ਪੰਨਾ:Alochana Magazine June 1960.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਆ ਜਾਵੇਗਾ । ਅਸਲ ਵਿਚ ਸੰਸਕ੍ਰਿਤ ਦੇ ਸੂਤ੍ਰ ਗ੍ਰੰਥਾਂ ਦੀ ਰੀਸੋ ਰੀਸ ਭਾਰਤ ਵਿਚ ਅਜਿਹੇ ਸੰਕੇਤ ਆਦਿ ਕਾਲ ਤੋਂ ਬਣਦੇ ਹੀ ਚਲੇ ਆਏ ਹਨ, ਜਿਵੇਂ ਕਿ ਸੰਸਕ੍ਰਿਤ ਅਖੋਤਾਂ ਵਿਚੋਂ ਇਕ ਅਜਿਹੇ ਹੀ ਸੰਕੇਤੀ ਸ਼ਬਦ 'ਅਸ਼ਿਖ’ ਦਾ ਉਦਾਹਰਣ ਮਿਲਦਾ ਹੈ । ਇਹ ਸੰਕੇਤ ਕਿਸੇ ਕਵੀ ਨੇ, ਜੋ ਆਪਣੇ ਹੀ ਲਾਲਚੀ ਦੌਸਤ ਦੇ ਹੱਥੋਂ ਕਤਲ ਹੋ ਰਹਿਆ ਸੀ, ਦੇਸ਼ ਦੀ ਸ਼ਕਲ ਵਿਚ ਆਪਣੀ ਮਾਤਾ ਪਾਸ ਭੇਜਿਆ ਸੀ । ਅਗੇ ਇਸ ਨੂੰ ਵਾਚ ਕੇ ਅਰਖ ਦੱਸਣ ਵਾਲਾ ਵੀ ਉਤਨਾ ਹੀ ਅੱਛਾ ਵਿਦਵਾਨ ਸੀ ਜਿਸ ਕਰਕੇ | ਉਹ ਕਾਤਲ, ਜਿਸ ਨੇ ਆਪਣੇ ਦੋਸਤ ਨੂੰ ਮਾਰਿਆ ਸੀ, ਪਤਾ ਲੱਗਣ ਤੇ ਫੜਿਆ ਗਇਆ ਤੇ ਸਜ਼ਾ ਦਾ ਭਾਗੀ ਬਣਿਆ। ਉਸ ਸੰਕੇਤੀ ਸ਼ਬਦ ਦੇ ਅੱਖਰ ਜੋੜ ਕੇ ਜੋ ਸ਼ਲੋਕ ਬਣਿਆ ਉਹ ਇਹ ਹੈ ਅਨੇ ਨ ਵ ਪ ਪ੍ਰਸੁਪਤਸਯ ਵਨਾਂਤਰੇ । ਸ਼ਿਖਾਮਾਰੂਹੜ ਪਾਦੇਨ ਖੜਗੇਨ ਨਿਹਤ: ਸ਼ਿਰ: । ਅਰਥਾਤ -ਇਮ ਕਾਤਲ ਨੇ ਤੇਰੇ ਪੁਤ ਦਾ, ਜੋ ਜੰਗਲ ਵਿਚ ਸੌਂ ਰਹਿਆ | ਸੀ, ਚੋਟੀ ਉਤੇ ਪੈਰ ਰੱਖ ਕੇ ਤਲਵਾਰ ਨਾਲ ਸ਼ਿਰ ਕੱਟ ਦਿੱਤਾ ਹੈ । | ਪੰਜਾਬੀ ਵਿਚ ਵੀ ਇਹ ਸੰਕੇਤੀ ਸ਼ਬਦ ਬਣਾਣ ਦੀ ਵਿਤੀ ਸੰਸਕ੍ਰਿਤ ਦੀ ਰੀਸੋ ਰੀਸ ਅਜੇ ਤਕ ਪਾਈ ਜਾਂਦੀ ਹੈ, ਜਿਵੇਂ-ਕੇਹਰ ਸਿੰਘ ਕਸ' (ਮਲਾਇਆ), ਜਸਵੰਤ ਸਿੰਘ ਜਸ (ਜਲੰਧਰ) ਦੇ ‘ਕਸ' ਤੇ 'ਜਸ' ਸ਼ਬਦ, ਜੋ ਇਨ੍ਹਾਂ ਨਾਮਾਂ ਦੇ ਹੀ ਸੰਖੇਪ ਹਨ, ਦੇਖਣ ਵਿਚ ਆਉਂਦੇ ਹਨ । ਪਰ ਜੇ ਕੋਈ 'ਭ' ਅੱਖਰ ਦੇ ਨਾਂ ਵਾਲਾ ਸਿੰਘ ਵੀ ਇਸੇ ਤਰਾਂ ‘ਸ ਸੰਕੇਤ ਘੜ ਕੇ ਆਪਣੇ ਨਾਂ ਦੇ ਨਾਲ ਜੋੜ ਲਵੇ ਤਾਂ ਉਹ ਹਾਸੋ ਹੀਣਾ ਹੋਵੇਗਾ । ਅਜ ਕਲ ਦੇ ਸ਼ਬਦ-ਸੰਕੇਤ, ਜੋ ਦੇਸ਼ ਦੇ ਆਜ਼ਾਦ ਹੋਣ ਤੇ ਅੰਗ੍ਰੇਜ਼ੀ ਦੀ ਥਾਵੇਂ ਹਿੰਦੀ-ਪੰਜਾਬੀ ਆਦਿ ਨੂੰ ਪ੍ਰਧਾਨਤਾ ਦੇਣ ਲਈ, ਸਾਡੇ ਵਿਦਵਾਨਾਂ ਨੇ ਜਤਨ ਕਰ ਕੇ ਤਿਆਰ ਕੀਤੇ ਹਨ, ਸ਼ਬਦ ਸਿਰਜਨ ਦੀ ਸਮੱਸਿਆ ਨਾਲ ਖ਼ਾਸ ਤੌਰ ਤੇ ਗਹਿਰਾ ਸੰਬੰਧ ਰਖਦੇ ਹਨ । ਪ੍ਰਿੰਸੀਪਲ ਤੇਜਾ ਸਿੰਘ ਜੀ ਸੁਰਗਵਾਸੀ, ਜੋ ਇਸ ਮੁਹਿਮ ਦੇ ਮੋਢੀ ਤੇ ਸੰਚਾਲਕ ਸਨ, ਆਪਣੀ ਪੁਸਤਕ “ਪੰਜਾਬੀ ਕਿਵੇਂ ਲਿਖੀਏ ?" ਦੇ ਅੰਤ ਵਿਚ ਇਕ ਸੰਕੇਤਕਾਰ ਦੇ ਰੂਪ ਵਿਚ ਚੰਗੇ ਉਘੜਦੇ ਹਨ । ਇਸੇ ਤਰ੍ਹਾਂ ਪ੍ਰੋ: ਸੰਤ ਸਿੰਘ ਸੇਖੋਂ, ਤੇ ਸ. ਭਗਤ ਸਿੰਘ ਆਦਿ ਨੇ ਵੀ ਆਪਣੀਆਂ ਪੁਸਤਕਾਂ 'ਸਾਹਿਤਿਆਰਥ’ ਤੇ ‘ਅੰਗੇਜ਼ੀਪੰਜਾਬੀ ਕਾਨੂਨੀ ਕੋਸ਼` ਵਿਚ ਕੁਝ ਅਜਿਹੇ ਸ਼ਬਦ-ਜੰਕੇਤ, ਜੋ ਅੰਗ੍ਰੇਜ਼ੀ ਟਰਮਾਂ ਦੇ ਹੀ ਅਨੁਵਾਦ ਹਨ, ਦਿੱਤੇ ਹਨ | ਪਰ Bookworm (ਕਿਤਾਬੀ ਕੀੜਾ) ਦੀ ਥਾਵੇਂ ਘੋਟੂ, Criticism (ਆਲੋਚਨਾ) ਦੀ ਥਾਵੇਂ ਪੜਚੋਲ, Addenda ਤੇ Appendix ਦੀ ਥਾਵੇਂ ਇਕ ਸੰਕੇਤ ਜ਼ਮੀਮਾ, Archeology (ਪੁਤਾਤਤ) ਦੀ ਥਾਵੇਂ ਪੁਰਾ ਖੋਜ, ੭੭