ਸਮੱਗਰੀ 'ਤੇ ਜਾਓ

ਪੰਨਾ:Alochana Magazine June 1960.pdf/6

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਆਪਕ ਵਿਚਾਰ-ਧਾਰਾ ਅਰਥਾਤ ਅਧਿਆਤਮਵਾਦ ਨਾਲ ਜੁੜਿਆ ਰਹਿਆ ਹੈ । ਇਹ ਵਾਦ ਆਪਣੇ ਇਸ ਸਮੇਂ ਵਿਚ ਜੀਵਨ ਦੀ ਗੰਭੀਰ ਫ਼ਿਲਾਸਫ਼ੀ ਦੇ ਰੂਪ ਵਿਚ ਵਿਚਰਦਾ ਹੈ । ਇਸ ਸਮੇਂ ਦੇ ਸਾਹਿਤ ਦਾ ਵੀ ਇਹੀ ਮਤ ਪ੍ਰਕਾਸ਼ਮਾਨ ਹੁੰਦਾ ਰਹਿਆ ਹੈ । ਅਧਿਆਤਮਵਾਦ ਜੋ ਸਬੂਲ ਪਰਾਸਰੀਰਕਤਾ 'ਚੋਂ ਨਿਕਲੀ ਸੂਖਮ ਰੂਪ ਵਾਲੀ ਵਿਚਾਰਧਾਰਾ ਹੈ, ਆਪਣੇ ਆਪ ਵਿਚ ਕੇਵਲ ਇਕ ਤਰਾਂ ਦੇ ਮਤ ਦੀ ਅਨੁਸਾਰੀ ਨਹੀਂ, ਸਗੋਂ ਇਸ ਆਦਰਸ਼ਵਾਦੀ ਮਤ ਨਾਲ ਸੰਬੰਧਿਤ ਵੀ ਭਿੰਨ ਭਿੰਨ ਵਿਚਾਰ ਧਾਰਾਵਾਂ ਚਲਦੀਆਂ ਹਨ | ਇਹ ਮਤ ਤੇ ਵਾਦ ਆਪਣੇ ਅੰਤਿਮ ਲਕਸ਼ ਵਿਚ ਆਦਰਸ਼ਵਾਦੀ ਹੀ ਹੁੰਦੇ ਹਨ ਪਰੰਤੂ ਇਨ੍ਹਾਂ ਦਾ ਆਦਰਸ਼ਾਤਮਕਤਾ ਵਲ ਰੁਖ਼ ਕਰਨ ਦਾ ਮਾਰਗ ਕੁਝ ਵਖ ਵਖ ਰੂਪ ਧਾਰਨ ਕਰ ਜਾਂਦਾ ਹੈ । ਪੰਜਾਬ ਮਧ-ਕਾਲੀਨ ਸਮਾਜ ਦੀ ਪਰੰਪਰਾ ਵਿਚ ਵੀ ਇਸ ਤਰ੍ਹਾਂ ਦੀਆਂ ਭਿੰਨ ਭਿੰਨ ਵਿਚਾਰ ਪਧਤੀਆਂ ਚਲਦੀਆਂ ਹਨ ਅਤੇ ਇਨ੍ਹਾਂ ਦਾ ਪ੍ਰਗਟਾਉ ਇਸ ਸਮੇਂ ਦੇ ਰਚਿਤ ਕਾਵਿ-ਸਾਹਿਤ ਦਾਰਾ ਹੁੰਦਾ ਹੈ । ਇਸ ਸਮੇਂ ਪ੍ਰਚਲਿਤ ਅਧਿਆਤਮਕ ਪ੍ਰਣਾਲੀ ਨਾਲ ਸੰਬੰਧਿਤ ਮਤ ਜੋਗ ਮਤ ਦਾ ਨਿਰਗੁਣਵਾਦ, ਸਰਗੁਣਵਾਦ, ਸਿਖ ਅਧਿਆਤਮਵਾਦ ਅਤੇ ਤਸੱਵੁਫ਼ ਆਦਿ ਹਨ । ਇਹ ਸਾਰੇ ਮਤ ਸਿਖ ਗੁਰੂਆਂ ਦੂਰਾ ਰਚਿਤ ਕਾਵਿ ਬਾਣੀ, ਸੂਫ਼ੀ ਕਵੀਆਂ ਚੂਰਾ ਰਚਿਤ ਕਾਵਿ ਧਾਰਾ ਅਤੇ ਕਿੱਸਾਕਾਰ ਕਵੀਆਂ ਦੀਆਂ ਰਚੀਆਂ ਰਚਨਾਵਾਂ ਵਿਚੋਂ ਸਾਕਾਰ ਹੁੰਦੇ ਹਨ । ਜਿਵੇਂ ਉਪਰ ਇਹ ਇਸ਼ਾਰਾ ਕੀਤਾ ਜਾ ਚੁਕਿਆ ਹੈ । ਸ਼ੇਣੀਗਤ ਸਮਾਜ ਦੀ ਹਰ ਵਿਚਾਰ-ਧਾਰਾ ਆਪਣੇ ਪਿਛੋਕੜ ਵਿਚ ਕੰਮ ਕਰਦੇ , ਆਰਥਿਕ ਤੇ ਪਦਾਰਥਕ ਸੰਘਰਸ਼ ਦਾ ਤਤੂ ਫਲ ਹੁੰਦੀ ਹੈ, ਮਧ-ਕਾਲੀਨ ਪੰਜਾਬੀ ਸਮਾਜ ਵਿਚ ਵਿਚਰਦੇ ਇਨ੍ਹਾਂ ਮਤਾਂ ਦਾ ਇਸ ਪੱਖ ਤੋਂ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੈ । ਇਸ ਪੱਖ ਤੋਂ ਕੀਤਾ ਅਧਿਐਨ ਜਿਥੇ ਇਹ ਸਿੱਟਾ ਕੱਢਦਾ। ਹੈ ਕਿ ਅਧਿਆਤਮਵਾਦ ਆਪਣੀ ਅਪਦਾਰਥਕ ਦ੍ਰਿਸ਼ਟੀ ਕਾਰਣ ਉਪਰਲੀਆਂ ਅਰਥਾਤ ਜਾਗੀਰਦਾਰ ਸ਼੍ਰੇਣੀਆਂ ਦਾ ਰਾਖਾ ਹੈ, ਉਥੇ ਇਹ ਜਾਣ ਲੈਣਾ ਵੀ ਜ਼ਰੂਰੀ ਹੈ ਕਿ ਇਹ ਵਾਦ ਉਸ ਸਮੇਂ ਦੀ ਗੰਭੀਰ ਤੇ ਬਲਵਾਨ ਪਰੰਮਪਰਾ ਹੈ ਅਤੇ ਇਸ ਦੀ ਸਹਾਇਤਾ ਦਾਰਾ ਹੀ ਉਸ ਸਮੇਂ ਦੀ ਸਾਮਾਜਿਕ ਜ਼ਿੰਦਗੀ ਦਾ ਰਾਹ ਮੋਕਲਾ ਕੀਤਾ ਜਾ ਸਕਦਾ ਸੀ । ਜਿਥੇ ਅਧਿਆਤਮਵਾਦ, ਮਧ-ਕਾਲੀਨ ਸਾਮਾਜਿਕ ਜੀਵਨ ਵਿਚ ਪੂੰਜੀਪਤੀ ਸ਼੍ਰੇਣੀਆਂ ਦਾ ਰਾਖਾ ਸੀ, ਉਥੇ ਅਜਿਹੀਆਂ ਸ਼੍ਰੇਣੀਆਂ ਦੇ ਵਿਰੁਧ ਆਵਾਜ਼ ਉਠਾਉਣ ਵਾਲਾ ਮਤ ਵੀ ਇਹੀ ਸੀ । ਇਸ ਪੁਕਾਰ ਉਸ ਸਮੇਂ ਦੇ ਪ੍ਰਚਲਿਤ ਅਧਿਆਤਮਕ ਮਤਾਂ ਵਿਚੋਂ ਸਿਖ ਗੁਰੂਆਂ ਦੀ ਕਾਵਿ ਬਾਣੀ ਦਾਰਾ ਸਾਹਮਣੇ ਆਇਆ ਅਧਿਆਤਮਕ ਦ੍ਰਿਸ਼ਟੀਕੋਣ ਆਪਣੇ ਆਪ ਵਿਚ ਬਲਵਾਨ ਤੇ ਅਰੋਗ ਤਤ ਰਖੀ ਬੈਠਾ ਹੈ, ਜਿਸ ਦੇ ਅਧਾਰ ਤੇ ਇਸ ਮਤ ਨੂੰ