ਪੰਨਾ:Alochana Magazine July 1957.pdf/55

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਥੋਂ ਆ ਗਇਆ।

ਉਘੇੜ ਵਿਚ ਦੱਸੀ ਗੁੰਝਲ ਦੇ ਪਤਾ ਲਗਣ ਨਾਲ ਪਾਠਕ ਦੀ ਨਾਵਲ ਦੇ ਸਰੀਰ ਵਿਚ ਉਸ ਗੁੰਝਲ ਤੋਂ ਪੈਦਾ ਹੋਏ ਨਤੀਜੇ ਵੇਖਣ ਦੀ ਆਸ ਬਝਣੀ ਚਾਹੀਦੀ ਹੈ! ਪਰ ਰੰਗ ਮਹੱਲ ਵਿਚ ਅਸਾਰਥਕ ਅਡੰਬਰ ਤੁਰਿਆ ਜਾਂਦਾ ਹੈ, ਬਲਵੰਤ ਸਿੰਘ ਦੀ ਯਾਰੀ ਦਾ ਬਣਿਆ ਹੀ? ਹੈਲਨ ਦੇ ਰਾਜ਼ ਦਾ ਪਤਾ ਲਗਦਾ ਹੈ, ਆਸ ਬਝਦੀ ਹੈ ਕੁਛ ਤਾਂ ਹਉ ਗਲ ਠੀਸਕ ਹੋ ਕੇ ਰਹਿ ਜਾਂਦੀ ਹੈ। ਪਾਠਕ ਪਾਤਰਾਂ ਵਲ ਮੁੜ ਕੇ ਵੇਖਦਾ ਹੈ, ਕੋਈ ਤਬਦੀਲੀ ਆਉ, ਗੁੰਝਲ ਦਾ ਕਿਸੇ ਤੇ ਅਸਰ ਦਿਸੂ, ਆਪਸ ਵਿਚ ਰਿਸ਼ਤਾ ਬਦਲੂ, ਪਰ ਸਭ ਨਿਸਫਲ। ਘਟਨਾਵਾਂ ਤੇ ਅਸਾਰਥਕ ਅਡੰਬਰ ਵਾਂਗ ਮਾਣਕ ਸਿੰਘ ਦਾ ਗੁਤਾਵਾ ਹੀ ਕੀਤਾ ਪਇਆ ਹੈ। ਉਸ ਦਾ ਕੀ ਮਸਲਾ ਹੈ, ਵਹੁਟੀ ਦਾ ਯਾਰ ਜਾਂ ਰੋਜ਼ਗਾਰ ਦੇ ਹਟ ਜਾਣ ਤੇ ਅੰਦਰਲੇ ਦੇ ਖਾਲੀ ਹੋਣ ਕਰਕੇ ਵੋਹਲ ਦਾ ਅਕੇਂਵਾ? ਹਾਲਤ ਫੇਰ ਮੁੜ ਕੇ ਨੌਕਰੀ ਮਿਲਣ ਕਰਕੇ ਬਦਲਦੀ ਹੈ ਕਿ ਸਾਧੂ ਦੇ ਝਰਲੂ ਨਾਲ ਤਬੀਅਤ ਨੂੰ ਚੈਨ ਆਉਂਦਾ ਹੈ। ਲੇਖਕ ਮਾਣਕ ਸਿੰਘ ਵਿਚ ਵਿਖਾਉਣਾ ਕੀ ਚਾਹੁੰਦਾ ਹੈ? ਬਾਕੀ ਪਾਤਰਾਂ ਦੇ ਲਿਆਉਣ ਦਾ ਕੀ ਮਤਲਬ ਹੈ? ਜਗਜੀਤ ਸਿੰਘ ਦੀ ਬਾਬਤ ਸਫਿਆਂ ਦੇ ਸਫ਼ੇ ਭਰੇ ਪਏ ਹਨ। ਨਾਵਲ ਵਿਚ ਉਹ ਰਵੀ ਨਾਲ ਗਲਾਂ ਕਰਦਾ ਹੈ, ਛਿਬੋ ਨੂੰ ਰੰਗ ਮਹੱਲ ਵਿਚ ਪੈਰ ਪਵਾਉਂਦਾ ਹੈ, ਰਾਮਿੰਦਰ ਨੂੰ ਵਿਆਹੁੰਦਾ, ਹੈਲਨ ਦਾ ਕਿੱਸਾ ਸੁਣਦਾ ਤੇ ਅੰਤ ਵਿਚ ਕਮਿਊਨਿਸਟਾਂ ਦਾ ਹਮਦਰਦ ਹੋ ਫੋਜ ਵਿਚ ਭਰਤੀ ਹੁੰਦਾ ਦਸਿਆ ਗਇਆ ਹੈ। ਮਜ਼ਦੂਰਾਂ ਤੇ ਹੜਤਾਲਾਂ ਦਾ ਜ਼ਿਕਰ ਕੀਤਾ ਹੈ, ਰਵੀ ਪਾਸੋਂ ਮਿਲ ਮਾਲਕਾਂ ਵਲ ਮਜ਼ਦੂਰਾਂ ਵਲੋਂ ਅਰਜ਼ ਅਤੇ ਲਿਖਵਾਇਆਂ ਹਨ, ਜਿਵੇਂ ਮਿਲ ਮਜ਼ਦੂਰ ਅਰਜ਼ੀਆਂ ਲਿਖਣ ਖੁਣੋਂ ਹੀ ਔਖੇ ਸਨ। ਛਿਬੋ ਦੀ ਮਜ਼ਦੂਰਾਂ ਨਾਲ ਦਿਲਚਸਪੀ ਵਿਖਾਈ ਹੈ, ਗਲ ਕੀ ਲੇਖਕ ਨੇ ਆਪਣੇ ਵਲੋਂ ਘੋੜਾ ਖਲੀ ਲਗਾਮ ਛਡ ਕੇ ਫੇਰਿਆ ਹੈ। ਪਰ ਪਾਠਕ ਦੀ ਹੈਰਾਨੀ ਇਹ ਹੈ ਕਿ ਇਨ੍ਹਾਂ ਸਭ ਗਲਾਂ ਦਾ ਕਿਹੜੇ ਮਸਲੇ ਦੇ ਵਿਹੜੇ ਉਘੇੜ ਵਿਚ ਕਿਹੜਾ ਰੋਲ ਹੈ। ਗਲ ਕੀ ਸੀ, ਕਿਥੋਂ ਕਿਥੇ ਪਹੁੰਚੀ। ਪਾਠਕ ਆਉਂਦਾ ਹੈ ਲੇਖਕ ਦੀ 'ਉਂਗਲ ਲਗ ਕੇ ਕਹਾਣੀ ਦਾ ਰਸ ਮਾਨਣ ਵਾਸਤੇ, ਪਾਤਰਾਂ ਪੋਜ਼ੀਸ਼ਨਾਂ ਰਾਹੀਂ ਉਘੜ ਰਹੇ ਇਨਸਾਨੀ ਮਨੋਰਥਾਂ ਤੇ ਉਨ੍ਹਾਂ ਦੇ ਲਗ ਲਬੇੜ ਹਾਲਾਤ ਦੀ ਤੋਰ ਦੇਖਣ ਵਾਸਤੇ, ਉਨ੍ਹਾਂ ਦੀਆਂ ਹਡਬੀਤੀਆਂ ਨਲ ਹਾਹੁਕਾ ਹੁੰਗਾਰਾ ਭਰਨ ਵਾਸਤੇ ਅਤੇ ਉਨ੍ਹਾਂ ਦੀਆਂ ਗਲਤੀਆਂ, ਭੇਸ ਪਖੰਡਾਂ ਤੇ ਹਸਣ ਖੇਡਣ ਤੇ ਟਿਚਕਰਬਾਜ਼ੀ ਕਰਨ ਵਾਸਤੇ। ਰੰਗ ਮਹੱਲ ਵਿਚ ਛੇਤੀ ਹੀ ਪਾਠਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਘਟਨਾਵਾਂ ਦੀ ਲੜੀ, ਪਾਤਰਾਂ,ਪੋਜ਼ਿਸ਼ਨਾ ਵਿਚੋਂ ਤਾਂ ਕੁਛ ਬਹੁਤਾ ਹਾਸਲ ਨਹੀਂ ਤਸਵੀਰ ਹੀ ਵਾਸਤਵਿਕ

੫੪]