ਪੰਨਾ:Alochana Magazine July-August 1959.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਨਾਲ ਵਿਆਹੇ ਜਾਣ ਕਾਰਨ ਜਾਇਦਾਦ ਦਾ, ਭਾਗ ਹੀ ਬਣ ਗਈ ਹੈ । ਪੂੰਜੀਵਾਦੀ ਸਮਾਜ ਦੇ ਇਨ੍ਹਾਂ ਪ੍ਰਬੰਧਾਂ ਵਿਚ ਜਿਸ ਵਿਚ ਕਿ ਰਵੀ ਸ਼ੰਕਰ ਇਕ ਵਡਾ ਸਾਰਾ ਪੁਰਜ਼ਾਂ ਹੈ, ਉਹ ਕਿਵੇਂ ਆਪਣੀ ਜਾਇਦਾਦ ਦੇ ਇਕ ਹਿਸੇ ਨੂੰ ਚੁੱਪ ਚੁਪੀਤਾ ਹੀ ਖੁਰਦ ਬੁਰਦ ਹੋਣ ਦੇਣਾ ਪਰਵਾਨ ਕਰ ਸਕਦਾ ਹੈ ? ਇਸ ਲਈ ਉਹ ਇਕ ਨਾਮ ਧਰੀਕ ਸੋਸ਼ਲ ਵਰਕਰ ਮਿਸਟਰ ਗਿਆਨ ਚੰਦ ਸ਼ਰਮਾ ਤੇ ਇਕ ਲੰਪਟ ਲੜਕੀ ਮਿਸ ਸ਼ਾਂਤਾ ਦੀ -ਸਹਾਇਤਾ ਨਾਲ ਇਸ ਖੇਤਰ ਵਿਚੋਂ ਕਲਾਕਾਰ ਪਰੇਮ ਵਰਮਾ ਦੀ ਅਲਖ ਹੀ ਮੁਕਾ ਦੇਣਾ ਚਾਹੁੰਦਾ ਹੈ । ? - -. . . . .... , ਇਸ: ਵੇਲੇ ਤਕ ਬੈਰਿਸਟਰ ਰਵੀ ਸ਼ੰਕਰ ਦਾ ਝੁਕਾਅ ਜਨ ਸੰਘ ਵਲ ਹੋ ਚੁਕਿਆ ਹੁੰਦਾ ਹੈ ਅਤੇ ਉਸ ਦੀ ਕੋਠੀ ਤੇ ਹੁਣ ਸਾਹਿਤ ਅਤੇ ਕਲਾ ਦੇ ਪ੍ਰੇਮੀਆਂ ਥਾਂ ਤੇ ਜਨ ਸੰਘ ਦੇ ਵਰਕਰਾਂ ਅਤੇ ਸੰਚਾਲਕਾਂ ਦੀਆਂ ਖੁਫ਼ੀਆ ਬੈਠਕਾਂ ਹੁੰਦੀਆਂ ਹਨ । ਤਦ ਤਕ ਪਾਕਿਸਤਾਨ ਬਣ ਚੁਕਾ ਹੋਇਆ ਸੀ ਅਤੇ ਹਿੰਦੂ · ਸਲਿਮ ਜੋਤਾਣ · ਆਪਣੀ ਟੀਸੀ ਤੇ ਸੀ. , ਦੇਸ ਧਰੋਹੀ ਜਿਥੇ ਇਕ ਗੱਲ ਤੇ ਜ਼ੋਰ ਲਾ ਰਹੇ ਬਨ ਕਿ ਸਾਰੇ ਮੁਸਲਮਾਨ ਪਾਕਿਸਤਾਨ ਭੇਜ ਦੇਣੇ ਚਾਹੀਦੇ ਹਨ, ਉਥੇ ਮਹਾਤਮਾ . iਥੀ ਅਤੇ ਹੋਰ, ਹਿਤੈਸ਼ੀ ਇਸ਼ ਵਿਚਾਰ ਧਾਰਾ ਦਾ ਸਿਧਾਂਤਕ ਅਤੇ ਅਮਲੀ ਵਿਰੋਧ ਰ ਰਹੇ ਸਨ | ਇਸ ਸਮੇਂ ਵਿਚ ਰਵੀ ਸ਼ੰਕਰ , : ਦਿੱਲੀ ਵਿਚ ਕਾਲੀਆਂ ਸ਼ਕਤੀਆਂ ਦਾ ਲੀਡਰ ਬਣ ਗਇਆ; ਸੀ : | ਦੂਜੇ ਪਾਸੇ ਕਲਾਕਾਰ ਪਰੇਮ ਵਰਮਾਂ ਦਾ ਲਟਬਓਰਿਆਂ ਵਾਲਾ ਹਾਲ ਸੀ । , ਕਦੇ ਉਹ ਕਾਮਨੀ ਦੇਵੀ ਵਲ ਝੁਕਦਾ ਸੀ, ਤਾਂ ਕਦੇ ਮਿਸ ਸ਼ਾਂਤਾ ਵਲ, · ਮਿਸਜ਼ ਚਪੜਾ ਵਲ ਜਾਂ ਹੋਰ ਕਿਸੇ ਦੇ ਸਿਖਾਂਦਤੂ ਮੁੰਦਰ ਕੁੜੀ ਵਲ । ਚਿਤਰਕਾਂਰ ਹੁੰਦਿਆਂ ਹੋਇਆਂ ਵੀ ਉਸ ਦਾ ਆਪਣਾ ਬੱਲਾ ਕੋਈ ਨਹੀਂ ਸੀ । ਕੱਚੇ ਜਜ਼ਬਿਆਂ ਦਾ ਵੇਗ ਉਸ ਨੂੰ ਨਾਲ ਹੀ ਰੋੜ ਕੇ ਲੈ ਜਾਂਦਾ ਪਰ ਕਾਮਨੀ ਦੇਵੀ ਦੇ ਉਸ ਸਬੰਧੀ ਵਿਚਾਰ ਬਣ ਚੁਕੇ ਸਨ । | ਇਨ੍ਹਾਂ ਪੌਣ-ਝੁਲਾਰਿਆਂ ਵਿਚ ਪਰੇਮ ਵਰਮਾ ਦਾ ਮੇਲ ਇਕ ਇਨਕਲਾਬੀ ਕੜੀ ਜਸਬੀਰ ਨਾਲ ਹੋ ਗਇਆ | ਜਸਬੀਰ ਨੇ ਉਸ ਨੂੰ ਉਸ ਦੇ ਰਾਹ ਦੇ ਏ ਅi ਤਾਂ ਚਿਤਾਉਣੀ ਦਿਤੀ ਅਤੇ ਕਾਮਨੀ ਦੇਵੀ ਦੇ ਵਿਚਾਰਾਂ ਦੀ ਚਮੰਤਾ ਦਰਸਾਈ, ਪਰ ਪਰੇਮ ਵਰਮਾ ਤੇ ਕੋਈ ਅਸਰ ਨ ਹੋਇਆ । ਓਧਰ ਬੈਰਿਸਟਰ ਰਵੀ ਸ਼ੰਕਰ ਆਪਣੀਆਂ ਸਮਾਜ-ਵਿਰੋਧੀ ਕਾਰਵਾਈਆਂ ਕਾਰਨ ਕੈਦ ਹੋ ਗਇਆ ਅਤੇ ਕਾਮਨੀ ਦੇਵੀ ਦਾ ਜੀਵਨ, ਜਿਸ ਵਿਚ ਅਗੇ · ਵੀ ਕਦੇ ਬਹਾਰ ਨਹੀਂ ਸੀ ਆਈ, ਹੋਰ ਰੁੱਖਾ ਹੋ ਗਇਆ । ਇਥੇ, ਅੰਤ ਤੇ ਆ ਕੇ, ਚਿਤਰਕਾਰ ਪਰੇਮ ਵਰਮਾਂ ਜਸਬੀਰ ਦੀ ਦਰਸਾਈ ਮਨੀ ਸਬੰਧੀ ਗੱਲ ਨੂੰ ਸਮਝਦਿਆਂ ਹੋਇਆਂ ਵੀ, ਆਪਣੇ ਲਈ ਬਨਾਵਟ ਦੇ ਜੀਵਨ ਨੂੰ ਚਣੇ ਰਖਣਾ ੪੪