ਪੰਨਾ:Alochana Magazine July 1957.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਾਸਤੇ ਜ਼ਰੂਰੀ ਹੈ ਕਿ ਪਾਠਕ ਦਾ ਲਿਖਾਰੀ ਤੇ ਵਿਸ਼ਵਾਸ ਅਥਾਹ ਹੋਵੇ। ਉਸ ਦਾ ਯਕੀਨ ਬਝੇ ਕਿ ਜੋ ਲਿਖਾਰੀ ਕਹਿੰਦਾ ਹੈ ਉਹ ਠੀਕ ਕਹਿੰਦਾ, ਜੋ ਪੇਸ਼ ਕਰਦਾ ਹੈ ਉਹ ਅਵਸ਼ ਹੈ। ਨਰੂਲਾ ਬਾਹੀ ਦਾ ਮਨੋਰਥ ਦਸਦਾ ਹੈ, ਪੜਦਿਆਂ ਸਾਰ ਪਾਠਕ ਦਾ ਲਿਖਾਰੀ ਤੋਂ ਜ਼ਿੰਦਗੀ ਦੇ ਤਜਰਬੇ ਤੇ ਘਟਨਾਂ ਦੀ ਅਸਲੀਅਤ ਬਾਰੇ ਇਤਬਾਰ ਹੀ ਚੁਕਿਆ ਜਾਂਦਾ ਹੈ। ਦਸਿਆ ਇਹ ਗਇਆ ਹੈ ਕਿ ਮਾਣਕ ਸਿੰਘ ਦੇ ਦੌਰੇ ਜਾਣ ਪਿਛੋਂ ਭਗਵੰਤ ਕੌਰ ਦਾ ਜੀ ਨਹੀਂ ਸੀ ਲਗਦਾ ਅਤੇ ਉਸ ਨੇ ਇਕੱਲ ਦੇ ਅਕੇਵੇਂ ਤੋਂ ਯਾਰ ਵਿਹਾਜ ਲਇਆ, ਭਗਵੰਤ ਕੌਰ ਕੋਲੋਂ ਮੰਦਰ ਨੂੰ ਅਖਵਾਇਆ ਗਇਆ ਹੈ ਕਿ ਕਾਸ਼ ਤੂੰ ਗਲਾਂ ਕਰਨ ਜੋਗੀ ਹੁੰਦੀਓ ਤੇ ਮੈਨੂੰ ਇਹ (ਯਾਰ ਦੀ) ਲੋੜ ਨਾਂ ਪੈਂਦੀ । ਪਾਠਕ ਦਾ ਆਪਣਾ ਤਜਰਬਾ ਇਹ ਗਲ ਪ੍ਰਵਾਨ ਕਰਨੋਂ ਅਸਮਰਥ ਹੈ। ਜਿੰਨਾ ਚਿਰ ਵਿਆਹ ਅਸਲੋਂ ਹੀ ਅਨਜੋੜ ਤੇ ਇਸਤਰੀ ਦੀ ਤਬੀਅਤ ਅਤ ਮਨਚਲੀ ਨਾ ਹੋਵੇ, ਜਵਾਨੀ ਦੇ ਹੜ ਦੀ ਪਤੀ ਨਾਲ ਵਫਾਦਾਰੀ ਐਨੀ ਢਿਲੀ ਨਹੀਂ ਹੁੰਦੀ ਕਿ ਦੌਰੇ ਦੇ ਚਾਰ ਦਿਨ ਵੀ ਨਾ ਕਢ ਸਕੇ। ਅਤੇ ਮਾਣਕ ਸਿੰਘ ਨਾਲੋਂ ਬਲਵੰਤ ਸਿੰਘ ਕਿਹੜਾ ਰਾਂਝਾ ਹੈ। ਔਰਤ ਦੀ ਕੁਖ ਹਰੀ ਹੋ ਜਾਵੇ, ਉਸ ਨੂੰ ਆਹਰ ਪਿਆਰ ਤੇ ਖੁਸ਼ੀ ਲਭ ਜਾਂਦੀ ਹੈ। ਗੋਦ ਵਿਚ ਬਚਾ ਹੋਵੇ, ਫਿਰ ਇਸਤਰੀ ਵਾਸਤੇ ਇਕੱਲ ਮਾਂ ਦਾ ਤਾਂ ਵੀ ਬਚਾ ਤਾਂ ਆਂਢ ਗੁਆਂਢ ਦਾ ਖਿਲਾਉਣਾ ਹੁੰਦਾ ਹੈ। ਜਿੰਨੀ ਬਰਝਤ ਇਕ ਚੀਜ਼ ਦੀ ਹੋ ਸਕਦੀ ਹੈ। ਭਗਵੰਤ ਕੌਰ ਕੋਈ ਨਿਰੀ ਮਹਿਬੂਬਾ ਕਿਸਮ ਦੀ ਨਹੀਂ ਜਾਪਦੀ, ਜੋ ਬਚੇ ਜਣਨ ਤੇ ਪਾਲਣ ਨੂੰ ਨਫਰਤ ਕਰੇ, ਜੋ ਅਠੇ ਪਹਿਰ ਆਪਣੇ ਆਪ ਨੂੰ ਵੇਖਣ ਵਿਖਾਣ ਵਿਚ ਹੀ ਰਹੇ| ਘਰੇਗੀ ਜਿਹੇ ਘਰ ਵਿਚ ਘਰੋਗੀ ਜਿਹੀ ਇਸਤਰੀ ਦਿਸਦੀ ਹੈ, ਕਮਰੇ ਤਾਂ ਭਾਵੇਂ ਚਾਰ ਹੋਣ, ਮਾਣਕ ਸਿੰਘ ਦਾ ਘਰ ਕਿਸੇ ਪਾਸੇ ਤੋਂ ਵੀ ਰੰਗ ਮਹੱਲ ਨਹੀਂ ਲਗਦਾ। ਗਲ ਕੀ ਪੈਚ ਬੈਠ ਹੀ ਨਹੀਂ ਨਾ ਭਗਵੰਤ ਕੌਰ ਦੀ ਯਾਰੀ ਲਾਉਣ ਦੀ ਭੋਂ ਜ਼ਾਹਰ ਹੁੰਦੀ ਹੈ ਨਾ ਮਨੋਰਥ। ਤਾਂ ਹੀ ਰੰਗ ਮਹੱਲ ਦਾ ਰੰਗ ਬਝਦਾ ਹੈ। ਪਾਠਕ ਦਾ ਅਗੇ ਹੀ ਲਿਖਾਰੀ ਨਾਲ ਅਨਜੋੜ ਹੋ ਚੁਕਾ ਹੈ, ਮਗਰੋਂ ਹਿਸਟੀਰੀਆਂ ਹੋਰ ਬਲਦਾ ਤੇ ਬਾਲ ਦੇਂਦਾ ਹੈ, ਮਾਂ ਪਿਉ ਯਾਰੀਆਂ ਲਾਉਣ ਵਾਲੇ ਦਸੇ ਗਏ ਹਨ, ਤਬੀਅਤ ਵੀ ਸਖਤ ਨਹੀ। ਵਿਖਾਵੇ ਵਜੋਂ ਵੀ ਕਟੜ ਪੰਥੀ ਨਹੀਂ, ਘਰ ' ਵਿਚ ਧੱਸ ਡੰਡੇ ਦਾ ਵੀ ਰਾਜ ਨਹੀਂ ਬਾਇਜ਼ਤ ਆਉਣ ਜਾਣ, ਮਿਲਣ ਗਿਲਣ ਦੀ ਖੁਲ੍ਹ ਹੈ, ਜਗਜੀਤ ਸਿੰਘ ਆਇਆ, ਉਸ ਨਾਲ ਰਾਮਿੰਦਰ ਦੀ ਦਿਲਚਸਪੀ ਹੁੰਦੀ ਹੈ। ਵਿਆਹ ਹੋਣ ਵਿਚ ਕੋਈ ਰੁਕਾਵਟ ਨਹੀਂ। ਨਿਰੰਦਰ ਦੀ ਕਲਾ ਰੁਚੀ ਵਲ ਵੀ ਇਸ਼ਾਰਾ ਹੈ, ਰੁਚੀਆਂ ਦਬਾਉਣ ਦਾ ਵਾਯੂਮੰਡਲ ਹੀ ਨਹੀਂ। ਪਾਠਕ ਬੇਇਤਬਾਰੀ ਦਾ ਨਕ ਵੱਟਦਾ ਹੈ ਕਿ ਹਿਸਟੀਰੀਆਂ

[੫੩