ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦੋ ਦੇ ਦੰਦ ਸਮਾਸਾਂ ਦੇ ਚੁੱਟ ਵਿਚ ਜੋੜ ਦਿੱਤਾ ਹੈ । ਕਾਰਣ ਇਸ ਜੁਟਬੰਦੀ ਦਾ ਬਹੁਤਾ ਇਹ ਹੈ ਕਿ ਨਾਮ ਅਤੇ ਆਖਯਾਤ (ਕ੍ਰਿਆ) ਪਰਸਪਰ ਸਹਿਯੋਗੀ ਹਨ, ਕਿਉਂਕਿ ਇਨਾਂ ਵਿਚੋਂ ਕਿਸੇ ਇਕ ਦੀ ਵਰਤੋਂ ਨਾਲ ਕੋਈ ਵੀ ਗੱਲ ਪੂਰੀ ਨਹੀਂ ਹੁੰਦੀ, ਤੇ ਦੇ ਦੋਵੇਂ ਸ਼ਬਦ ਮੋਢੇ ਨਾਲ ਮੋਢਾ ਡਾਹ ਕੇ ਜੁੜਨ ਤਦ ਹੀ ਕੋਈ ਵਾਕ ਪੂਰਾ ਬਣਦਾ ਹੈ । ਇਸੇ ਤਰ੍ਹਾਂ ਇਸ ਤੋਂ ਅੱਗੇ, ਜਿਵੇਂ ਕਿ ਨਿਰੁਕਤਕਾਰ ਦਾ ਕਥਨ ਹੈ, ਇਨ੍ਹਾਂ ਸ਼ਬਦਾਂ ਨਾਲ ਉਪਸਰਗ (ਆਦਿ ਮਾੜਾਂ) ਤੇ ਨਿਪਾਤ (ਅਵਯ) ਜੁੜ ਕੇ ਪੂਰੇ ਅਰਥ-ਭਾਵ ਦਾ ਬੋਧਨ ਕਰਦੇ ਹਨ ਜਿਸ ਕਰ ਕੇ ਕੂਮ-ਅਨੁਸਾਰ ਇਨ੍ਹਾਂ ਸ਼ਬਦਾਂ ਦਾ ਦਰਜਾ ਇਕ ਦੂਜੇ ਤੋਂ ਬਾਦ ਰੱਖਿਆ ਗਇਆ ਹੈ । ਯਾਸਕ ਨੇ ਨਿਰੁਕਤ ਵਿਚ ਭਾਵੇਂ ਪਹਿਲਾਂ ਨਾਮ ਨੂੰ ਆਯਾਤ (ਕ੍ਰਿਆ) ਦੇ ਮੁਕਾਬਲੇ ਤੇ ਅੱਵਲ ਦਰਜੇ ਉਤੇ ਰੱਖਿਆ ਹੈ, ਪਰ ਥੋੜਾ ਕੁ ਅੱਗੇ ਜਾ ਕੇ ਹੀ ਇਹ ਕਹਿ ਕੇ ਕਿ ਨਾਮ ਦੀ ਆਖਯਾਤ (ਕ੍ਰਿਆ) ਤੋਂ ਬਿਨਾ ਕੋਈ ਮਹਾਨਤਾ ਨਹੀਂ ਹੈ, ਅਚਾਣਕ ਲਾੜੇ ਲਾੜੀ ਵਾਂਗੂ ਦੋਹਾਂ ਦੇ ਖਾਰੇ ਬਦਲ ਦਿੱਤੇ ਹਨ । ਕਾਰਣ ਇਸ ਦਾ ਯਾਸਕ ਨੇ ਇਹ ਦੱਸਿਆ ਹੈ ਕਿ ਆਖਯਾਤ (ਕ੍ਰਿਆ) ਵਿਚ ਕਿਸੇ ਨ ਕਿਸੇ ਭਾਵ ਦੀ ਪ੍ਰਧਾਨਤਾ ਹੁੰਦੀ ਹੈ ਤੇ ਨਾਮ ਨੂੰ ਦ੍ਰਿੜ੍ਹ ਨਾਲ ਸੰਬੰਧਿਤ ਹੋਣ ਕਰ ਕੇ ਹਮੇਸ਼ਾ ਆਖਤ (ਕਿਆ) ਦੇ ਅਧੀਨ ਹੋ ਕੇ ਚੱਲਣਾ ਪੈਂਦਾ ਹੈ, ਇਸ ਲਈ ਨਾਮ ਸੁਤੰਤ ਨਹੀਂ, ਸਗੋਂ ਪਰਤੰਤ ਹੈ, ਜਿਵੇਂ-ਰਾਮ ਜਾਂਦਾ ਹੈ । ਰਾਮ ਰੋਟੀ ਖਾਂਦਾ ਹੈ।' ਵਿਚ 'ਜਾਣਾ' ਤੇ 'ਖਾਣਾ ਕਿਆਵਾਂ ਵੱਖੋ ਵੱਖ ਵਪਾਰ ਦੀਆਂ ਸੂਚਕ ਹਨ । ਇਕੱਲੇ ‘ਰਾਮ’ ਤੋਂ, ਜੇ ਏਥੇ ਉਸ ਨਾਲ ਕ੍ਰਿਆ ਦਾ ਸੰਬੰਧ ਨਾ ਹੋਵੇ, ਨਾ ਤਾਂ ਜਾਣਾ ਹੀ ਸੰਭਵ ਹੈ ਤੇ ਨਾ ਹੀ ਖਾਣਾ । ਇਸ ਤਰਾਂ ਨਾਮ ਆਯਾਤ ਭਾਵ ਕ੍ਰਿਆ ਅਗੇ ਨਮਦਾ ਅਥਵਾ ਨਿਉਂਦਾ ਹੈ, ਇਸ ਲਈ ਉਸ ਦੀ 'ਨਾਮ' ਸੰਗਯਾ ਹੈ । ਕ੍ਰਿਆ ਤੋਂ ਇਲਾਵਾ ਨਾਮ ਦੀ ਸਹਾਇਤਾ ਲਈ ਉਪਸਰਗ ਤੇ ਨਿਪਾਤ (ਅਵਯ), ਜੋ ਇਕ ਪ੍ਰਕਾਰ ਦੇ ਹੱਥ ਬੱਧੇ ਗੁਲਾਮ ਹਨ, ਹਮੇਸ਼ਾ ਤਤਪਰ ਰਹਿੰਦੇ ਹਨ ਤੇ ਵਾਕ-ਰਚਨਾ ਵਿਚ ਅੱਠ ਵਿਭਕਤੀਆਂ ਜਾਂ ਕਾਰਕ ਨਾਮ ਦੇ ਅਨੁਸਾਰੀ ਹੋ ਕੇ ਕੰਮ ਕਰਦੇ ਹਨ । ਇਸ ਹਾਲਤ ਵਿਚ ਵੀ ਨਾਮ ਭਾਵੇਂ ਕਰਤਾ ਦੇ ਫ਼ਰਜ਼ ਭੁਗਤਾਉਂਦਾ ਹੈ, ਪਰ ਉਹ ਸਦਾ ਆਖਯਾਨ (ਤ੍ਰਿਆ) ਦੇ ਅਧੀਨ ਹੀ ਰਹਿੰਦਾ ਹੈ । ਇਸਤਰ੍ਹਾਂ ਇਸ ਧਨ-ਪਿਰ ਦੇ ਮੇਲ ਨਾਲ ਸਾਰੀ ਵਾਕਰਚਨਾ ਮੁਕੰਮਲ ਹੁੰਦੀ ਹੈ । ( 3 ) ਹਰ ਤਰਾਂ ਦੇ ਸ਼ਬਦ, ਚਾਹੇ ਉਹ ਇਕਹਿਰੇ ਹੋਣ ਜਾਂ ਸਮਾਸੀ ਜਿਵੇਂ ਕਿ ਪਹਿਲਾਂ ਇਸ਼ਾਰੇ ਵਜੋਂ ਦੱਸਿਆ ਗਿਆ ਹੈ, ਆਪੋ ਆਪਣੇ ਵਿੱਤ ਮੂਜਬ ਸਾਰਥਕ ਹੀ ਹੁੰਦੇ ਹਨ, ਤੇ ਉਨਾਂ ਦੇ ਅਰਥ ਵੀ ਕਈ ਵੇਰ ਇਕ ਨਾ ਰਹਿਕੇ ਵੱਖ ਵੱਖ ੧੪