ਪੰਨਾ:Alochana Magazine July 1957.pdf/53

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਵਲ ਦਾ ਉਘੇੜ ਨਾਟਕ ਜਿੰਨਾ ਸੰਜਮੀ ਤਾਂ ਨਹੀਂ ਹੁੰਦਾ। ਪਰ ਜ਼ਿੰਦਗੀ ਤੇ ਇਸ ਵਾਸਤੇ ਤੈਕਨੀਕ ਵਿਚ ਜ਼ਮਾਨਾ ਐਸਾ ਜਾ ਰਹਿਆ ਹੈ ਕਿ ਇਕ ਨੇ ਸਾਰਥਕ ਦ੍ਰਿਸ਼ਟੀ ਚੁਕੀ ਅਤੇ ਦੂਸਰੇ ਨੇ ਸਮਝ ਕੇ ਸਿਰ ਹਿਲਾ ਦਿਤਾ। ਸੋ ਲੰਬੇ ਤੇ ਪ੍ਰੋਸਵੇਂ (formal) ਉਘੇੜ ਦਾ ਰਿਵਾਜ ਹਟਦਾ ਜਾ ਰਹਿਆ ਹੈ। ਪਾਠਕ ਬਹੁਤ ਕਾਹਲੀ ਨਾਲ ਮੁਖ ਕਾਰਜ ਜਾਂ ਗਲ ਦੀ ਗੁਲੀ ਤੇ ਆਉਣਾ ਚਾਹੁੰਦਾ ਹੈ ਅਤੇ ਇਸ ਵਾਸਤੇ ਘਟ ਤੋਂ ਘਟ ਵਕਤ ਲਾ ਕੇ ਬਾਕੀ ਦੇ ਉਘੇੜ ਦੀ ਬੁਰਕੀ ਉਹ ਮੁਖ ਕਾਰਜ ਦੇ ਲਗ ਲਬੇੜ ਦੀ ਸ਼ਕਲ ਵਿਚ ਹੀ ਲੰਘਾ ਸਕਦਾ ਹੈ। ਨਰੁਲੇ ਦੇ ਨਾਵਲ ਰੰਗ ਮਹਲ ਦੇ ਪਹਿਲੇ ਅੱਸੀ ਸਫਿਆਂ ਵਿਚ ਰਾਮਿੰਦਰ ਨੂੰ ਇਹ ਨਹੀਂ ਪਤਾ ਲਗਦਾ ਕਿ ਬਲਵੰਤ ਸਿੰਘ ਦਾ ਉਸ ਦੀ ਮਾਂ ਨਾਲ ਕੀ ਤੁਅਲਕ ਹੈ? ਰਾਮਿੰਦਰ ਛੋਟੀ ਜਿਹੀ ਸੀ ਜਦੋਂ ਦਾ ਉਹ ਤੁਅਲਕ ਸ਼ੁਰੂ ਹੋਇਆ ਹੈ, ਉਹ ਸਾਹੁਰੇ ਘਰ ਵਸਦੀ ਆਈ ਹੈ। ਮੁੰਡੇ ਦੇ ਜੰਮਣ ਤੇ ਮਾਣਕ ਸਿੰਘ ਦਾ ਵਤੀਰਾ, ਉਸ ਦੇ ਬੀਮਾਰ ਪੈਣ ਤੇ ਭਗਵੰਤ ਕੌਰ ਦਾ, ਆਂਢਣਾਂ ਗੁਆਂਢਣਾਂ ਦੀ ਕਾਨਫੂਸੀ, ਭਗਵੰਤ ਕੌਰ ਦਾ ਆਪ ਰਾਮਿੰਦਰ ਨੂੰ ਕੁਝ ਦਸਣ ਵਾਸਤੇ ਸਦਣਾ, ਬਲਬੰਤ ਸਿੰਘ ਦਾ ਸਪਸ਼ਟ ਕਹਿਣਾ ਕਿ ਤੈਨੂੰ ਸ਼ਾਇਦ............... ਇਨਾਂ ਸਭ ਦੇ ਬਾਵਜੂਦ ਲਿਖਾਰੀ ਦਾ ਗਲ ਨੂੰ ਇਉ ਛਕਾਉਣਾ ਹਾਸੋ ਹੀਣੀ ਪੋਜ਼ੀਸ਼ਨ ਬਣਾ ਦੇਂਦਾ ਹੈ। ਪਾਠਕ ਨੂੰ ਪੈਂਦੀ ਸਟ ਪਤਾ ਲਗ ਗਇਆ ਸੀ, ਉਹ ਇਸ ਗੁੰਝਲ ਦੇ ਨਤੀਜੇ ਵੇਖਣ ਵਾਸਤੇ ਉਤਾਵਲਾ ਹੈ। ਬਾਹੀ ਦਾ ਭਗਵੰਤ ਕੌਰ, ਮਾਣਕ ਸਿੰਘ, ਉਨਾਂ ਦੇ ਆਪਸ ਵਿਚ ਪਤੀ ਪਤਨੀ ਦੇ ਰਿਸ਼ਤੇ, ਉਨ੍ਹਾਂ ਦੀਆਂ ਲੜਕੀਆਂ, ਲੜਕੀਆਂ ਦੇ ਉਨਾਂ ਵਲ ਰਿਸ਼ਤੇ, ਉਨਾਂ ਦੀ ਜਿੰਦਗੀ, ਉਨਾਂ ਦੀਆਂ ਕਿਸਮਤਾਂ ਤੇ ਕੀ ਅਸਰ ਹੋਇਆ। ਪਾਠਕ ਕਾਹਲੀ ਨਾਲ ਅਗ੍ਹਾਂ ਜਾਣਾ ਚਾਹੁੰਦਾ ਹੈ, ਲਿਖਾਰੀ ਉਸ ਨੂੰ ਘੇਰ ਘੇਰ ਕੇ ਰਾਮਿੰਦਰ ਨੂੰ ਭੇਦ ਦੇ ਨਾ ਪਤਾ ਲਗਣ ਤੇ ਹੀ ਜਕੜੀ ਰਖਦਾ ਹੈ ਜੇ ਇਥੇ ਹੀ ਰੱਖਣਾ ਹੈ ਤਾਂ ਇਸ ਵਿਚੋਂ ਇਸ ਦਸ਼ਾ ਦੇ ਨਤੀਜੇ ਨਿਕਲਣੇ ਚਾਹੀਦੇ ਹਨ।

ਭਗਵੰਤ ਕੌਰ ਤੇ ਬਲਵੰਤ ਸਿੰਘ ਦੀ ਦੋਸਤੀ ਐਨੀ ਪੁਰਾਣੀ ਹੈ। ਮੁੰਡੇ ਤੇ ਹੀ ਰੋਲ ਕਿਉਂ ਪੈਂਦਾ ਹੈ। ਕੁੜੀਆਂ ਕਿਹੜੀਆਂ ਮਾਣਕ ਸਿੰਘ ਦੀਆਂ ਹੋਣੀਆਂ ਹਨ। ਵਹੁਟੀ ਉਸ ਦੀ ਸਾਰੀ ਉਮਰ ਯਾਰ ਹੰਢਾਉਂਦੀ ਰਹੀ ਹੈ। ਉਹ ਝੁਝੂ ਵੀ ਵਿਖਾਇਆ, ਪਤਾ ਵੀ ਹੋਵੇ, ਕਰੇ ਵੀ ਕੁਝ ਨਾ, ਆਖਰ ਨਿੱਗਲਪੁਣੇ ਤੇ ਚੁਪ ਦਾ ਵੀ ਕੋਈ ਮਨੋਰਥ ਉਘੜਨਾ ਚਾਹੀਦਾ ਹੈ। ਪਾਠਕ ਖਿਝਦਾ ਹੈ ਕਿ ਪਤਾ ਲਗੇ। ਕਹਾਣੀ ਨੇ ਕਾਹਦੇ ਆਸਰੇ ਚਲਣਾ ਹੈ, ਕਿਸ ਚੀਜ਼ ਤੇ ਭਾਰ ਚੁਕਣਾ ਹੈ। ਕਿਹੜੇ ਪਾਸੇ ਮੂੰਹ ਕੀਤਿਆਂ ਨਤੀਜਿਆਂ ਦਾ ਰਾਹ ਲਭਣਾ ਹੈ? ਸਾਹਿਤ ਦੀ ਕਾਮਯਾਬੀ

੫੨]