ਪੰਨਾ:Alochana Magazine November 1960.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਤਲਬ ਵੀ ਨਹੀਂ ਕਿ ਉਹ ਇਹਨਾਂ ਹਦ-ਬੰਦੀਆਂ ਨੂੰ ਤੋੜ ਨਹੀਂ ਸਕਦਾ । ਤੋੜ ਸਕਦਾ ਹੈ, ਪਰ ਕਿਸੇ ਖਾਸ ਹਾਲਤ ਵਿਚ ਉਦੋਂ ਜਦੋਂ ਉਹ ਮਨੁਖੀ ਭਾਵਾਂ ਨੂੰ, ਉਨ੍ਹਾਂ ਮਨੁਖੀ ਭਾਵਾਂ ਨੂੰ, ਜਿਹਨਾਂ ਸਾਹਮਣੇ ਦੇਸ਼ ਕਾਲ ਦੀ ਸੀਮਾਂ ਕੋਈ ਬਹੁਤਾ ਅਰਥ ਨਹੀਂ ਰਖਦੀ, ਉਲੀਕਦਾ ਹੈ । ਇੰਨਾ ਕੁਝ ਦੇ ਬਾਵਜੂਦ ਵੀ ਅਸਲੀਅਤ ਇਹੀ ਹੈ ਕਿ ਸਾਹਿਤ ਸਥਾਨਕ ਰੰਗਣ ਤੋਂ ਬਚ ਨਹੀਂ ਸਕਦਾ । ਇਸ ਲਈ ਸਾਹਿਤ ਜੀਵਨ ਜਿੰਨਾ ਵਿਸ਼ਾਲ ਹੁੰਦਾ ਹੋਇਆ ਵੀ ਇਸ ਦਾ ਇਕ ਭਾਗ ਹੁੰਦਾ ਹੈ । ਸਮੇਂ ਸਥਾਨ ਦੇ ਬੰਧਨਾਂ ਤੋਂ ਸੁਤੰਤਰ ਹੁੰਦਾ ਹੋਇਆ ਵੀ ਕੁਝ ਹਦ ਤਕ ਉਹ ਉਨ੍ਹਾਂ ਦਾ ਗੁਲਾਮ ਹੁੰਦਾ ਹੈ, ਉਹ 'ਕਮਲੀ' ਨੂੰ ਛਡਣਾ ਚਾਹੁੰਦਾ ਹੋਇਆ ਵੀ ਉਹਨੂੰ ਛੱਡ ਨਹੀਂ ਸਕਦਾ, ਇਹ ਇਕ ਪਰਮ ਸਚਾਈ ਹੈ । ਜੀਵਨ ਦੀ ਹੋਂਦ ਵਾਂਗ ਇਹ ਗਲ ਸਚ ਹੈ, ਸਦੀਵੀ ਹੈ ਤੇ ਜੀਵਨ ਨਾਲ ਸਾਹਿਤ ਦਾ ਅਜਿਹਾ ਸਬੰਧ ਉਦੋਂ ਤਕ ਜ਼ਰੂਰ ਬਣਿਆ ਰਹੇਗਾ, ਜਦ ਤਕ ਮਨੁਖ ਦਾ ਉਸ ਦੇ ਸਾਮਾਜਿਕ ਜੀਵਨ ਨਾਲ । ਨਾ ਹੀ ਮਨੁਖ ਨੂੰ ਉਸ ਦੇ ਸਮਾਜ ਤੋਂ ਅੱਡ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਸਾਹਿਤ ਨੂੰ ਜੀਵਨ ਤੋਂ । ਸਾਹਿਤ ਕਿਉਂਕਿ ਮਨੁਖਾ ਜੀਵਨ ਨਾਲ ਸਬੰਧਤ ਹੈ, ਇਸ ਲਈ ਉਹ ਮਨੁਖਤਾ ਦੇ ਜੀਵਨ-ਮਈ ਵਿਕਾਸ ਨਾਲ ਵਿਕਾਸ ਕਰਦਾ ਹੈ । ਉਹ ਮਨੁਖਤਾ ਦੇ ਭਾਵਕ ਅਤੇ ਬੌਧਿਕ ਜੀਵਨ ਦਾ ਲੇਖਾ ਪਤਾ (Record) ਹੈ, ਇਤਿਹਾਸ ਹੈ । ਮਨੁਖਤਾ ਦੇ ਸਾਮਾਜਿਕ ਜੀਵਨ ਤੇ ਇਕ ਸਰਸਰੀ ਜਿਹੀ ਨਜ਼ਰ ਮਾਰਿਆਂ ਇਹ ਗਲ ਬਿਲਕੁਲ ਸਪਸ਼ਟ ਹੋ ਸਕਦੀ ਹੈ । ਅਸੀਂ ਭਲੀ ਭਾਂਤ ਜਾਣਦੇ ਹਾਂ ਕਿ ਮਨੁੱਖ ਆਪਣੇ ਆਦਿ ਕਾਲ ਵਿਚ ਇਕ ਅਸੱਭ ਅਤੇ ਜਾਂਗਲੀ ਅਵਸਥਾ ਵਿਚ ਰਹਿੰਦਾ ਸੀ । ਆਦਿ ਕਾਲੀਨ ਮਨੁਖ ਗਰਹਾ ਵਿਚ ਹੀ ਘੁੰਮਿਆਂ ਫਿਰਦੇ ਸਨ ਅਤੇ ਉਨਾਂ ਦਾ ਇਕੋ ਇਕ ਉਦੇਸ਼ ਸੀ-ਪੇਟ ਪੂਜਾ ਉਦਰ ਪੂਰਤੀ ਜਿਸ ਦਾ ਢੰਗ ਉਨਾਂ ਨੇ ਜਾਨਵਰਾਂ ਦੇ ਸ਼ਿਕਾਰ ਨੂੰ ਹੀ ਬਣਾਵਾ ਹੋਇਆ ਸੀ । ਤੇ ਫੇਰ ਸ਼ਿਕਾਰ ਵਿਚ ਪਕੜੇ ਹੋਏ ਜਾਨਵਰਾਂ ਦੀ ਗਿਣਤੀ ਦੇ ਵਧੀਕ ਹੋਣ ਲਗ ਪਈ, ਤੇ ਉਹਨਾਂ ਨੂੰ ਬੰਨ ਕੇ ਰਖਣ ਦਾ ਵਿਚਾਰ ਫੁਰਆ ਦੇ ਲਾਭ ਦਾ ਪਤਾ ਉਹਨਾਂ ਨੂੰ ਭੁਖ ਲਗਣ ਤੇ ਸਪਸ਼ਟ ਭਾਂਤ ਲੱਗ ਗਏ" - ਇਥੋਂ ਹੀ ਉਹਨਾਂ ਦੇ ਪਸ਼ੂ ਪਾਲਣ ਦੇ ਪ੍ਰਬੰਧ ਦੀ ਉਤਪਤੀ ਹੋਈ ਮੰਨੀ ਜਾ ਹੈ । ਹੌਲੀ ਹੌਲੀ ਉਹ ਪਸ਼ੂ ਪਾਲਣ ਦੇ ਲਾਭਾਂ ਤੋਂ ਜਾਣੂ ਹੋਣ ਲਗ ਪਏ 1 ਦੇ ਚਾਰੇ ਆਦਿ ਦਾ ਪ੍ਰਬੰਧ ਕਰਨ ਲਈ ਤਤਪਰ ਹੋਣ ਲਗ ਪਏ । ਇਸ ਦੇ ਹੀ ਪਸ਼ੂਆਂ ਨੂੰ ਨਾਲ ਨਾਲ ਲਈ ਫਿਰਨ ਵਿਚ ਉਹਨਾਂ ਨੂੰ ਕਈ ਤਰ ਤਕਲੀਫਾਂ ਦਾ ਸਾਹਮਣਾ ਕਰਨਾ ਪਇਆ । ਇਸ ਲਈ ਉਹ ਇਕੋ ਥਾਂ ਤੇ ਜੀਵਨ ਦਾ ਨਿਰਵਾਹ ਕਰਨ ਦੀ ਸੋਚਣ ਲਗ ਪਏ ਤੇ ਹੁਣ ਖੇਤੀ ਬਾੜੀ ਵ* ਦਾ ਝੁਕਾ ਹੋ ਗਇਆ, ਪਿੰਡ ਵਸਣ ਲਗ ਪਏ, ਪਸ਼ੂਆਂ ਅਤੇ ਧਰਤੀਆਂ ਦੇ ਦਾ ਤੇ ਅਧਿਕਾਰ ਦੀ ਚਰਚਾ ਛਿੜ ਪਈ । ਲੋਹਾਰਾਂ, ਤਰਖਾਣਾਂ ਆਦਿ ਦਾ" 1 ਅਤੇ । ਕਈ ਤਰ੍ਹਾਂ ਦੀਆਂ ਇਕ ਥਾਂ ਤੇ ਰਹਿ ਕੇ • ਖੇਤੀ ਬਾੜੀ ਵਲ ਉਨ੍ਹਾਂ ( ਧਰਤੀਆਂ ਦੇ ਟੁਕੜਿਆਂ ਣਾ ਆਦਿ ਦੀਆਂ ਵੱਖ ਤੇ ਅਧਿਚ ੧੮