ਸਮੱਗਰੀ 'ਤੇ ਜਾਓ

ਪੰਨਾ:Alochana Magazine November 1961.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਰਣ ਕਿਸੇ ਐਸੀ ਚੀਜ਼ ਦੇ ਸੰਬੰਧ-ਸਾਪੇਕ੍ਸ਼ ਦ੍ਵਾਰਾ ਨਹੀਂ ਕਰ ਸਕਦੇ ਜੋ ਪਹਲ ਅਸਤਿਤ੍ਵ ਵਿੱਚ ਆ ਚੁੱਕੀ ਹੈ। ਇਹੀ ਉਹ ਚੀਜ਼ ਹੈ ਜਿਸ ਨੂੰ ਮੈਂ 'ਰਚਨਾ' ਚ ਨਾਮ ਦੇਂਦਾ ਹਾਂ।

ਕਿਸੇ ਤਰ੍ਹਾਂ ਭੀ ਇਹ ਨਹੀਂ ਕਹਿਆ ਜਾ ਸਕਦਾ ਕਿ ਕਵਿਤਾ ਦੀ ਵਿਆਖਿਆ ਅਤੇ ਉਦਭਵ-ਸਰੋਤ ਦਾ ਅਧਿਐਨ ਸਮਸਤ ਸਾਂਪ੍ਰਤਿਕ ਸਮਾਲੋਚਨਾ ਦਾ ਮੂਲਾਧਾਰ ਹੈ। ਪਰ ਇਹ ਇਕ ਐਸਾ ਤਰੀਕਾ ਜ਼ਰੂਰ ਹੈ ਜੋ ਉਨ੍ਹਾਂ ਪਾਠਕਾਂ ਦੀ ਇੱਛਾ ਨੂੰ ਪਰਿਤ੍ਰਿਪਤ ਕਰਦਾ ਹੈ ਜੋ ਇਹ ਮੰਗ ਕਰਦੇ ਹਨ ਕਿ ਕਵਿਤਾ ਦੀ ਵਿਆਖਿਆ ਕਿਸੇ ਹੋਰ ਚੀਜ਼ ਨਾਲ ਮੁਕਾਬਲਾ ਕਰਕੇ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਛੁਟ ਹੋਰ ਭੀ ਕਈ ਪ੍ਰਵ੍ਰਿੱਤੀਆਂ ਹਨ। ਉਦਾਹਰਣ ਵਜੋਂ ਇਕ ਪ੍ਰਵ੍ਰਿੱਤੀ ਤਾਂ ਉਹੀ ਹੈ ਜੋ ਪ੍ਰੋਫੈਸਰ ਰਿਚਰਡਜ਼ ਵਿੱਚ ਦ੍ਰਿਸ਼ਟਿਗੋਚਰ ਹੁੰਦੀ ਹੈ ਜਿਸ ਵਿੱਚ ਇਸ ਸਮੱਸਿਆ ਦਾ ਅਨੁਸੰਧਾਨ ਕਰਦੇ ਹਨ ਕਿ ਕਵਿਤਾ ਦੀ ਪ੍ਰਸ਼ੰਸਾ ਕਿਸ ਦਰਜੇ ਤੇ ਸਿਖਾਈ ਜਾਣੀ ਚਾਹੀਦੀ ਹੈ। ਕੁਛ ਚਿਰ ਤੋਂ ਇਕ ਹੋਰ ਪ੍ਰਵ੍ਰਿੱਤੀ ਭੀ ਮੈਂ ਵੇਖ ਰਹਿਆ ਹਾਂ। ਮੇਰਾ ਵਿਚਾਰ ਹੈ ਕਿ ਇਸ ਦਾ ਉਦਭਵ-ਸਰੋਤ ਭੀ ਉਹੀ ਹੈ ਜੋ ਪ੍ਰੋਫੈਸਰ ਰਿਚਰਡਜ਼ ਦੇ ਕਲਾਸ-ਰੂਮ ਵਾਲੀ ਰੀਤੀ-ਵਿਧੀ ਵਿੱਚ ਨਜ਼ਰ ਆਉਂਦਾ ਹੈ; ਅਤੇ ਜੋ ਆਪਣੇ ਤੌਰ ਤੇ ਉਸ ਵਿਮੁਖਤਾ ਦੇ ਵਿਰੁਧ ਇਕ ਪ੍ਰਤਿਕ੍ਰਿਯਾ ਦੀ ਹੈਸੀਅਤ ਰਖਦੀ ਹੈ ਜਿਸ ਵਿੱਚ ਕਵਿਤਾ ਤੋਂ ਹਟ ਕੇ ਕਵੀ ਵੱਲ ਜ਼ਿਆਦਾ ਧਿਆਨ ਦਿੱਤਾ ਜਾਣ ਲੱਗਾ ਸੀ। ਇਹ ਤਰੀਕਾ ਅਸਾਨੂੰ ਉਸ ਕਿਤਾਬ ਵਿਚ ਨਜ਼ਰ ਆਉਂਦਾ ਹੈ ਜੇ "Interpretations" ਦੇ ਨਾਮ ਨਾਲ ਇਨ੍ਹਾਂ ਦਿਨਾਂ ਵਿੱਚ ਹੀ ਪ੍ਰਕਾਸ਼ਿਤ ਹੋਈ ਹੈ। ਇਸ ਵਿੱਚ ੧੨ ਨੌਜਵਾਨ ਸਮਾਲੋਚਕਾਂ ਦੇ ਨਿਬੰਧ ਸ਼ਾਮਿਲ ਹਨ; ਅਤੇ ਹਰ ਨਿਬੰਧ ਵਿੱਚ ਸਮਾਲੋਚਕਾਂ ਨੇ ਆਪਣੀ ਪਸੰਦੀਦਾ ਨਜ਼ਮ ਦਾ ਵਿਸ਼ਲੇਸ਼ਣ ਕੀਤਾ ਹੈ। ਇਸ ਸੰਬੰਧ ਵਿਚ ਤਰੀਕਾ ਇਹ ਵਰਤਿਆ ਗਇਆ ਹੈ ਕਿ ਹਰ ਸਮਾਲੋਚਕ ਨੇ ਪਹਿਲਾਂ ਇਕ ਇਕ ਪ੍ਰਸਿੱਧ ਨਜ਼ਮ ਦੀ ਚੋਣ ਕਰ ਲੀਤੀ (ਹਰ ਨਜ਼ਮ ਆਪਣੇ ਰੂਪ-ਪ੍ਰਕਾਰ ਵਜੋਂ ਚੰਗੀ ਨਜ਼ਮ ਹੈ) ਫਿਰ ਉਸ ਨਜ਼ਮ ਦਾ ਵਿਸ਼ਲੇਸ਼ਣ ਕਰਨ ਵੇਲੇ ਉਸ ਨੇ ਲੇਖਕ ਦੀ ਕਿਸੇ ਹੋਰ ਰਚਨਾ ਜਾਂ ਨਜ਼ਮ ਦਾ ਹਵਾਲਾ ਨਹੀਂ ਦਿੱਤਾ ਅਤੇ ਚਰਣ-ਵਾਰ, ਬੰਦ-ਵਾਰ ਉਸ ਦਾ ਵਿਸ਼ਲੇਸ਼ਣ ਕੀਤਾ ਹੈ ਅਤੇ ਦੱਬ ਕੇ ਨਚੋੜਕੇ ਝੰਜੋੜਕੇ ਇਸ ਵਿੱਚੋਂ ਅਰਥ ਦੀ ਜੋ ਬੂੰਦ ਸੰਭਵ ਸੀ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਇਸ ਤਰੀਕੇ ਨੂੰ ਸਮਾਲੋਚਨਾ ਦਾ "ਨੈੱਬੂ ਨਚੋੜ ਸਕੂਲ" ਅਖਿਆ ਜੋ ਸਕਦਾ ਹੈ। ਨਜ਼ਮਾਂ ਦੀ ਚੋਣ ੧੬ਵੀਂ ਸ਼ਤਾਬਦੀ ਤੋਂ ਲੈਕੇ ਆਧੁਨਿਕ ਕਾਲ ਤਕ ਕੀਤੀ ਗਈ ਹੈ। ਹਰ ਨਜ਼ਮ ਇਕ ਦੂਜੇ ਨਾਲੋਂ ਬੜੀ ਹੱਦ ਤਕ ਵੱਖਰੀ ਹੈ ਇਹ ਕਿਤਾਬ ‘The Phoenix and the Turtle’ ਤੋਂ ਸ਼ੁਰੂ ਹੁੰਦੀ ਹੈ ਅਤੇ Yeats ਰਚਿਤ 'Among School Children’ ਤੇ ਖਤਮ ਹੁੰਦੀ ਹੈ, ਅਤੇ ਚੂੰਕਿ

੧੪