ਪੰਨਾ:Alochana Magazine July-August 1959.pdf/9

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤਾਰਾ ਸਿੰਘ ਵਰਜੇ ਘਰ ਜਾਹੁ ਰਾਜਾ, ' ਕੋਈ ਵਿਰਲਾ ਹੀ ਜੋਗ , ਕਮਾਂਵਦਾ ਈ ॥੧੨॥ ਸ਼ੀਨ-ਸ਼ਰਨ ਆਇਆ ਗੁਰੂ ਰੱਖ, ਮੈਨੂੰ, ਲਾਗਾ ਤਰਕ ਦਾ ਤੀਰ ਉਰ* ਮਾਹਿ ਭਾਰਾ । ਸਭੀ ਰਾਜ ਸਮਾਜ ਮੈਂ ਭੋਗ ਆਇਆ, ਚਿਤ ਰਾਣੀਆ ਦਾ ਲਇਆ ਪਰਖ ਸਾਰਾ । ਨ ਭੋਗਾਂ ਤੇ ਆਂਵਦੀ ਸ਼ਾਂਤ ਮੈਨੂੰ , ਦੱਸੋ , ਜਗ ਤਾਂ ਰਿਦੇ ਆਰਾਮ ਧਾਰਾਂ । ਤਾਰਾ ਸਿੰਘ ਜਦ ਦੇਖਿਆ ਦੀਨ ਰਾਜਾ, ਗੁਰੂ ਗੋਰਖੇ ਪਾਸੁ ਬੈਠਾਇ ਪਾਰਾ॥ ੧੩ ॥ ਬਾਦ-ਸਾਰੀ ਪੁਸ਼ਾਕ ਤੇ ਜਿਗਾ ਕਲਗੀ, ਸਭ ਰਾਜ ਸਮਾਜੁ ਉਤਾਰਿਆ ਸੁ । ਸਿਰ ਮੁੰਨ ਕੇ ਮੁੰਦਰਾਂ ਕੰਨ ਪਾਈਆਂ, ਸਿਰ ਟਿੰਡੜੀ ਚੰਦ , ਪ੍ਰਵਾਰਿਆ ਸੂ । ਸਾਰੀ ਦੇਹ ਤੇ ਖੂਬ ਵਿਭੂਤ ਲਾਈ, | ਕਸ ਕੇ ਲੱਕ ਲੰਗੋਟ ਨੂੰ ਧਾਰਿਆ ਸੂ । ਤਾਰਾ ਸਿੰਘ ਜੋ ਰੂਪੁ ਵਟਾਇ ਬੈਠਾ, | ਹੁਣ ਸਿੱਧਾਂ ਦਾ ਰੂਪ ਸਵਾਰਿਆ ਸੂ 11 ੧੪ ॥ ਜੁਆਦ-ਜੋਗ ਦੀ ਦੱਸੀਆ ਰੀਤ ਸਾਰੀ, | ਰਾਜੇ ਭਰਥਰੀ ਨੂੰ ਸਮਝਾਇ ਕੇ ਜੀ । ਭਲੀ ਰਾਤ ਸੇ ਸਿਖਿਆ ਜਗੁ ਸਾਰਾ, | ਸਭ ਰਿਦੇ ਦਾ ਭਰਮ ਚੁਕਾਇਕੇ ਜੀ । ਫੇਰ ਖੁਸ਼ੀ ਲਈ ਗੁਰੂ ਆਪਣੇ ਤੋਂ, ਮੰਗੇ ਭਿਖਿਆ ਸ ਨੂੰ ਜਾਇ ਕੇ ਜੀ । ਤਾਰਾ ਸਿੰਘ ਸਿਖਿਆ ਮਨ ਆਪਣੇ ਨੂੰ, ਦਏ ਭਰਬਰੀ ਸਿੱਖ ਬਣਾਇਕੇ ਜੀ ॥੧੫॥ ਇ-ਤੁਰਤ ਸਖਾਇ ਮਨ ਆਪਣੇ ਨੂੰ, ਜੋਗੀ ਭਰਥਰ ਜੋਗ ਸੰਪੰਨ ਕੀਤਾ |

  • ਹਿਰਦੇ ਵਿਚ ।