ਪੰਨਾ:Alochana Magazine March 1963.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

- - - - - - - ਲਕਸ਼-ਹੀਣ-ਸਾਹਿਤ ਲਕਸ਼ ਹੀਣਤਾ ਤੇ ਸਿਧਾਂਤ-ਕਵਿਤਾ ਦੇ ਜਿਸ ਸਾਹਿਤ ਨੂੰ ਇਸੇ ਵਿਚਾਰ ਧਾਰਾ ਦੇ , ਧਾਰਨੀ ਕੁਝ ਸਾਹਿਤਕਾਰ ਪ੍ਰਯੋਗਵਾਦ ਦਾ ਨਾਂ ਦੇ ਕੇ ਪਾਠਕਾਂ ਦੀ ਔਖਤੀ ਘਿਰਣਾ ਤੋਂ ਬਚਾਉਣ ਦਾ ਹੀਲਾ ਕਰ ਰਹੇ ਦਿਸ ਰਹੇ ਹਨ, ਉਹ ਕਿਸੇ ਵੀ ਆਦਰਯੋਗ ਪੱਧਰ ਨੂੰ ਪ੍ਰਾਪਤ ਕਰਦਾ ਨਹੀਂ ਜਾਪਦਾ ਅਤੇ ਨਾ ਹੀ ਅਜੇਹਾ ਕਰ ਸਕੇਗਾ । ਬਹੁਤ ਵਾਰੀ ਤਾਂ । ਅਗਾਂਹ-ਵਧੂ ਸਾਹਿਤ ਨੂੰ ਪ੍ਰਯੋਗਵਾਦ ਦੇ ਜ਼ਮਰੇ ਵਿਚ ਧਰ ਲਇਆ ਜਾਂਦਾ ਹੈ ਤਾਂ ਜੋ ਆਪਣੀ ਕਲਾ-ਕਚਿਆਈ ਤੇ ਪਰਦਾ ਪਾਇਆ ਜਾ ਸਕੇ । | ਇਨਾਂ ਬਾਰੇ ਚਰਚਾ ਕਰਦੇ ਹੋਏ ਸੁਖ ਸਾਹਿਬ ਕਹਿੰਦੇ ਹਨ " ਇਨ੍ਹਾਂ ਵਿਚ ਪ੍ਰਭਜੋਤ ਪਹਲਾਂ ਬਹੁਤ ਰਚਨਾ ਰੋਮਾਂਸ਼ਵਾਦੀ ਤੇ ਕੁਝ ਹਦ ਤਕ ਪਰਗਤੀਵਾਦੀ ਧਾਰਾਵਾਂ ਵਿਚ ਕਰ ਚੁਕੀ ਹੈ।। ਤਾਰਾ ਸਿੰਘ ਤੇ ਮੀਸਾ ਦੋਵੇਂ ਹੀ ਪ੍ਰਗਤੀਵਾਦੀ ਵਿਚਾਰ ਧਾਰਾਵਾਂ ਦੇ ਧਾਰਨੀ ਹਨ ਪਰ ਅਜ ਸਥਿੱਤੀ, ਜਿਵੇਂ ਉਪਰ ਸੰਕੇਤ ਮਾਤਰ ਆਖਿਆ ਗਿਆ ਹੈ, ਪ੍ਰਗਤੀਵਾਦ ਤੋਂ ਅਗਲਾਂ ਪੜਾਉ ਸਪਸ਼ਟ-ਭਾਂਤ ਭਾਂਤਕਾਰੀ ਤੇ ਸਮਾਜਵਾਦੀ ਹੋ ਜਾਣ ਦਾ ਹੈ ਪਰ ਇਸੇ ਸਥਿਤੀ ਵਿਚ ਭਾਰਤ ਵਰਗੇ ਦੇਸ਼ ਵਿਚ ਜਿਥੇ ਸੁਤੰਤਾ ਨੇ ਨਵਾਂ ਗਮਨ ਕਾਰਨ ਵਰਤਮਾਨ ਦੇ ਵਿਰਧ ਤੇ ਪੂੰਜੀਵਾਦ ਦੇ ਵਿਰੁਧ ਜਜ਼ਬਬਾ ਬਲਵਾਨ ਨਹੀਂ ਕਿਸੇ ਇਕਲੇ ਲਈ ਕੱਟੜ ਹੈ ਕੇ ਸਮਾਜਵਾਦੀ ਹੋ ਕੇ ਲਿਖਣਾ ਕੁਝ ਔਖੀ ਜੇਹੀ ਗੱਲ । ਮੈਨੂੰ ਆਖਣਾ ਪਵੇਗਾ ਕਿ ਵਿਦਵਾਨ ਚਿੰਤਕ ਇਨਾਂ ਸਤਰਾਂ ਵਿਚ ਮਲੋਂ ਅਸਪਸ਼ਟ ਹੈ । ਕੀ ਉਹ ਕਹਣਾ ਚਾਹੁੰਦਾ ਹੈ ਕਿ ਉਪਰੋਕਤ ਕਵੀ ਪ੍ਰਗਤੀਵਾਦੀ ਵਿਚਾਰ ਧਾਰਾਵਾਂ ਦੇ ਤਾਂ ਹਨ ਪਰ ਸਪਸ਼ਟ ਭਾਂਤ ਕ੍ਰਾਂਤੀਕਾਰੀ ਜਾਂ ਸਮਾਜਵਾਦੀ ਨਹੀਂ। ਕੀ ਇਹ ਲੇਖਕ ਪਰਤਿਗਾਮੀ ਹਨ ? ਅਜਿਹੀ ਧਾਰਨਾ ਮੈਨੂੰ ਸੇਖੋਂ ਜੀ ਦੀ ਜਾਪਦੀ ਨਹੀਂ, ਫੇਰ ਉਨ੍ਹਾਂ ਦਾ ਇਸ ਟੈਲੀ ਨੂੰ ਉਤਰ ਪਰਗਤੀਵਾਦੀਆਂ ਵਿਚ ਰਖਣਾ ਕਿਥੋਂ ਤਕ ਯੁਕਤੀ ਸੰਗਤ ਹੈ ? ਰੌਮਾਂਸਵਾਦ ਤੇ ਸੁਹਜਵਾਦ | ਕੀ ਰੋਮਾਂਸਵਾਦ ਤੇ ਸੁਹਜਵਾਦ ਦਾ ਅਗਰਮਤਾਂ ਨਾਲ ਅਸਲੋਂ ਵੈਰ ਵਿਰਪ ਹੈ ਤੇ ਜਿਥੇ ਰੋਮਾਂਸ ਤੇ ਹਸ ਹੋਣ ਉਥੇ ਅਗਾਂਹ ਵਧੂਪਣ ਦੀ ਅਣਹੋਂਦ ਹੋ ਜਾਂਦੀ ਹੈ : Rਖਾਂ ਦੇ ਵਿਸ਼ਲੇਸ਼ਣ ਤੋਂ ਇਹੋ ਕੁਝ ਜਾਪਦਾ ਹੈ । ਮੇਰਾ ਵਿਚਾਰ ਹੈ ਅਤੇ ਇਹ ਸਿਧ ਕੀਤਾ ਜਾ ਸਕਦਾ ਹੈ ਕਿ ਅਗਰਗਾਮਤਾ, ਰੋਮਾਂਸ ਤੇ ਸੁਹਜ ਦੇ ਤੱਤਾਂ ਨੂੰ ਧਾਰਨ ਕਰਕੇ, ਮਰਾ ਕਈ ਵਾਰ ਇਨ੍ਹਾਂ ਤੱਤਾਂ ਕਾਰਨ ਹੀ ਬਲ ਪੂਰਤ ਹੁੰਦੀ ਹੈ । ਅਸਲ ਗੱਲ ਵਸਤੂ ਦੀ ' ਵਸਤੂ ਅਗਰਮੀ ਹੋਵੇ ਤਾਂ ਉਸਦਾ ਪਰਤਾਉ ਰੋਮਾਂਸ ਤੇ ਸੁਹਜ ਦੀ ਵਰਤੋਂ ਕਰ ਸਕਦਾ ਹੈ । ਜਾਪਦਾ ਹੈ ਕਿ ਸੇਖ ਹੜ੍ਹਾਂ ਨੇ ਰੋਮਾਂਸ ਤੇ ਹਜਵਾਦ ਦੇ ਅਰਥ ਉਚੇਚੇ ਅਰਥਾਂ ਵਿਚ ਵਰਤੇ ਹਨ | ਰੋਮਾਂਸਵਾਦ ਤੋਂ ਉਨ੍ਹਾਂ ਦਾ ਭਾਵ ਪਲਾਇਨ ਜਾਪਦਾ ਹੈ ਤਾਂ ਹਜਵਾਦ ਤੋਂ ਕਿਸੇ ਵਸਤੂ ਦੇ ਹਜ ਜਾਂ ਸੱਚ ਤੋਂ ਅਲੇਪ ਕੇਵਲ ਪਕ ਸਹਜ । ਦੋਹਾ 88