ਪੰਨਾ:Alochana Magazine July 1960.pdf/14

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਹਨ । ਇਸ ਸਮੇਂ ਲੋੜ ਇਸ ਗੱਲ ਦੀ ਹੈ ਕਿ ਸਭ ਭਾਰਤੀ ਮਿਲ ਜੁਲ ਕੇ ਦੇਸ਼ ਨੂੰ ਸੰਗਠਿਤ ਕਰਨ ਲਈ ਚਾਰਾ ਕਰਨ । ਡਾਕਟਰ ਸ਼ੀਮਾਲੀ ਜੀ ਨੇ ਅਪੀਲ ਕੀਤੀ ਕਿ ਪੰਜਾਬ ਦੀ ਭਾਸ਼ਾਈ-ਸਮਸਿਆ ਪ੍ਰਸਪਰ ਪਿਆਰ ਤੇ ਹਿੱਤ ਨਾਲ ਹੱਲ ਕਰਨੀ ਚਾਹੀਦੀ ਹੈ । ਇਹ ਠੀਕ ਤੇ ਸੁਭਾਵਕ ਹੈ ਕਿ ਲੰਮਾ ਅਰਸਾ ਬੇ ਰਹਿਣ ਪਿਛੋਂ ਭਾਰਤੀ ਬਲੀਆਂ ਆਪਣੀ ਯੋਗ ਥਾਂ ਪ੍ਰਾਪਤ ਕਰਨ ਲਈ ਹੱਥ-ਪੱਥ ਮਾਰਨ । ਇਸ ਗੱਲ ਦੀ ਵੀ ਸਮਝ ਆ ਸਕਦੀ ਹੈ ਕਿ ਵੱਖ ਵੱਖ ਭਾਸ਼ਾਵਾਂ ਦੇ ਸ਼ਰਧਾਲੂ ਆਪੋ ਆਪਣੀ ਭਾਸ਼ਾ ਦੀ ਉੱਨਤੀ ਲਈ ਵਿਸ਼ੇਸ਼ ਉਤਸ਼ਾਹ ਪ੍ਰਗਟ ਕਰਨ ਕਿਉਂਜੋ ਇਹ . ਕੌਮ ਦੀ ਸਭਿਆਚਾਰਕ ਜਾਤੀ ਦਾ ਚਿੰਨ੍ਹ ਹੈ । ਪਰ ਇਸ ਉਤਸ਼ਾਹ ਨੂੰ ਗਲਤ ਪਾਸੇ ਨਾ ਜਾਣ ਦਿੱਤਾ ਜਾਵੇ, ਨਾ ਹੀ ਇਸ ਨੂੰ ਗਲਤ ਸਮਝਿਆ ਜਾਵੇ । ਭਾਰਤ ਦੇ ਆਉਣ ਵਾਲੇ ਵਿਦਿਅਕ ਢਾਂਚੇ ਨੂੰ ਚਿਤਰਦਿਆਂ ਹੋਇਆਂ ਡਾਕਟਰ ਸ਼੍ਰੀ ਮਾਲੀ ਨੇ ਕਹਿਆ ਕਿ ਬਹੁਤ ਸਾਰੇ ਰਾਜਾਂ ਵਿਚ ਪ੍ਰਾਂਤਿਕ ਭਾਸ਼ਾਵਾਂ ਦਸਵੀਂ ਅਤੇ ਹਾਇਰ ਸਕੈਂਡਰੀ ਦੀਆਂ ਜਮਾਤਾਂ ਵਿਚ ਸਿਖਿਆ ਦੇ ਮਾਧਿਅਮ ਵਜੋਂ ਚਾਲੂ ਕਰ ਦਿਤੀਆਂ ਗਈਆਂ ਹਨ ਅਤੇ ਯੂਨੀਵਰਸਟੀ ਪੱਧਰ ਤੇ ਸਿੱਖਿਆ ਲਈ ਵੀ ਪ੍ਰਾਂਤਿਕ ਭਾਸ਼ਾਵਾਂ ਨੂੰ ਨੂੰ ਵਰਤਣ ਦਾ ਸੰਕਲਪ ਬਣ ਚੁਕਾ ਹੈ । ਯਤਨ ਹੋ ਰਹੇ ਹਨ ਕਿ ਇਸ ਸੰਕਲਪ ਨੂੰ ਸਿਰੇ ਚਾੜਿਆ ਜਾਵੇ । ਪ੍ਰਾਂਤਿਕ ਭਾਸ਼ਾਵਾਂ ਦੀ ਪਿਛਲੇ ਦਸਾਂ ਸਾਲਾਂ ਵਿਚ ' ਉੱਨਤੀ ਤੇ ਸੰਤੁਸ਼ਟੀ ਪ੍ਰਗਟ ਕਰਦਿਆਂ ਡਾਕਟਰ ਸ਼ੀਪਾਲੀ ਨੇ ਕਹਿਆ ਕਿ ਹਿੰਦੀ , ਨੂੰ ਰਾਸ਼ਟਰ-ਭਾਸ਼ਾ ਬਣਾਇਆ ਗਇਆ ਹੈ, ਇਸ ਲਈ ਨਹੀਂ, ਕਿ ਇਹ ਦੂਜੀਆਂ ਭਾਰਤੀ ਭਾਸ਼ਾਵਾਂ ਤੋਂ ਵਧੇਰੇ ਉੱਨਤ ਤੇ ਵਧੀਆ ਹੈ, ਸਗੋਂ ਇਸ ਲਈ ਕਿ ਇਸ ਦੇ ਬੋਲਣ ਤੇ ਜਾਨਣ ਦਾ ਘੇਰਾ ਵੱਡਾ ਹੈ । ਹਿੰਦੀ ਨੂੰ ਅਸਲ ਅਰਥਾਂ ਵਿਚ ਰਾਸ਼ਟਰਭਾਸ਼ਾ ਬਣਾਉਣ ਲਈ ਜ਼ਰੂਰੀ ਹੈ ਕਿ ਗੈਰ-ਹਿੰਦੀ ਇਲਾਕੇ ਦੇ ਲੋਕ ਵੀ ਇਸ ਨੂੰ ਸਿੱਖਣ ਤੇ ਵਰਤਣ । ਡਾਕਟਰ ਸ਼੍ਰੀਮਾਲੀ ਨੇ ਦਸਿਆ ਕਿ ਦਿੱਲੀ ਸਰਕਾਰ ਦੇ ਸਿਖਿਆ ਲਈ ਥਾਪੇ ਗਏ ਕੇਂਦਰੀ ਸਲਾਹਕਾਰ ਬੋਰਡ ਨੇ ਭਾਰਤ ਵਿਚ ਵਰਤੋਂ ਲਈ ਤਿੰਨਭਾਸ਼ਾਈ ਫ਼ਾਰਮੂਲਾ ਘੜਿਆ ਹੈ ਜਿਸ ਅਨੁਸਾਰ ਹਿੰਦੀ ਨੂੰ ਰਾਸ਼ਟਰ-ਭਾਸ਼ਾ ਵਜੋਂ ਪੜ੍ਹਨਾ ਹੋਵੇਗਾ | ਹਿੰਦੀ ਬੋਲਦੇ ਇਲਾਕਿਆਂ ਦੇ ਲੋਗ ਇਕ ਹੋਰ ਭਾਰਤੀ ਭਾਸ਼ਾ ਸਿਖਣਗੇ ਅਤੇ ਇਨ੍ਹਾਂ ਦੇ ਨਾਲ ਹੀ ਅੰਗ੍ਰੇਜ਼ੀ ਦੀ ਸਿਖਿਆ ਵੀ ਜ਼ਰੂਰੀ ਹੋਵੇਗੀ : ਜੋ ਅਸੀਂ ਨੇਕ ਨਿਯਤੀ ਨਾਲ ਇਸ ਫ਼ਾਰਮਲੇ ਤੇ ਅਮਲ ਕਰੀਏ ਤਾਂ ਪੰਜਾਬ ਦਾ ਭਾਸ਼ਾਈ ਸਮੱਸਿਆ ਆਪਣੇ ਆਪ ਸਲਝ ਜਾਵੇਗੀ । ਅਸਲ ਵਿਚ ਪੰਜਾਬ ਦੀ ਭਾਸ਼ਾਈ ਸਮੱਸਿਆ ਏਨੀ ਕਠਿਣ ਨਹੀਂ, ਜਿੰਨੀ ਕਿ ਰਾਜਨੀਤਕਾਂ ਨੇ ਇਸ ਨੂੰ ਬਣਾ ਦਿਤਾ ਹੈ । ਡਾਕਟਰ ਮਾਲੀ ਨੇ ਅੰਗੇਜ਼ੀ ਪੜਣ ਦੀ ਅਵੱਸ਼ਕਤਾ ਦਾ ਜ਼ਿਕਰ ਕਰਦਿਆਂ ਹੋਇਆਂ ਕਹਿਆ ਕਿ ਦੁਨੀਆਂ ਭਰ ਦੇ ਉਨਤ ਦੇਸ਼ਾਂ ਨਾਲ ਸੰਪਰਕ ੧੨