ਪੰਨਾ:Alochana Magazine July 1960.pdf/25

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਲਾਇਆ ਕਰੇ । (੫) ਪੰਜਾਬ ਯੂਨੀਵਰਸਟੀ ਸਕੂਲ-ਅਧਿਆਪਕਾਂ ਨੂੰ ਯੂਨੀਵਰਸਟੀ ਸੈਨੇਟ ਤੇ ਬੋਰਡ ਔਫ਼ ਸਟੱਡੀਜ਼ ਤੇ ਪ੍ਰਤੀਨਿਧਤਾ ਦੇਵੇ, ਜਿਵੇਂ ਕਿ ਹੈਡਮਾਸਟਰਾਂ, ਪ੍ਰਿੰਸੀਪਲਾਂ ਤੇ ਲੈਕਚਰਾਰਾਂ ਨੂੰ ਮਿਲੀ ਹੋਈ ਹੈ ! (੬) ਸਕੂਲਾਂ ਵਿਚ ਲੱਗੀਆਂ ਕਿਤਾਬਾਂ ਦੀ ਸੰਪਾਦਨਾ ਤੇ ਛਪਾਈ ਦਾ ਕੰਮ ਸਕੂਲ ਅਧਿਆਪਕ ਨੂੰ ਦਿਤਾ ਜਾਇਆ ਕਰੇ । (੭) ਸਕੂਲ ਅਧਿਆਪਕਾਂ ਨੂੰ ਕੰਮ ਕਰਨ ਲਈ ਹਫ਼ਤੇ ਵਿਚ ੨੫ ਪੀਰੀਅਡ ਤੋਂ ਵਧ ਨਾ ਦਿਤੇ ਜਾਇਆ ਕਰਨ । (੮) ਇਮਤਿਹਾਨ ਦੇਣ ਲਈ ਅਧਿਆਪਕਾਂ ਨੂੰ ਇਕ ਮਹੀਨੇ ਦੀ ਛੁੱਟੀ ਲੈਣ ਲਈ ਮਜਬੂਰ ਨਾ ਕੀਤਾ ਜਾਇਆ ਕਰੇ । ਉਹਨਾਂ ਨੂੰ ਮੌਕਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਹ ਆਪਣੀ ਯੋਗਤਾ ਨੂੰ ਵਧਾ ਸਕਣ । ਪੰਜਾਬੀ ਸਾਹਿੱਤ ਅਕਾਡਮੀ ਦੀ ਨਵੀਂ ਪੁਸਤਕ ਵਾਰ ਸ਼ਾਹ ਮੁਹੰਮਦ ਕ੍ਰਿਤ ਪ੍ਰਿੰਸੀਪਲ ਸੀਤਾ ਰਾਮ ਕੋਹਲੀ ਤੇ ਪ੍ਰੋ: ਸੇਵਾ ਸਿੰਘ ਛੱਪ ਕੇ ਤਿਆਰ ਹੈ । | ਮੁਲ ਕੇਵਲ ੪) ਭੇਜਣ ਲਈ ਲਿਖੋ : ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ੫੫੫ ਮਾਡਲ ਟਾਉਨ, ਲੁਧਿਆਣਾ। ੨੩