ਪੰਨਾ:Alochana Magazine June 1960.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਸ਼ਿਆਂ ਦੀ ਵਰਤੋਂ ਅਨੁਸਾਰ ਅਨੇਕ ਬਣ ਜਾਂਦੇ ਹਨ । ਭਰੜੀ ਹਰੀ ਦੇ ਕਥਨ ਅਨੁਸਾਰ ਸੰਸਾਰ ਦਾ ਸਾਰਾ ਹੀ ਗਿਆਨ ਚੂੰਕਿ ਸ਼ਬਦ ਮੂਲ ਹੈ ਤੇ ਉਹ ਗਿਆਨ ਬਹੁਪੱਖੀ ਹੈ, ਇਸ ਲਈ ਇਕੋ ਸ਼ਬਦ ਦੇ ਅਰਥ ਕਿਤੇ ਕੁਝ ਹੋਰ ਹੁੰਦੇ ਹਨ ਤੇ ਕਿਸੇ ਹੋਰ ਥਾਵੇਂ ਕੁਝ ਹੋਰ । ਸ੍ਰੀ ਕਪਿਲ ਦੇਵ ਦਿਵੇਦੀ ਨੇ 'ਅਰਥ ਵਿਗਯਾਨ ਔਰ ਵਯਾਕਰਣ' ਨਾਮੀ ਪੁਸਤਕ ਵਿਚ ਸ਼ਬਦ-ਅਰਥ ਦੀਆਂ ਮੁੱਖ ਚਾਰ ਕਿਸਮਾਂ ਲਿਖੀਆਂ ਹਨ- (੧) ਜਾਤੀ ਵਾਚਕ, (੨) ਗੁਣ ਵਾਚਕ, (੩) ਕ੍ਰਿਆ ਵਾਚਕ ਅਤੇ (੪) ਵ ਵਾਚਕ । ਪ੍ਰਾਚੀਨ ਸਮੇਂ ਦੇ ਪ੍ਰਸਿੱਧ ਸ਼ਬਦ ਵਿਗਿਆਨੀ ਭਰਤੀ ਹਰੀ ਨੇ ਵਾਕ ਦੀਪ ਵਿਚ 'ਅਰਥ ਨਿਰਾਕਾਰ ਹੈ, ਅਰਥ ਸਾਕਾਰ ਹੈ' ਆਦਿ ਵਾਕ ਕਹਿਕੇ ਅਰਥ ਸਾਧਨ ਦੇ ੧੨ ਭੇਦ ਅਤੇ ਪੁਣਰਾਜ ਨੇ ਵਸਤੁ ਮਾਕੂ, ਅਧੇਯ ਸ਼ਾਸਤ੍ਰੀਯ, ਲੌਕਿਕ, ਮੁਖਯ ਆਦਿ ੧੮ ਪ੍ਰਕਾਰ ਦੇ ਅਰਥ-ਭੇਦ ਦੱਸੇ ਹਨ, ਪਰ ਜੇ ਇਸ ਫੈਲਾਉ ਨੂੰ ਇਕ ਪਾਸੇ ਰੱਖ ਕੇ ਕੁਝ ਬਾਰੀਕੀ ਨਾਲ ਦੇਖਿਆ ਜਾਵੇ ਤਾਂ ਅਰਥ-ਸਾਧਨ ਦੀਆਂ ਕੇਵਲ ਤਿਨ ਕਿਸਮਾਂ ਹੀ ਬਾਕੀ ਰਹਿ ਜਾਂਦੀਆਂ ਹਨ(੧) ਸਾਧਾਰਣ ਅਥਵਾ ਲੌਕਿਕ, (੨) ਗੁੜ ਅਰਥ, ਦੋ ਸ਼ਬਦਾਂ ਦੀ ਵਤਪੱਤੀ ਅਥਵਾ ਚੀਰ ਫਾੜ ਦੱਸਕੇ ਸ਼ਾਸਤ ਦੀ ਰੀਤੀ ਅਨੁਸਾਰ ਕੀਤਾ ਜਾਵੇ ਅਤੇ (੩) ਕਾਲਪਨਿਕ ਅਰਥ । ਇਹ ਤਿੰਨੇ ਹੀ ਅਰਥ-ਸਾਧਨ, ਜਿਨ੍ਹਾਂ ਦਾ ਕੁਝ ਕੁ ਵੇਰਵਾ ਅੱਗੇ ਜਾ ਕੇ ਦਿੱਤਾ ਜਾਵੇਗਾ, ਕੂਮ ਅਨੁਸਾਰ ਸਰਲ, ਕਠਿਨ ਅਤੇ ਰੂਢ ਨਾਮਕ ਤਿੰਨ ਦਰਜਿਆਂ ਨਾਲ ਸੰਬੰਧ ਰੱਖਦੇ ਹਨ । ਅੰਤਲੇ ਕਲਪਨਾ ਪ੍ਰਸੂਤ ਸ਼ਬਦ-ਅਰਥਾਂ ਵਿੱਚ, ਸਾਡੀਆਂ ਨਵੀਆਂ ਪੁਰਾਣੀਆ ਸੰਕੇਤਾਵਲੀਆਂ ਵੀ, ਜਿਨ੍ਹਾਂ ਨੂੰ ਅਸੀਂ ਟਮਜ਼ 'rer Ins' ਦਾ ਨਾਮ ਦਿੰਦੇ ਹਾਂ, ਆ ਜਾਂਦੀਆਂ ਹਨ । ਸੰਸਕ੍ਰਿਤ ਵਿਚ ਇਨ੍ਹਾਂ ਨੂੰ ਪ੍ਰਤਿਗਯਾ ਗਯਾਪਿਤ ਅਰਥ ਕਿਹਾ ਜਾਂਦਾ ਹੈ । ਸ਼ਬਦ-ਅਰਥ ਦੀਆਂ ਅੱਗੇ ਚੱਲ ਕੇ ਅਰਥ-ਭੇਦ ਤੋਂ ਬਿਨਾ ਤਿੰਨ ਮੰਜ਼ਲਾਂ ਹੋਰ ਹਨ- (੧) ਅਰਥ-ਵਿਕਾਸ, (੨) ਅਰਥ-ਵਿਸਤਾਰ ਅਤੇ (੩) ਅਰਥਸੰਕੋਚ । ਸ੍ਰੀ ਕਪਿਲ ਦੇਵ ਦਿਵੇਦੀ ਨੇ ਆਪਣੀ ਪੁਸਤਕ 'ਅਰਥ-ਵਿਗਯਾਨ ਔਰ ਵਯਾਕਰਣ ਦਰਸ਼ਨ' ਵਿਚ ਇਨ੍ਹਾਂ ਉਤੇ ਬੜੀ ਚੰਗੀ ਰੋਸ਼ਨੀ ਪਾਈ ਹੈ ਤੇ ਦੱਸਿਆ ਹੈ ਕਿ ਕਈ ਸ਼ਬਦਾਂ ਦੇ ਅਰਥ ਹਮੇਸ਼ਾ ਥਿਰ ਨਹੀਂ ਰਹਿੰਦੇ । ਸੰਸਕ੍ਰਿਤ ਵਿਚ ‘ਗ, ਸ਼ਬਦ ਗਮ ਧਾਤੂ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਫਿਰਨਾ, ਤੁਰਨਾ ਜਾਂ ਜਾਣਾ, ਜਿਸ ਕਰਕੇ ਵੈਦਿਕ ਜ਼ਮਾਨੇ ਵਿਚ ਪ੍ਰਿਥਵੀ, ਸੂਰਜ-ਚੰਦ ਦੀਆਂ ਕਿਰਨਾਂ ਆਦਿ ਲਈ ਇਹ ਸ਼ਬਦ ਆਮ ਵਰਤਿਆ ਜਾਂਦਾ ਸੀ, ਪਰ ਪਿਛੋਂ ਗੋ (ਗਊ) ਨਾਮੀ ਜਾਨਵਰ ਦੇ ਨਾਂ ਨਾਲ ਹੀ ਇਹ ਸ਼ਬਦ ਖਾਸ ਤੌਰ ਤੇ ਰੂਢ ਹੋ ਗਿਆ | ਅੱਜ ਕਲ ਪ੍ਰਿਥਵੀ, ਸੂਰਜ-ਚੰਦ ਦੀਆਂ ਕਿਰਨਾਂ ਆਦਿ ਨੂੰ ਗੋ-(ਗਊ) ਸ਼ਬਦ ਨਾਲ ਕੋਈ ਚੇਤੇ ਨਹੀਂ ਕਰਦਾ, ਸਗੋਂ ਸਭ ਲੋਕੀਂ ਗਊ ਨੂੰ ਹੀ ਗਊ ਕਹਿੰਦੇ ਹਨ । ਇਸੇ