ਇਕ ਕਲਾਕਾਰ ਨੂੰ ਸਾਡੇ ਸਾਹਮਣੇ ਪੇਸ਼ ਕਰਦਾ ਹੈ । , ਨਾਵਲ ਦਾ ਮੁੱਖ ਪਾਤਰ ਹੋਣ ਦਾ ਸਨਮਾਨ ਦੋ ਪਾਤਰਾਂ ਵਿਚ ਵੰਡਿਆ ਜਾਂਦਾ ਹੈ । ਪਹਿਲਾਂ ਇਸ ਸਤਿਕਾਰ ਨੂੰ ਕਾਮਨੀ ਦੇਵੀ, ਜੋ ਇਕ ਸਫਲ ਅਤੇ ਅਮੀਰ ਬੈਰਿਸਟਰ ਰਵੀ ਸ਼ੰਕਰ ਦੀ ਪਤਨੀ ਹੈ, ਲੈਂਦੀ ਹੈ । ਕਾਮਨੀ ਦੇਵੀ ਨੂੰ ਨਾਵਲਕਾਰ ਸਾਹਿਤਕਾਰਾਂ ਤੇ ਕਲਾਕਾਰਾਂ ਦੇ ਸਰਪ੍ਰਸਤ ਦੇ ਰੂਪ ਵਿਚ ਪੇਸ਼ ਕਰਦਾ ਹੈ । ਉਹ ਉਚ ਵਰਗ ਦੀ ਤੀਵੀਂ ਆਪਣੇ ਵਰਗ ਦੇ ਰੁਖੇ ਜੀਵਨ ਦੀ ਅਕਿਆਈ ਨੂੰ ਤੋੜਨ ਲਈ ਸਾਹਿਤ ਤੇ ਕਲਾ ਦੀ ਸਰਪ੍ਰਸਤੀ ਦੇ ਖੋਲ ਹੇਠਾਂ ਆਪਣੇ ਆਲੇ ਦੁਆਲੇ ਦੇ ਕਲਾਕਾਰਾਂ ਤੇ ਸਾਹਿਤਕਾਰਾਂ ਦਾ ਝੁਰਮਟ ਜੇਹਾ ਇਕੱਠਾ ਕਰ ਲੈਂਦੀ ਹੈ ਤੇ ਇਸ ਤਰ੍ਹਾਂ ਆਪਣੇ ਲਈ ਮਨੋਰੰਜਨ ਦਾ ਸਾਮਾਨ ਪੈਦਾ ਕਰਦੀ ਹੈ । ਇਸ ਇਕੱਠ ਵਿਚੋਂ ਇਕ ਕਲਾਕਾਰ ਪਰੇਮ ਵਰਮਾ ਉਭਰਦਾ ਹੈ, ਜਿਸਦੇ ਚਿਤਰ ਸਿਰਫ ਕਾਮਨੀ ਦੇਵੀ ਦੀ ਕੋਠੀ ਵਿਚ ਹੀ ਥਾਂ ਨਹੀਂ ਮੱਲਦੇ ਸਗੋਂ ਉਹ ਆਪ ਉਸਦੇ ਦਿਲ ਵਿਚ ਵੀ ਸi ਮੱਲ ਲੈਂਦਾ ਹੈ । ਇਥੋਂ ਕਹਾਣੀ ਅਗੇ ਸੀਧ ਤੇ ਟੁਰਦੀ ਹੈ । ਇਸ ਨਵੇਂ ਉਤਪਨ ਹੋਏ ਸੰਬੰਧ ਕਾਰਨ ਕਾਮਨੀ ਦੇਵੀ ਆਪਣੇ ਪਤੀ ਵੱਲ ਘਟ ਧਿਆਨ ਦੇਣ ਲੱਗ ਪੈਂਦੀ ਹੈ, ਭਾਵੇਂ ਪਤੀ ਪਤਨੀ ਦੇ ਸੁਭਾਵਾਂ ਵਿਚ ਫਰਕ ਸ਼ੁਰੂ ਤੋਂ ਹੀ ਸੀ ਅਤੇ ਉਨਾਂ ਦੀ ਵੀ ਜ਼ਿੰਦਗੀ ਦੇ ਤਲ ਤੇ ਸਮ ਦ੍ਰਿਸ਼ਟੀ ਨਾਲ ਨਹੀਂ ਸੀ ਵੇਖਿਆ । ਰਵੀ ਸ਼ੰਕਰ ਆਪਣੀ ਜਾਇਦਾਦ ਨਾਲ ਕਾਮਨੀ ਦੇਵੀ ਨੂੰ ਵੀ ਜਾਇਦਾਦ ਹੀ ਸਮਝਦਾ ਹੈ ਜਿਹੜੀ ਆਪਣੇ ਰੂਪ, ਖਾਨਦਾਨ, ਵਿਦਿਆ ਅਤੇ ਉਸ ੪੩