ਪੰਨਾ:Alochana Magazine March 1958.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀਰ ਦੇ ਅੰਦਰ ਤਾਏ ਤੋਂ ਬਦਲਾ ਲੈਣ ਦੀ ਅੱਗ ਭੜਕ ਉੱਠਦੀ ਹੈ ਅਤੇ ਉਹ ਮੁਆਤਾ ਲੇ ਕੇ ਉਸ ਦੀ ਝੁੱਗੀ ਫੂਕ ਕੇ ਸੁਆਹ ਕਰ ਦੇਂਦੀ ਹੈ। ਇਸ ਨਾਲ ਲੋਕਚਰਚਾ ਸਗੋਂ ਹੋਰ ਤਿੱਖੀ ਹੋ ਜਾਂਦੀ ਹੈ ਅਤੇ ਚੂਚਕ ਅੱਕ ਕੇ ਆਪਣੀਆਂ ਅੱਖਾਂ ਨਾਲ ਤਸੱਲੀ ਕਰਨ ਲਈ ਬੇਲੇ ਵਿਚ ਜਾਂਦਾ ਹੈ। ਉਸ ਦੀਆਂ ਸੱਤੇ ਸੁੱਧਾਂ ਭੁਲ ਗਈਆਂ ਜਦ ਉਸ ਨੇ ਬਲੇ ਵਿਚ ਹੀਰ ਤੇ ਰਾਂਝੇ ਨੂੰ ਇਕੱਠੇ ਵੇਖਿਆ ਤਾਂ ਉਹ ਕੋਰਾ ਕਰਾਰਾ ਹੋ ਕੇ ਰਾਂਝੇ ਨੂੰ ਧਮਕਾਉਂਦਾ ਹੈ:-

“ਮੰਗੂ ਦਇ ਸਮਾਲ ਅਸਾਨੂੰ, ਲੈ ਵੇਵ ਇਜ਼ਤ ਭਾਈ।"

ਇਹ ਸੁਣ ਕੇ ਦਮੋਦਰ ਦੇ ਲਿਖੇ ਮੁਤਾਬਿਕ ਰਾਂਝੇ ਨੇ ਵੰਝਲੀ ਵਜਾਈ ਤਾਂ ਸਾਰਾ ਮੰਗੂ ਰਾਂਝੇੇ ਦੇ ਗਿਰਦ ਆ ਜਮ੍ਹਾ ਹੋਇਆ। ਜੰਗਲ ਦੇ ਸ਼ੀਂਂਹ ਤੇ ਸੱਪ ਵੀ ਕੀਲੇ ਹੋਏ ਆ ਭਾਜ਼ਰ ਹੋਏ। ਰਾਂਝੇ ਨੇ ਚੂਚਕ ਨੂੰ ਮੰਗੂ ਮੰਭਾਲਣ ਲਈ ਕਹਿਆ ਪਰ ਮੰਗੂ ਰਾਂਝੇ ਦੇ ਪਿੱਛੇ ਪਿੱਛੇ ਜਾਵੇ: ਇਸ ਅਜ਼ਮਤ ਨੂੰ ਵੇਖ ਕੇ ਚੂਚਕ ਗਲ ਵਿਚ ਪਗੜੀ ਪਾ ਕੇ ਚਾਕ ਨੂੰ ਮਨਾਉਣ ਲਈ ਤਰਲੇ ਕਰਨ ਲੱਗਾ। ਹੁਣ ਸੱਪ ਦੇ ਮੂੂਹੰ ਕੋਹੜ ਕਿਰਲੀ ਵਾਲੀ ਗੱਲ ਆ ਵਾਪਰੀ। ਚੂਚਕ ਲਈ ਇਕ ਪਾਸੇ ਇਜ਼ਤ ਦਾ ਸਵਾਲ ਹੈ ਅਤੇ ਦੂਜੇ ਪਾਸੇ ਰਾਂਝੇ ਦੀ ਕਰਾਮਾਤ ਦਾ ਭੈ। ਮਜਬੂਰ ਹੋ ਕੇ ਚੂੂਚਕ ਨੇ ਘਰ ਵਾਲੀ ਨਾਲ ਸਲਾਹ ਕਰ ਕੇ ਹੀਰ ਦਾ ਵਿਆਹ ਕਰਨ ਦਾ ਫ਼ੈਸਲਾ ਕੀਤਾ:-

"ਸੁਣ ਮਹਿਰੀ ਵਿਣ ਕਾਜ ਰਚਾਇਆ, ਬਣਦੀ ਗਲ ਨ ਕਾਈ।"

ਵਾਰਿਸ ਨੇ ਇਸ ਪ੍ਰੇਮ-ਨਾਟ ਨੂੰ ਮਾਮੂਲੀ ਜੇਹੇ ਵਾਧੇ ਘਾਟੇ ਨਾਲ ਪੇਸ਼ ਕੀਤਾ ਹੈ। ਉਸ ਨੇ ਚੌਹਾਂ ਪਾਤਰਾਂ ਵਿਚੋਂ ਦੋ ਪਾਤਰਾਂ ਬਾਰੇ ਕੁੱਝ ਕੁ ਫ਼ਰਕ ਪਾਇਆ ਹੈ। ਹੀਰ ਦੀ ਮਾਂ ਮਿਹਰ ਕੁੰਦੀ ਦਾ ਨਾਂ ਮਲਕੀ ਦਸਿਆ ਹੈ ਅਤੇ ਕੈਦੋ ਨੂੰ ਤਾਏ ਦੀ ਥਾਂ ਚਾਚਾ ਲਿਖਿਆ ਹੈ। ਉਸ ਨੇ ਮੁੱਢ ਵਿਚ ਹੀਰ ਨੂੰ ਕਸਮ ਖੁਆ ਕੇ ਪ੍ਰੇਮ-ਘੋਲ ਦੇ ਅਖਾੜੇ ਵਿਚ ਡੱਗਾ ਜਿਹਾ ਲਾ ਦਿਤਾ ਹੈ ਜਿਸ ਨਾਲ ਘੋਲ ਦਾ ਪਿੜ ਮਘ ਪਇਆ ਹੈ:

"ਮੈਨੂੰ ਬਾਬਲੇ ਦੀ ਸੌਹ ਰਾਂਝਿਆ ਵੇ,
ਮਰੇ ਮਾਂਉਂ ਜੇ ਤੁੱਧ ਥਾਂ ਮੁੱਖ ਮੋੜਾਂ।

ਤੇਰੇ ਬਾਝ ਤੁਆਮ ਹਰਾਮ ਮੈਨੂੰ,
ਤੁਧ ਬਾਝੁ ਨ ਨੈਣ ਨ ਅੰਗ ਜੋੜਾਂ।

ਖਵਾਜਾ ਖਿਜਰ ਤੇ ਬੈਠ ਕੇ ਕਸਮ ਖਾਧੀ,
ਥੀਵਾਂ ਸੂਰ ਜੇ ਪ੍ਰੀਤ ਦੀ ਰੀਤ ਤੋੜਾਂ।

ਕੋਹੜੀ ਹੋਇ ਕੇ ਨੈਣ ਪ੍ਰਾਣ ਜਾਵਣ,
ਤੇਰੇ ਬਾਝ ਜੇ ਕੋਂਤ ਮੈਂ ਹੋਰ ਲੋੜਾਂ।"

ਹੀਰ ਆਪਣੀ ਸੁਚੱਜੀ ਤਦਬੀਰ ਨਾਲ ਰਾਂਝੇ ਨੂੰ ਬਾਪ ਦੇ ਮੰਗੂ ਦਾ ਚਾਕ

੧੦